ਮੁੰਬਈ (ਬਿਊਰੋ) - ਸਾਲ 2021 ਨੂੰ ਸਾਰਿਆਂ ਨੇ ਬਾਏ ਬਾਏ ਆਖ ਕੇ 2022 ਦਾ ਸੁਆਗਤ ਕੀਤਾ ਹੈ। ਹਰ ਕਿਸੇ ਨੇ ਆਪੋ ਆਪਣੇ ਤਰੀਕੇ ਨਾਲ ਨਵਾਂ ਸਾਲ ਮਨਾਇਆ ਹੈ। ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਜਿੱਥੇ ਵਿਦੇਸ਼ ‘ਚ ਜਾ ਕੇ ਨਵੇਂ ਸਾਲ ਦਾ ਸੁਆਗਤ ਕੀਤਾ, ਉਥੇ ਹੀ ਪੰਜਾਬੀ ਇੰਡਸਟਰੀ ਦੇ ਜ਼ਿਆਦਾਤਰ ਕਲਾਕਾਰਾਂ ਨੇ ਨਵੇਂ ਸਾਲ ਦਾ ਸੁਆਗਤ ਗੁਰੂ ਘਰ 'ਚ ਨਤਮਸਤਕ ਹੋ ਕੇ ਕੀਤਾ।
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵੀ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਹਰਭਜਨ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ।
ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ 'ਚ ਹਰਭਜਨ ਮਾਨ ਨਾਲ ਗੁਰੂ ਘਰ 'ਚ ਗਾਇਕ ਜਸਬੀਰ ਜੱਸੀ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਜਸਬੀਰ ਜੱਸੀ ਨੇ ਸਿਰ 'ਤੇ ਪੱਗ ਬੰਨ੍ਹੀ ਹੋਈ ਹੈ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ।
ਦੱਸ ਦਈਏ ਕਿ ਤਸਵੀਰਾਂ ਤੋਂ ਇਲਾਵਾ ਹਰਭਜਨ ਮਾਨ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਹਰਭਜਨ ਮਾਨ ਆਪਣੇ ਦੋਵਾਂ ਪੁੱਤਰਾਂ ਨਾਲ ਨਜ਼ਰ ਆ ਰਹੇ ਹਨ। ਹਰਭਜਨ ਮਾਨ ਨੇ ਗੁਰੂ ਘਰ 'ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮਾਂ ਇੰਡਸਟਰੀ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਜਲਦ ਹੀ ਉਹ ਆਪਣੀ ਫ਼ਿਲਮ 'ਪੀ.ਆਰ.' ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਣਗੇ।
ਦੱਸਣਯੋਗ ਹੈ ਕਿ ਹਰਭਜਨ ਮਾਨ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਵੱਡਾ ਪੁੱਤਰ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ 'ਚ ਕਾਮਯਾਬੀ ਦੇ ਝੰਡੇ ਗੱਡ ਰਿਹਾ ਹੈ ਅਤੇ ਹੁਣ ਤੱਕ ਉੇਸ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਆਮ ਨਹੀਂ ਹੈ ਸਲਮਾਨ ਖ਼ਾਨ ਦੇ ਬ੍ਰੇਸਲੇਟ ’ਚ ਲੱਗਾ ਪੱਥਰ, ਅਜਿਹਾ ਕੀ ਹੋਇਆ ਕਿ 7 ਵਾਰ ਬਦਲਣਾ ਪਿਆ
NEXT STORY