ਚੰਡੀਗੜ੍ਹ (ਬਿਊਰੋ) - ਕੋਰੋਨਾ ਦਾ ਕਹਿਰ ਦੇਸ਼ ਭਰ 'ਚ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਵਾਇਰਸ ਨਾਲ ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਜਦੋਂਕਿ ਲੱਖਾਂ ਦੀ ਗਿਣਤੀ 'ਚ ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਵਾਇਰਸ ਤੋਂ ਬਚਣ ਲਈ ਲੋਕ ਘਰੇਲੂ ਉਪਾਅ ਵੀ ਅਪਣਾ ਰਹੇ ਹਨ। ਇਸ ਦੇ ਨਾਲ ਹੀ ਗੁਰੂ ਸਾਹਿਬ ਅੱਗੇ ਇਸ ਮਹਾਮਾਰੀ ਨੂੰ ਖ਼ਤਮ ਕਰਨ ਲਈ ਅਰਜੋਈਆਂ/ਅਰਦਾਸਾਂ ਵੀ ਕਰ ਰਹੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਗੁਰਦੁਆਰਾ ਸਾਹਿਬ ਪਹੁੰਚੇ, ਜਿਸ ਦੀ ਇਕ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਗੁਰਦੁਰਆਰਾ ਸਾਹਿਬ 'ਚ ਗੁਰੂ ਰੰਧਾਵਾ ਨੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰੂ ਰੰਧਾਲਾ ਨੇ ਲਿਖਿਆ 'ਵਾਹਿਗੁਰੂ ਜੀ ਮਿਹਰ ਕਰੋ।' ਇਸ ਤਸਵੀਰ 'ਤੇ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾ ਰਹੀ ਹੈ।
![PunjabKesari](https://static.jagbani.com/multimedia/18_25_002498852guru randhawa2-ll.jpg)
ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਆਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਗੁਰੂ ਰੰਧਾਵਾ ਤੇ ਉਰਵਸ਼ੀ ਰੌਤੇਲਾ ਦੀ ਫੀਚਰਿੰਗ ਕਾਫ਼ੀ ਜ਼ਬਰਦਸਤ ਹੈ।
![PunjabKesari](https://static.jagbani.com/multimedia/18_25_003595645guru randhawa1-ll.jpg)
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਨੂਰਪੁਰ, ਧਾਰੋਵਾਲੀ ਵਿਖੇ ਹੋਇਆ। ਬਚਪਨ 'ਚ ਉਨ੍ਹਾਂ ਦਾ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਰੱਖਿਆ ਗਿਆ ਸੀ। ਉਨ੍ਹਾਂ ਨੇ ਸੱਤ ਸਾਲ ਦੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਸੰਗੀਤ 'ਚ ਸਿਖਰਾਂ ਛੂਹਣ ਦਾ ਆਪਣਾ ਸੁਫ਼ਨਾ ਪੂਰਾ ਕਰਨ ਲਈ ਸੰਗੀਤ 'ਚ ਐੱਮ. ਬੀ. ਏ. ਕੀਤੀ। ਉਹ ਸਾਲ 2009 'ਚ ਆਪਣੇ ਜੱਦੀ ਸਥਾਨ ਗੁਰਦਾਸਪੁਰ ਤੋਂ ਦਿੱਲੀ ਆਇਆ ਸੀ ਅਤੇ ਆਈ. ਆਈ. ਪੀ. ਐੱਮ. ਤੋਂ ਐੱਮ. ਬੀ. ਏ. ਕੀਤੀ।
ਕੇਪ ਟਾਊਨ ਤੋਂ ਦਿਵਿਆਂਕਾ ਨੇ ਸ਼ੇਅਰ ਕੀਤੀਆਂ ਸਿਜ਼ਲਿੰਗ ਤਸਵੀਰਾਂ
NEXT STORY