ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਡਾਇਰੈਕਟਰ ਕਬੀਰ ਖ਼ਾਨ ਦੀ ਨਿਰਦੇਸ਼ਿਤ ਫ਼ਿਲਮ '83' ਬੀਤੇ ਦਿਨ ਸਿਨੇਮਾਘਰਾਂ 'ਚ ਵੱਡੇ ਪੱਧਰ 'ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਕ੍ਰਿਟਿਕਸ ਵੱਲੋਂ ਚੋਟੀ ਦੇ ਨੰਬਰਾਂ ਨਾਲ ਪਾਸ ਕਰ ਦਿੱਤਾ ਹੈ।
ਇਸ ਫ਼ਿਲਮ 'ਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਹਾਰਡੀ ਸੰਧੂ ਅਤੇ ਐਮੀ ਵਿਰਕ ਕਾਰਨ ਪੰਜਾਬ 'ਚ ਵੱਡੀ ਗਿਣਤੀ 'ਚ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ਗਾਇਕ ਹਾਰਡੀ ਸੰਧੂ ਨੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਆਪਣੇ ਪਰਿਵਾਰ ਵੱਲੋਂ ਕੀਤੀ ਪ੍ਰਸ਼ੰਸਾ ਵਾਲੇ ਮੈਸੇਜ ਨੂੰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਦਰਅਸਲ, ਹਾਰਡੀ ਸੰਧੂ ਦੇ ਵੱਡੇ ਭਰਾ ਜੋ ਕਿ ਆਸਟ੍ਰੇਲੀਆ 'ਚ ਰਹਿੰਦਾ ਹੈ। ਜਦੋਂ ਹਾਰਡੀ ਸੰਧੂ ਦੇ ਵੱਡੇ ਭਰਾ ਰਾਜ ਸੰਧੂ ਨੇ ਆਪਣੇ ਨਿੱਕੇ ਭਰਾ ਨੂੰ ਵੱਡੇ ਪਰਦੇ 'ਤੇ ਦੇਖਿਆ ਤਾਂ ਉਹ ਭਾਵੁਕ ਹੋ ਗਿਆ। ਉਹ ਆਪਣੇ-ਆਪ ਨੂੰ ਰੋਕ ਨਹੀਂ ਸਕਿਆ ਅਤੇ ਆਪਣੇ ਭਰਾ ਹਾਰਡੀ ਸੰਧੂ ਲਈ ਖ਼ਾਸ ਮੈਸੇਜ ਲਿਖਿਆ। ਇਸ ਮੈਸੇਜ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਹਾਰਡੀ ਸੰਧੂ ਨੇ 21 ਸਾਲ ਕ੍ਰਿਕੇਟ ਖੇਡਿਆ ਹੈ। ਹਾਰਡੀ ਸੰਧੂ ਦਾ ਸੁਫ਼ਨਾ ਸੀ ਕਿ ਉਹ ਕ੍ਰਿਕੇਟ ਜਗਤ 'ਚ ਆਪਣਾ ਨਾਂ ਬਣਾਏ ਪਰ ਇੱਕ ਇੰਜ਼ਰੀ (ਸਰਜਰੀ ਹੋਣ) ਕਾਰਨ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਨਹੀਂ ਹੋ ਸਕਿਆ ਸੀ। ਹਾਰਡੀ ਸੰਧੂ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਇੱਕ ਦਿਨ ਉਨ੍ਹਾਂ ਦਾ ਨਾਂ ਜ਼ਰੂਰ ਰੌਸ਼ਨ ਕਰੇਗਾ।'' ਅੱਗੇ ਰਾਜ ਸੰਧੂ ਨੇ ਕਿਹਾ ਕਿ ''ਅੱਜ ਇਸ ਫ਼ਿਲਮ ਨਾਲ ਹਾਰਡੀ ਸੰਧੂ ਨੇ ਸੰਧੂ ਪਰਿਵਾਰ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਲਈ ਆਪਣੇ ਖ਼ਾਸ ਅਹਿਸਾਸ ਨੂੰ ਬਿਆਨ ਕੀਤਾ ਹੈ।
ਹਾਰਡੀ ਸੰਧੂ ਨੇ ਆਪਣੇ ਵੱਡੇ ਭਰਾ ਵੱਲੋਂ ਭੇਜੇ ਮੈਸੇਜ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੇ ਹੋਏ ਕੁਝ ਖ਼ਾਸ ਲਿਖਿਆ ਹੈ, ਕਿਉਂ ਕਿ ਉਨ੍ਹਾਂ ਦੇ ਭਰਾ ਦਾ ਜਨਮਦਿਨ ਵੀ ਹੈ। ਇਸ ਕਰਕੇ ਹਾਰਡੀ ਸੰਧੂ ਨੇ ਬਹੁਤ ਹੀ ਪਿਆਰੀ ਕੈਪਸ਼ਨ ਨਾਲ ਲਿਖਿਆ ਹੈ, 'ਅੱਜ ਮੇਰੇ ਵੱਡੇ ਭਰਾ ਦਾ ਜਨਮ ਦਿਨ ਹੈ। ਉਹ ਆਸਟ੍ਰੇਲੀਆ 'ਚ ਰਹਿੰਦਾ ਹੈ ਅਤੇ ਅੱਜ ਆਸਟ੍ਰੇਲੀਆ 'ਚ '83' ਰਿਲੀਜ਼ ਹੋਈ ਹੈ। ਉਸ ਨੇ ਮੇਰੇ ਲਈ ਇੱਕ ਅਜਿਹਾ ਅਦਭੁਤ ਨੋਟ ਲਿਖਿਆ ਜਿਸ ਨੇ ਅਸਲ 'ਚ ਮੈਨੂੰ ਰਵਾ ਦਿੱਤਾ ਹੈ। ਉਸ ਨੇ ਕੁਝ ਲਾਈਨਾਂ ਲਿਖੀਆਂ ਪਰ ਉਸ ਨੇ ਅਸਲ 'ਚ ਇਸ ਨੋਟ ਰਾਹੀਂ ਮੈਨੂੰ ਉਨ੍ਹਾਂ ਪਲਾਂ ਨੂੰ ਦੁਬਾਰਾ ਜਿਊਂਦਾ ਕੀਤਾ। ਆਈ ਲਵ ਯੂ ਵੀਰੇ ❤️❤️ @raj_sandhu34...ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ।''
ਦੱਸਣਯੋਗ ਹੈ ਕਿ ਫ਼ਿਲਮ '1983' ਵਰਲਡ ਕੱਪ ਦੇ ਇਤਿਹਾਸਕ ਪਲ 'ਤੇ ਬਣੀ ਹੈ। ਇਸ ਦੇ ਮੁੱਖ ਅਦਾਕਾਰ ਰਣਵੀਰ ਸਿੰਘ ਹਨ। ਰਣਵੀਰ ਸਿੰਘ ਨੇ ਫ਼ਿਲਮ 'ਚ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। '83' ਫ਼ਿਲਮ 'ਚ ਰਣਵੀਰ ਬਿਲਕੁਲ ਕਪਿਲ ਦੇਵ ਵਾਂਗ ਨਜ਼ਰ ਆ ਰਹੇ ਹਨ। ਇਸ ਲਈ ਉਨ੍ਹਾਂ ਦੇ ਮੇਕਅੱਪ ਆਰਟਿਸਟ ਦੀ ਕਾਫੀ ਤਾਰੀਫ਼ ਵੀ ਹੋ ਰਹੀ ਹੈ। ਬਾਕਸ ਆਫਿਸ ਇੰਡੀਆ ਮੁਤਾਬਕ ‘83’ ਨੇ ਪਹਿਲੇ ਦਿਨ 15 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕਮਾਈ ਦੇ ਮਾਮਲੇ ’ਚ ਰਣਵੀਰ ਸਿੰਘ ਦੀ ਫ਼ਿਲਮ ਅਕਸ਼ੇ ਕੁਮਾਰ ਦੀ ‘ਸੂਰਿਆਵੰਸ਼ੀ’ ਤੇ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ’ ਤੋਂ ਕਾਫੀ ਪਿੱਛੇ ਰਹਿ ਗਈ। ‘ਸੂਰਿਆਵੰਸ਼ੀ’ ਨੇ ਪਹਿਲੇ ਦਿਨ 26.29 ਕਰੋੜ ਦਾ ਕਾਰੋਬਾਰ ਕੀਤਾ ਸੀ, ਉਥੇ ‘ਪੁਸ਼ਪਾ’ ਨੇ ਪਹਿਲੇ ਦਿਨ 50 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਵੀਕੈਂਡ ’ਤੇ ਫ਼ਿਲਮ ਦਾ ਕਾਰੋਬਾਰ ਵਧਣ ਦੀ ਉਮੀਦ ਹੈ। ਫ਼ਿਲਮ ਨੂੰ ਸਮੀਖਿਅਕਾਂ ਤੇ ਦਰਸ਼ਕਾਂ ਦੋਵਾਂ ਦੇ ਚੰਗੇ ਰੀਵਿਊਜ਼ ਮਿਲ ਰਹੇ ਹਨ। ਹਰ ਕੋਈ ਫ਼ਿਲਮ ਦੀ ਕਹਾਣੀ ਤੇ ਸਿਤਾਰਿਆਂ ਦੀ ਅਦਾਕਾਰੀ ਦੀ ਤਾਰੀਫ਼ ਕਰ ਰਿਹਾ ਹੈ। ਕਬੀਰ ਖ਼ਾਨ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਦੀਪਿਕਾ ਪਾਦੁਕੋਣ ਨੇ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਦੀਪਿਕਾ ਫ਼ਿਲਮ ਦੀ ਅਦਾਕਾਰਾ ਹੋਣ ਦੇ ਨਾਲ-ਨਾਲ ਇਸ ਦੀ ਪ੍ਰੋਡਿਊਸਰ ਵੀ ਹੈ।
ਨੋਟ - ਇਸ ਖ਼ਬਰ 'ਤੇ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦਿਓ।
ਆਲੀਆ-ਰਣਬੀਰ ਨੇ ਪਰਿਵਾਰ ਨਾਲ ਮਨਾਈ ਕ੍ਰਿਸਮਸ, ਤਸਵੀਰਾਂ ਆਈਆਂ ਸਾਹਮਣੇ
NEXT STORY