ਮੁੰਬਈ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਸ ਹਫ਼ਤੇ ਆਪਣਾ ਨਵਾਂ ਗੀਤ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਸਨ ਪਰ ਜਿਸ ਨੂੰ ਉਨ੍ਹਾਂ ਨੇ ਟਾਲ ਦਿੱਤਾ ਹੈ। ਗੁਰੂ ਰੰਧਾਵਾ ਤੋਂ ਇਲਾਵਾ ਇਸ ਗੀਤ 'ਚ ਨੇਹਾ ਕੱਕੜ ਦੀ ਆਵਾਜ਼ ਵੀ ਹੈ। ਹਾਲਾਂਕਿ, ਕਿਸਾਨਾਂ ਅਤੇ ਉਨ੍ਹਾਂ ਦੇ ਚੱਲ ਰਹੇ ਵਿਰੋਧ ਦਾ ਸਤਿਕਾਰ ਕਰਦਿਆਂ ਗੁਰੂ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਹੈ। ਗਾਇਕ ਗੁਰੂ ਰੰਧਾਵਾ ਵੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ ਦਾ ਸਮਰਥਨ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਇਕ ਭਾਵੁਕ ਨੋਟ ਵੀ ਲਿਖਿਆ ਹੈ ।
ਸਰਕਾਰ ਨੂੰ ਕੀਤੀ ਇਹ ਅਪੀਲ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਮੈਨੂੰ ਯਾਦ ਹੈ ਜਦੋਂ ਮੈਂ ਇਹ ਟ੍ਰੈਕਟਰ ਖਰੀਦਿਆ ਸੀ ਆਪਣੀ ਗਾਇਕੀ 'ਚੋਂ ਹੋਈ ਪਹਿਲੀ ਕਮਾਈ ਦੇ ਨਾਲ, ਮੈਂ ਇਹ ਟ੍ਰੈਕਟਰ ਖਰੀਦ ਕੇ ਆਪਣੇ ਦਾਦਾ ਜੀ ਨੂੰ ਦਿੱਤਾ ਸੀ ਅਤੇ ਮੈਨੂੰ ਇਸ 'ਤੇ ਬਹੁਤ ਮਾਣ ਹੋਇਆ ਸੀ। ਸਰਕਾਰ ਨੂੰ ਅਪੀਲ ਹੈ ਕਿ ਜਲਦ ਹੀ ਖੇਤੀ ਬਿੱਲਾਂ ਨਾਲ ਸਬੰਧਤ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਅਤੇ ਉਨ੍ਹਾਂ ਦੀ ਗੱਲ ਸਰਕਾਰ ਸੁਣੇ ਜੋ ਉਹ ਕਹਿ ਰਹੇ ਹਨ।
ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਪੰਜਾਬੀ ਗਾਇਕ ਅਤੇ ਅਦਾਕਾਰ ਧਰਨੇ 'ਚ ਸ਼ਾਮਲ ਹੋ ਚੁੱਕੇ ਹਨ। ਗੁਰੂ ਪਹਿਲਾ ਤਾਂ ਕਿਸੇ ਵੀ ਤਰ੍ਹਾਂ ਦੇ ਵਿਵਾਦ 'ਚ ਨਹੀਂ ਸਨ ਪਰ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਨ੍ਹਾਂ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਕਿਹਾ 'ਮੇਰੇ ਕੁੱਜ ਨਾ ਬੋਲਣ ਦਾ ਮਤਲਬ ਇਹ ਨਹੀਂ ਕਿ ਮੈ ਕਿਸਾਨਾਂ ਦੇ ਨਾਲ ਨਹੀਂ ਹਾਂ।' ਗੁਰੂ ਰੰਧਾਵਾ ਨੇ ਸਪੱਸ਼ਟ ਤੌਰ 'ਤੇ ਦੱਸਿਆ, 'ਮੇਰੇ ਅਗਲੇ ਸਿੰਗਲ ਦੀ ਰਿਹਾਈ ਨੂੰ ਮੁਲਤਵੀ ਕਰ ਦਿੱਤਾ, ਜੋ ਸਾਡੇ ਕਿਸਾਨਾਂ ਦੇ ਸਤਿਕਾਰ ਨਾਲ ਇਸ ਹਫ਼ਤੇ ਰਿਲੀਜ਼ ਹੋਈ ਸੀ। ਮੈਂ ਅਤੇ ਨੇਹਾ ਕੱਕੜ ਤੁਹਾਡੇ ਲਈ ਜਲਦ ਹੀ ਸਾਡਾ ਗੀਤ ਲੈ ਕੇ ਆਉਣਗੇ। ਤਦ ਤੱਕ ਪਿਆਰ ਅਤੇ ਸਤਿਕਾਰ।'
ਟਵਿਟਰ 'ਤੇ ਕਰ ਰਹੇ ਨੇ ਲੋੜਵੰਦਾਂ ਦੀ ਮਦਦ
ਦੱਸਣਯੋਗ ਹੈ ਕਿ ਗਾਇਕ ਗੁਰੂ ਰੰਧਾਵਾ ਟਵਿਟਰ 'ਤੇ ਲੋੜਵੰਦਾਂ ਦੀ ਮਦਦ ਕਰਦੇ ਦੇਖੇ ਜਾ ਰਹੇ ਹਨ। ਟਵੀਟਸ ਤੇ ਰੀ-ਟਵੀਟਸ ਰਾਹੀਂ ਗੁਰੂ ਰੰਧਾਵਾ ਮਦਦ ਲਈ ਆਉਣ ਵਾਲੇ ਲੋਕਾਂ ਲਈ ਖੜ੍ਹੇ ਵੀ ਹੋ ਰਹੇ ਹਨ। ਅਜਿਹਾ ਹੀ ਇਕ ਟਵੀਟ ਸੋਨੂੰ ਸਿੰਘ ਨਾਂ ਦੇ ਇਕ ਯੂਜ਼ਰ ਨੇ ਗੁਰੂ ਨੂੰ ਕੀਤਾ, ਜੋ ਇਟਲੀ 'ਚ ਫਸਿਆ ਹੈ। ਯੂਜ਼ਰ ਨੇ ਲਿਖਿਆ, 'ਸਤਿ ਸ੍ਰੀ ਅਕਾਲ ਵੀਰ ਜੀ, ਬੇਨਤੀ ਹੈ ਮੇਰੀ ਮਦਦ ਕਰੋ ਮੈਂ ਇਟਲੀ 'ਚ ਬਹੁਤ ਮਜਬੂਰ ਹਾਂ ਪਿਛਲੇ 2 ਮਹੀਨਿਆਂ ਤੋਂ ਵਿਹਲਾ ਕੋਈ ਕੰਮ ਨਹੀਂ ਮਿਲਦਾ ਪਿਆ ਕਿਰਪਾ ਕਰਕੇ ਮਦਦ ਕਰੋ। ਭਾਰਤ ਜਾਣਾ ਚਾਹੁੰਦਾ ਟਿਕਟ ਖਰੀਦਣੀ ਬੇਨਤੀ ਪਰਵਾਨ ਕਰੋ ਥੋੜ੍ਹੀ ਆਰਥਿਕ ਮਦਦ ਕਰਦੋ ਕਿਰਪਾ ਕਰਕੇ। ਧੰਨਵਾਦ ਤੁਹਾਡਾ।'
ਯੂਜ਼ਰ ਦੇ ਇਸ ਟਵੀਟ ਦਾ ਗੁਰੂ ਨੇ ਸਾਕਾਰਾਤਮਕ ਢੰਗ ਨਾਲ ਜਵਾਬ ਦਿੱਤਾ ਤੇ ਲਿਖਿਆ, 'ਜ਼ਰੂਰ ਵੀਰ, ਮੈਂ ਆਪਣੀ ਟੀਮ ਨੂੰ ਕਹਾਂਗਾ ਤੁਹਾਨੂੰ ਫੋਨ ਕਰਨ ਲਈ। ਜੇ ਸਾਨੂੰ ਲੱਗਾ ਤੁਹਾਨੂੰ ਸੱਚੀ ਮਦਦ ਚਾਹੀਦੀ ਹੈ ਤਾਂ ਅਸੀਂ ਜ਼ਰੂਰ ਇੰਤਜ਼ਾਮ ਕਰਾਂਗੇ। ਧੰਨਵਾਦ। ਵਾਹਿਗੁਰੂ ਮਿਹਰ ਕਰੇ।' ਗੁਰੂ ਰੰਧਾਵਾ ਦੇ ਇਸ ਟਵੀਟ ਤੋਂ ਬਾਅਦ ਉਕਤ ਯੂਜ਼ਰ ਲਈ ਮਦਦ ਲਈ ਗੁਰੂ ਰੰਧਾਵਾ ਦੇ ਪ੍ਰਸ਼ੰਸਕ ਵੀ ਅੱਗੇ ਆ ਰਹੇ ਹਨ ਤੇ ਟਵਿਟਰ ’ਤੇ ਉਸ ਨੂੰ ਭਾਰਤ ਆਉਣ ਲਈ ਟਿਕਟ ਭੇਜਣ ਦੀ ਗੱਲ ਵੀ ਕਰ ਰਹੇ ਹਨ। ਗੁਰੂ ਰੰਧਾਵਾ ਵਲੋਂ ਇਸ ਤੋਂ ਪਹਿਲਾਂ ਵੀ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਉਹ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
ਮੁੜ ਲਿਆ ਕੰਗਨਾ ਨੇ ਦੋਸਾਂਝਾ ਵਾਲੇ ਨਾਲ ਪੰਗਾ, ਕਿਹਾ 'ਦਿਲਜੀਤ ਤੇ ਪ੍ਰਿਯੰਕਾ ਕਿਸਾਨਾਂ ਨੂੰ ਕਰ ਰਹੇ ਗੁੰਮਰਾਹ'
NEXT STORY