ਐਂਟਰਟੇਨਮੈਂਟ ਡੈਸਕ– ਜਗ ਬਾਣੀ ਟੀ. ਵੀ. ’ਤੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖ਼ਾਸ ਇੰਟਰਵਿਊ ਦੌਰਾਨ ਹੰਸ ਰਾਜ ਹੰਸ ਨੇ ਸਿੱਧੂ ਮੂਸੇ ਵਾਲਾ ਨੂੰ ਲੈ ਕੇ ਇਕ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ। ਇਹ ਪੁੱਛੇ ਜਾਣ ’ਤੇ ਕੀ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਨੂੰ ਸੁਣਿਆ ਹੈ? ਤਾਂ ਇਸ ਦੇ ਜਵਾਬ ’ਚ ਹੰਸ ਰਾਜ ਹੰਸ ਨੇ ਕਿਹਾ, ‘‘ਮੈਂ ਮਿਲਿਆ ਹਾਂ ਉਸ ਨੂੰ ਪਰ ਸੁਣਿਆ ਨਹੀਂ ਜ਼ਿਆਦਾ। ਮੇਰਾ ਛੋਟਾ ਪੁੱਤਰ ਗਰੋਵਰ ਸਿੰਘ ਮੂਸੇ ਵਾਲਾ ਦਾ ਬਹੁਤ ਵੱਡਾ ਫੈਨ ਹੈ। ਮੈਨੂੰ ਕਹਿੰਦਾ ਡੈਡੀ ਕੁਝ ਕਰੋ ਜਾਂ ਨਾ ਕਰੋ ਪਰ ਮੈਨੂੰ ਇਕ ਵਾਰ ਸਿੱਧੂ ਮੂਸੇ ਵਾਲਾ ਦਿਖਾ ਦਿਓ। ਮੈਂ ਚੰਡੀਗੜ੍ਹ ਕਿਸੇ ਕੋਲ ਸੀ, ਉਨ੍ਹਾਂ ਦਾ ਮਿੱਤਰ ਸੀ ਸਿੱਧੂ ਮੂਸੇ ਵਾਲਾ। ਉਨ੍ਹਾਂ ਫੋਨ ਕੀਤਾ ਤੇ ਫੋਨ ਕਰਦਿਆਂ ਹੀ 15 ਮਿੰਟਾਂ ’ਚ ਸਿੱਧੂ ਉਥੇ ਆ ਗਿਆ। ਬਹੁਤ ਸੋਹਣਾ ਮੁੰਡਾ, ਇੰਨਾ ਉੱਚਾ ਕੱਦ-ਕਾਠ, ਕੁੜਤਾ ਪਜਾਮਾ ਪਾਇਆ, ਪੱਗ ਠੋਕ ਕੇ ਬੰਨ੍ਹੀ, ਸਾਈਡ ’ਤੇ ਬੈਗ ਪਾਇਆ। ਮੈਂ ਪੁੱਛਿਆ ਇਸ ’ਚ ਕੀ ਹੈ ਤਾਂ ਕਹਿੰਦਾ ਤੁਸੀਂ ਵੀ ਰੱਖਿਆ ਕਰੋ। ਮੈਨੂੰ ਬਹੁਤ ਪਿਆਰ ਕੀਤਾ। ਪੈਰੀਂ ਹੱਥ ਲਾ ਰਹੇ ਸੀ, ਮੇਰੇ ਕੋਲ ਬੈਠੇ ਰਹੇ। ਮੇਰਾ ਮੁੰਡਾ ਤਾਂ ਭੰਗੜਾ ਹੀ ਪਾਉਂਦਾ ਰਿਹਾ। ਉਸ ਨੇ ਫੋਟੋ ਖਿੱਚਵਾਈ ਪਰ ਮੈਂ ਤਾਂ ਬਦਕਿਸਮਤ ਫੋਟੋ ਵੀ ਨਹੀਂ ਖਿਚਵਾ ਸਕਿਆ। ਇਹੀ ਮੁਲਾਕਾਤ ਹੈ।’’
ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ
ਹੰਸ ਰਾਜ ਹੰਸ ਨੇ ਅੱਗੇ ਕਿਹਾ, ‘‘ਫਿਰ ਉਹ ਆਪਣੇ ਇਕ ਇੰਟਰਵਿਊ ’ਚ ਕਹਿ ਰਹੇ ਸਨ ਕਿ ਲੋਕ ਕਹਿੰਦੇ ਨੇ ‘ਮੈਂ ਮੈਂ ਮੈਂ’, ਇਕ ਹੰਸ ਰਾਜ ਹੰਸ ਹੀ ਕਹਿੰਦੇ ਹਨ ‘ਤੂੰ ਹੀ ਤੂੰ, ਤੂੰ ਹੀ ਤੂੰ’। ਮੈਨੂੰ ਬੜਾ ਚੰਗਾ ਲੱਗਾ ਕਿ ਮੂਸੇ ਵਾਲਾ ਨੇ ਮੇਰਾ ਨਾਂ ਲਿਆ।’’
ਸਿੱਧੂ ਦੇ ਕਤਲ ਦੀ ਖ਼ਬਰ ’ਤੇ ਹੰਸ ਰਾਜ ਹੰਸ ਨੇ ਕਿਹਾ, ‘‘ਜਦੋਂ ਉਸ ਦੇ ਜਾਣ ਦੀ ਖ਼ਬਰ ਮਿਲੀ ਤਾਂ ਸਾਰਿਆਂ ਨੇ ਖਾਣਾ ਹੀ ਨਹੀਂ ਖਾਧਾ। ਚੁੱਲ੍ਹੇ ਵੀ ਨਹੀਂ ਤਪੇ। ਮੈਂ ਦੇਖਿਆ ਜੀਪ ’ਚ ਪਿਆ, ਕੇਸ ਖੁੱਲ੍ਹੇ ਹੋਏ ਸਨ, ਨੌ ਨਿਹਾਲ ਜਿਹਾ, ਇਕੋ-ਇਕ ਪੁੱਤ, ਰਿਲੇਟ ਕਰਕੇ ਦੇਖੋ। ਮਾਂ-ਬਾਪ ਕਿਹੜੀ ਤਕਲੀਫ਼ ’ਚ ਚਲੇ ਗਏ ਹੋਣਗੇ। ਮੈਂ ਘਰ ਗਿਆ ਸੀ, ਮਾਂ-ਪਿਓ ਨਾਲ ਮਿਲਿਆ, ਉਹ ਸੀਨ ਨਹੀਂ ਭੁੱਲ ਸਕਦਾ ਮੈਂ ਕਦੇ ਵੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਹੰਸ ਰਾਜ ਹੰਸ ਦੇ ਇਸ ਕਿੱਸੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
‘ਬਿੱਗ ਬੌਸ’ ਬਣਿਆ ਪ੍ਰੇਮੀਆਂ ਦਾ ਘਰ, ਖੁੱਲ੍ਹੇਆਮ ਪਿਆਰ ਕਰਦੇ ਨਜ਼ਰ ਆਏ ਅਭਿਸ਼ੇਕ ਤੇ ਖਾਨਜ਼ਾਦੀ
NEXT STORY