ਚੰਡੀਗੜ੍ਹ (ਬਿਊਰੋ)– ‘ਕਿਸਮਤ 2’, ‘ਫੁੱਫੜ ਜੀ’ ਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਵਰਗੀਆਂ ਸ਼ਾਨਦਾਰ ਬਲਾਕਬਸਟਰ ਫ਼ਿਲਮਾਂ ਨਾਲ ਜ਼ੀ ਸਟੂਡੀਓਜ਼ ਪੰਜਾਬੀ ਫ਼ਿਲਮ ਉਦਯੋਗ ’ਚ ਮੋਹਰੀ ਨਿਰਮਾਤਾ ਵਜੋਂ ਉੱਭਰਿਆ ਹੈ। ਇਸ ਗਤੀ ਨੂੰ ਜਾਰੀ ਰੱਖਦਿਆਂ ਜ਼ੀ ਸਟੂਡੀਓਜ਼ ਸਮੀਪ ਕੰਗ ਵਲੋਂ ਨਿਰਦੇਸ਼ਿਤ ਇਕ ਹੋਰ ਕਾਮੇਡੀ ਬਲਾਕਬਸਟਰ ‘ਗੋਲਗੱਪੇ’ ਨਾਲ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ। ਫ਼ਿਲਮ ਦਾ ਨਿਰਮਾਣ ਜ਼ੀ ਸਟੂਡੀਓਜ਼, ਟ੍ਰੀਫਲਿਕਸ ਐਂਟਰਟੇਨਮੈਂਟ, ਜਾਨਵੀ ਪ੍ਰੋਡਕਸ਼ਨਜ਼ ਤੇ ਸੋਹਮ ਰੌਕਸਟਾਰ ਐਂਟਰਟੇਨਮੈਂਟ ਵਲੋਂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)
ਟਰੇਲਰ ਤਿੰਨ ਦੋਸਤਾਂ ਨੱਥੂ ਹਲਵਾਈ, ਜੱਗੀ ਤੇ ਪਾਲੀ ਦੀ ਯਾਤਰਾ ਤੇ ਇਕ ਪਲ ’ਚ ਪੈਸਾ ਕਮਾਉਣ ਦੇ ਉਨ੍ਹਾਂ ਦੇ ਮਿਸ਼ਨ ਦੇ ਰੂਪ ’ਚ ਦਰਸ਼ਕਾਂ ਲਈ ਹਾਸੇ ਦਾ ਡੋਜ਼ ਯਕੀਨੀ ਬਣਾਉਂਦਾ ਹੈ। ਨਿਰਦੇਸ਼ਕ ਸਮੀਪ ਕੰਗ ਨੇ ਕਿਹਾ, ‘‘ਗੋਲਗੱਪੇ’ ਇਕ ਧਮਾਕੇਦਾਰ ਪਰਿਵਾਰਕ ਮਨੋਰੰਜਨ ਫ਼ਿਲਮ ਹੈ। ਜਿਵੇਂ ਕਿ ਸਾਡੀ ਫ਼ਿਲਮ 17 ਫਰਵਰੀ ਨੂੰ ਵੈਲੇਨਟਾਈਨਸ ਡੇਅ ਦੇ ਨੇੜੇ ਰਿਲੀਜ਼ ਹੋ ਰਹੀ ਹੈ, ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਆਪਣੇ ਪਰਿਵਾਰ, ਆਪਣੇ ਪਹਿਲੇ ਪਿਆਰ ਨਾਲ ਫ਼ਿਲਮ ਦਾ ਆਨੰਦ ਮਾਣੇ।’’
ਫ਼ਿਲਮ ‘ਗੋਲਗੱਪੇ’ ਦੀ ਗੱਲ ਕਰੀਏ ਤਾਂ ਇਸ ’ਚ ਬਾਕਮਾਲ ਕਾਮੇਡੀ ਦੇ ਪੰਚ ਸ਼ਾਮਲ ਹਨ, ਤਿੰਨ ਦੋਸਤ ਲੱਖਾਂ ਕਮਾਉਣ ਦੇ ਇਕ ਰੋਮਾਂਚਕ ਮੌਕੇ ਭਾਲਦੇ ਹਨ, ਜਦੋਂ ਇਕ ਗੈਂਗਸਟਰ ਡਾ. ਚਾਵਲਾ ਦੀ ਪਤਨੀ ਨੂੰ ਅਗਵਾ ਕਰਦਾ ਹੈ ਤੇ ਇਕ ਉਲਝਣ ਦੇ ਕਾਰਨ ਇਨ੍ਹਾਂ ਤਿੰਨਾਂ ਦੋਸਤਾਂ ਨੂੰ ਫਿਰੌਤੀ ਲਈ ਫੋਨ ਕਰਦਾ ਹੈ।
ਹਾਲ ਹੀ ’ਚ ਰਿਲੀਜ਼ ਹੋਇਆ ਟਰੈਕ ‘ਮੈਂ ਰੱਬ ਤਾਂ ਵੇਖਿਆ ਨਹੀਂ’ ਪਹਿਲਾਂ ਹੀ ਚਾਰਟ ’ਤੇ ਸਿਖਰ ’ਤੇ ਹੈ ਤੇ ਦਰਸ਼ਕਾਂ ਤੋਂ ਪ੍ਰਸ਼ੰਸਾ ਹਾਸਲ ਕਰ ਰਿਹਾ ਹੈ, ਜਿਸ ਨਾਲ ਫ਼ਿਲਮ ਦੇਖਣ ਦੇ ਉਨ੍ਹਾਂ ਦੇ ਉਤਸ਼ਾਹ ’ਚ ਵਾਧਾ ਹੋਇਆ ਹੈ। ‘ਗੋਲਗੱਪੇ’ ਦੇ ਸਿਤਾਰੇ ਬੀਨੂੰ ਢਿੱਲੋਂ, ਰਜਤ ਬੇਦੀ, ਬੀ. ਐੱਨ. ਸ਼ਰਮਾ, ਨਵਨੀਤ ਕੌਰ ਢਿੱਲੋਂ, ਇਹਾਨਾ ਢਿੱਲੋਂ ਤੇ ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ’ਚ ਹਨ ਤੇ ਸਮੀਪ ਕੰਗ ਵਲੋਂ ਨਿਰਦੇਸ਼ਿਤ ਹੈ, ਜੋ ‘ਕੈਰੀ ਆਨ ਜੱਟਾ’, ‘ਵਧਾਈਆਂ ਜੀ ਵਧਾਈਆਂ’, ‘ਲੱਕੀ ਦੀ ਅਨਲੱਕੀ ਸਟੋਰੀ’ ਤੇ ਹੋਰ ਬਹੁਤ ਸਾਰੀਆਂ ਬਲਾਕਬਸਟਰ ਦੇਣ ਲਈ ਮਸ਼ਹੂਰ ਹੈ।
‘ਗੋਲਗੱਪੇ’ ਬੀਨੂੰ ਢਿੱਲੋਂ ਤੇ ਸਮੀਪ ਕੰਗ ਵਿਚਕਾਰ ਪੰਜਵੇਂ ਸਹਿਯੋਗ ਦੀ ਨਿਸ਼ਾਨਦੇਹੀ ਕਰਦੀ ਹੈ। ਇਹ ਫ਼ਿਲਮ 17 ਫਰਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨੀਰੂ ਬਾਜਵਾ ਨੇ ਸੀ. ਐੱਮ. ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸੋਸ਼ਲ ਮੀਡੀਆ 'ਤੇ ਲਿਖੀ ਇਹ ਗੱਲ
NEXT STORY