ਮੁੰਬਈ: ਅਦਾਕਾਰ ਸੋਨੂੰ ਸੂਦ ਦੀ ਤਰ੍ਹਾਂ ਗੁਰਮੀਤ ਚੌਧਰੀ ਵੀ ਕੋਰੋਨਾ ਮਰੀਜ਼ਾਂ ਦੀ ਮਦਦ ’ਚ ਜੁਟੇ ਹੋਏ ਹਨ। ਹਾਲ ਹੀ ’ਚ ਗੁਰਮੀਤ ਨੇ ਨਾਗਪੁਰ ’ਚ ਆਸਥਾ ਨਾਂ ਦਾ ਕੋਵਿਡ ਹਸਪਤਾਲ ਖੋਲ੍ਹਿਆ ਹੈ। ਗੁਰਮੀਤ ਕੋਰੋਨਾ ਪੀੜਤਾਂ ਨੂੰ ਬੈੱਡ, ਆਕਸੀਜਨ, ਦਵਾਈਆਂ ਅਤੇ ਪਲਾਜ਼ਮਾ ਹਰ ਤਰ੍ਹਾਂ ਦੀ ਜ਼ਰੂਰਤ ਦੀ ਵਸਤੂ ਉਪਲੱਬਧ ਕਰਵਾ ਰਹੇ ਹਨ। ਗੁਰਮੀਤ ਨੂੰ ਪੀੜਤਾਂ ਦੀ ਮਦਦ ਕਰਨ ’ਚ ਮੁਸ਼ਕਿਲ ਆ ਰਹੀ ਹੈ। ਇਸ ਦਾ ਕਾਰਨ ਹੈ ਕਾਲਾਬਾਜ਼ਾਰੀ। ਆਕਸੀਜਨ ਅਤੇ ਦਵਾਈਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਗੁਰਮੀਤ ਨੇ ਕਾਲਾਬਾਜ਼ਾਰੀ ਨੂੰ ਲੈ ਕੇ ਆਪਣੀ ਭੜਾਸ ਕੱਢੀ ਹੈ।
ਗੁਰਮੀਤ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ‘ਮੈਂ ਖ਼ੁਦ ਇਸ ਮੁਸ਼ਕਿਲ ਦਾ ਸਾਹਮਣਾ ਕਰ ਰਿਹਾ ਹਾਂ। ਲੋਕ ਮੈਨੂੰ ਨਿੱਜੀ ਤੌਰ ’ਤੇ ਫੋਨ ਕਰਕੇ ਕਹਿੰਦੇ ਹਨ ਕਿ ਮੇਰੇ ਪਾਪਾ ਨੂੰ ਬਚਾ ਲਓ, ਉਹ ਮਰ ਜਾਣਗੇ ਪਰ ਅਜਿਹੇ ਲੋਕ ਵੀ ਹਨ ਜੋ ਅਜਿਹੀਆਂ ਗੱਲਾਂ ਨੂੰ ਖ਼ੁਦ ਸੁਣਦੇ ਹਨ ਫਿਰ ਵੀ ਦਵਾਈਆਂ ਦੀ ਕਾਲਾਬਾਜ਼ਾਰੀ ਕਰ ਰਹੇ ਹਨ। ਕੋਰੋਨਾ ਤੋਂ ਬਚਾਅ ਲਈ ਜੋ ਜ਼ਰੂਰੀ ਵਸਤੂਆਂ ਹਨ ਉਨ੍ਹਾਂ ਨੂੰ ਸਟਾਕ ਕਰਕੇ ਰੱਖ ਰਹੇ ਹਨ। ਅਜਿਹੇ ਲੋਕਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ। ਉਹ ਦਵਾਈਆਂ ਵਰਗੀਆਂ ਜ਼ਰੂਰੀ ਵਸਤੂਆਂ ਦੀ ਕਾਲਾਬਾਜ਼ਾਰੀ ਕਰ ਰਹੇ ਹਨ। ਉਨ੍ਹਾਂ ਵਸਤੂਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਰੋਕ ਰਹੇ ਹਨ।
ਗੁਰਮੀਤ ਨੇ ਅੱਗੇ ਕਿਹਾ ਕਿ ਕ੍ਰਿਪਾ ਕਰਕੇ ਐਕਸ਼ਨ ਲੈਣਾ ਚਾਹੀਦਾ। ਹੁਣ ਸਮਾਂ ਆ ਗਿਆ ਹੈ ਇਕ ਮੂਵਮੈਂਟ ਸਟਾਰਟ ਕਰਨ ਦਾ। ਜਿਥੇ ਕਿਤੇ ਵੀ ਦਵਾਈਆਂ ਅਤੇ ਆਕਸੀਜਨ ਵਰਗੀਆਂ ਵਸਤੂਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਲੋਕ ਉਥੇ ਦੀਆਂ ਤਸਵੀਰਾਂ ਕਲਿੱਕ ਕਰਨ ਅਤੇ ਸਭ ਨੂੰ ਦੱਸਣ ਕਿ ਕਿਥੇ ਕਾਲਾਬਾਜ਼ਾਰੀ ਹੋ ਰਹੀ ਹੈ। ਇਹ ਸਭ ਤੋਂ ਵੱਡੀ ਪਰੇਸ਼ਾਨੀ ਹੈ ਜਿਸ ਦਾ ਇਸ ਸਮੇਂ ਹਰ ਕੋਈ ਸਾਹਮਣਾ ਕਰ ਰਿਹਾ ਹੈ। ਅਸੀਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾ ਰਹੇ ਕਿਉਂਕਿ ਸਾਮਾਨ ਮਿਲ ਹੀ ਨਹੀਂ ਰਿਹਾ। ਸਾਨੂੰ ਇਸ ਲਈ ਗਰਾਊਂਡ ਲੈਵਲ ’ਤੇ ਕੰਮ ਕਰਨਾ ਹੋਵੇਗਾ।
ਦੱਸ ਦੇਈਏ ਕਿ ਗੁਰਮੀਤ ਅਤੇ ਉਨ੍ਹਾਂ ਦੀ ਪਤਨੀ ਦੇਬੀਨਾ ਬੈਨਰਜੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਜੋੜੇ ਨੇ ਪਲਾਜ਼ਮਾ ਵੀ ਡੋਨੇਟ ਕੀਤਾ ਸੀ। ਗੁਰਮੀਤ ਨੇ ਕਿਹਾ ਸੀ ਕਿ ਉਹ ਪਟਨਾ ਅਤੇ ਲਖਨਊ ਦੇ ਵੱਖ-ਵੱਖ ਸ਼ਹਿਰਾਂ ’ਚ ਹਸਪਤਾਲ ਖੋਲ੍ਹਣਗੇ।
ਗੈਰੀ ਸੰਧੂ ਦੇ ਹੱਕ ’ਚ ਖੜ੍ਹਿਆ ਜੀ ਖ਼ਾਨ, ਹੇਟਰਾਂ ਨੂੰ ਇੰਝ ਲਿਆ ਨਿਸ਼ਾਨੇ ’ਤੇ
NEXT STORY