ਮੁੰਬਈ (ਏਜੰਸੀ) : ਫ਼ਿਲਮ 'The Kerala Story 2' ਦੀ ਰਿਲੀਜ਼ ਤੋਂ ਬਾਅਦ ਅਦਾਕਾਰਾ ਅਦਿਤੀ ਭਾਟੀਆ ਨੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈ ਲਈ ਉਜੈਨ ਦੇ ਪ੍ਰਸਿੱਧ ਮਹਾਂਕਾਲ ਮੰਦਰ ਦਾ ਦੌਰਾ ਕੀਤਾ। ਉੱਥੇ ਉਸ ਨੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਅਤੇ ਆਸ਼ੀਰਵਾਦ ਲਿਆ।

ਮਹਾਂਕਾਲ ਦੇ ਦਰਸ਼ਨਾਂ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਅਦਿਤੀ ਨੇ ਇਸ ਯਾਤਰਾ ਨੂੰ ਬੇਹੱਦ ਖਾਸ ਦੱਸਿਆ। ਉਨ੍ਹਾਂ ਕਿਹਾ, "ਪਿਛਲੇ ਕੁਝ ਹਫ਼ਤੇ ਮੇਰੇ ਲਈ ਭਾਵਨਾਵਾਂ ਨਾਲ ਭਰੇ ਰਹੇ ਹਨ। ਦਰਸ਼ਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਪ੍ਰਤੀਕਿਰਿਆਵਾਂ ਨੇ ਮੈਨੂੰ ਗਦਗਦ ਕਰ ਦਿੱਤਾ ਹੈ। ਮੈਨੂੰ ਅੰਦਰੋਂ ਇੱਕ ਖਿੱਚ ਮਹਿਸੂਸ ਹੋਈ ਕਿ ਮੈਂ ਮਹਾਂਕਾਲ ਦੇ ਚਰਨਾਂ ਵਿੱਚ ਜਾ ਕੇ ਆਪਣਾ ਸਿਰ ਝੁਕਾਵਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਾਂ।"ਅਦਿਤੀ ਨੇ ਅੱਗੇ ਕਿਹਾ ਕਿ ਇੱਕ ਕਲਾਕਾਰ ਦੇ ਤੌਰ 'ਤੇ ਅਸੀਂ ਸਖ਼ਤ ਮਿਹਨਤ ਕਰਦੇ ਹਾਂ, ਪਰ ਫ਼ਿਲਮ ਨੂੰ ਜੋ ਸਫਲਤਾ ਮਿਲਦੀ ਹੈ, ਉਹ ਸਭ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਜੈਨ ਦੀ ਹਵਾ ਵਿੱਚ ਇੱਕ ਵੱਖਰੀ ਹੀ ਸ਼ਾਂਤੀ ਅਤੇ ਜਾਦੂ ਹੈ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ ਇੰਨਾ ਮਹਿੰਗਾ Gift
NEXT STORY