ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਬਾਲੀਵੁੱਡ ਅਦਾਕਾਰਾ ਊਰਵਸ਼ੀ ਰੌਤੇਲਾ ਦਾ ਨਵਾਂ ਰੋਮਾਂਟਿਕ ਗੀਤ 'ਡੂਬ ਗਏ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਲੈ ਕੇ ਦੋਵੇਂ ਕਾਫ਼ੀ ਸਮੇਂ ਤੋਂ ਚਰਚਾ 'ਚ ਸਨ। ਬੀਤੇ ਕਾਫ਼ੀ ਸਮੇਂ ਤੋਂ ਗੁਰੂ ਰੰਧਾਵਾ ਤੇ ਊਰਵਸ਼ੀ ਇਸ ਗਾਣੇ ਦੀ ਸ਼ੂਟਿੰਗ ਨਾਲ ਜੁੜੇ ਵੀਡੀਓ ਤੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਫੈਨਜ਼ ਦੀ ਉਤਸੁਕਤਾ ਨੂੰ ਵਧਾ ਰਹੇ ਸਨ। ਇਸ ਗੀਤ ਦੇ ਰਿਲੀਜ਼ ਹੋਣ ਦੇ ਨਾਲ ਹੀ ਪ੍ਰਸ਼ੰਸਕਾਂ ਦਾ ਕਈ ਦਿਨਾਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ। 'ਡੂਬ ਗਏ' ਗੀਤ ਨੇ ਰਿਲੀਜ਼ ਹੁੰਦੇ ਹੀ ਇੰਟਰਨੈੱਟ 'ਤੇ ਧਮਾਲਾਂ ਪਾ ਦਿੱਤੀਆਂ ਹਨ।
ਗੀਤ ਦਾ ਵੀਡੀਓ
ਗੁਰੂ ਰੰਧਾਵਾ ਤੇ ਊਰਵਸ਼ੀ ਰੌਤੇਲਾ ਦਾ ਨਵਾਂ ਗੀਤ 'ਡੂਬ ਗਏ' ਕੱਲ੍ਹ ਯਾਨੀ 30 ਅਪ੍ਰੈਲ ਨੂੰ ਯੂਟਿਊਬ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ 'ਚ ਗੁਰੂ ਰੰਧਾਵਾ ਤੇ ਊਰਵਸ਼ੀ ਰੌਤੇਲਾ ਦਾ ਰੋਮਾਂਟਿੰਗ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਰਿਲੀਜ਼ਿੰਗ ਤੋਂ ਬਾਅਦ ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਹਾਲ ਹੀ 'ਚ ਊਰਵਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।
ਸੰਨੀ ਲਿਓਨ ਨੇ ਦੱਸੇ 'ਹੈਪੀ ਮੈਰਿਡ ਲਾਈਫ਼' ਦੇ 5 ਟਿਪਸ, ਕਿਹਾ- ਤਾਂ ਹੀ ਹੁਣ ਤੱਕ ਪਿਆਰ 'ਚ ਪਾਗਲ ਨੇ ਡੇਨੀਅਲ
NEXT STORY