ਮੁੰਬਈ- ਦਿੱਗਜ ਬਾਲੀਵੁੱਡ ਸਟਾਰ ਗੋਵੀਂਦਾ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਅਜਿਹਾ ਖੁਲਾਸਾ ਕੀਤਾ ਹੈ ਜੋ ਬੇਹੱਦ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਜਨਮ ਦੇ ਸਮੇਂ ਉਸ ਨੂੰ ਉਸ ਦੇ ਪਿਤਾ ਅਰੁਣ ਆਹੂਜਾ ਨੇ ਗੋਦ 'ਚ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
21 ਦਸੰਬਰ 1963 ਨੂੰ ਵਿਰਾਰ 'ਚ ਗੋਵੀਂਦਾ ਨੇ ਦੱਸਿਆ ਕਿ ਜਨਮ ਤੋਂ ਕੁੱਝ ਮਹੀਨਾ ਪਹਿਲਾਂ ਉਨ੍ਹਾਂ ਦੀ ਮਾਂ ਨਿਰਮਲਾ ਦੇਵੀ ਸੰਨਿਆਸੀ ਬਣ ਗਈ ਸੀ। ਇਸ ਦੇ ਬਾਅਦ ਜਦੋਂ ਗੋਵੀਂਦਾ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਪਿਤਾ ਨੇ ਗੋਦ 'ਚ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ।
ਉਨ੍ਹਾਂ ਅਨੁਸਾਰ ਪਿਤਾ ਉਨ੍ਹਾਂ ਨੂੰ ਹੀ ਮਾਂ ਦਾ ਸੰਨਿਆਸੀ ਬਨਣ ਦਾ ਕਾਰਨ ਮੰਨਦੇ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਪਿਤਾ ਦਾ ਭਰਪੂਰ ਪਿਆਰ ਮਿਲਿਆ। ਨਾਲ ਹੀ ਗੋਵੀਂਦਾ ਨੇ ਫਿਲਮਾਂ 'ਚ ਆਉਣ ਦਾ ਕ੍ਰੈਡਿਟ ਵੀ ਆਪਣੇ ਪਿਤਾ ਨੂੰ ਦਿੱਤਾ ਹੈ ਅਤੇ ਕਿਹਾ ਕਿ ਮਾਂ ਨਹੀਂ ਚਾਹੁੰਦੀ ਸੀ ਕਿ ਮੈਂ ਫਿਲਮਾਂ 'ਚ ਆਵਾਂ।
ਬਿਨਾਂ ਬੁਲਾਏ ਸਾਬਕਾ ਪ੍ਰੇਮਿਕਾ ਦੇ ਘਰ ਪਹੁੰਚ ਗਿਆ ਕਰਨ ਪਟੇਲ ਤੇ ਫਿਰ ਜੋ ਹੋਇਆ...
NEXT STORY