ਮੁੰਬਈ (ਏਜੰਸੀ)- ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸੋਮਵਾਰ ਨੂੰ ਮਰਹੂਮ ਅਦਾਕਾਰ ਧਰਮਿੰਦਰ ਨੂੰ ਉਨ੍ਹਾਂ ਦੇ 90ਵੇਂ ਜਨਮਦਿਨ 'ਤੇ ਇੱਕ ਭਾਵੁਕ ਪੋਸਟ ਨਾਲ ਯਾਦ ਕੀਤਾ। ਧਰਮਿੰਦਰ ਦਾ ਦਿਹਾਂਤ 24 ਨਵੰਬਰ ਨੂੰ ਉਨ੍ਹਾਂ ਦੇ ਜੁਹੂ ਸਥਿਤ ਘਰ ਵਿੱਚ ਹੋਇਆ ਸੀ। ਹੇਮਾ ਮਾਲਿਨੀ ਨੇ X 'ਤੇ ਧਰਮਿੰਦਰ ਨਾਲ ਆਪਣੀ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਦਾ ਕੈਪਸ਼ਨ ਦਿੱਤਾ: "ਸਾਡੇ ਖੁਸ਼ੀਆਂ ਭਰੇ 'ਇਕੱਠੇ' ਬਿਤਾਏ ਪਲ। ਹੇਮਾ ਮਾਲਿਨੀ ਨੇ ਆਪਣੀ ਪੋਸਟ ਵਿੱਚ ਕਿਹਾ, "ਧਰਮ ਜੀ। ਹੈਪੀ ਬਰਥਡੇਅ ਮਾਈ ਡੀਅਰ ਹਾਰਟ। ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ। "
ਇਹ ਵੀ ਪੜ੍ਹੋ: ਦੂਜੀ ਵਾਰ ਲਾੜਾ ਬਣਨਗੇ 'ਕਾਮੇਡੀ ਕਿੰਗ' ਕਪਿਲ ਸ਼ਰਮਾ ! ਜਾਣੋ ਕੌਣ ਹੈ 'ਦੁਲਹਨ'

'ਸ਼ੋਲੇ' ਦੀ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਦੇ ਟੁੱਟਣ ਨੂੰ ਦੋ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਹ ਹੌਲੀ-ਹੌਲੀ ਟੁਕੜਿਆਂ ਨੂੰ ਇਕੱਠਾ ਕਰਕੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਾਣਦੀ ਹੈ ਕਿ ਧਰਮਿੰਦਰ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਗੇ। ਹੇਮਾ ਮਾਲਿਨੀ ਨੇ ਲਿਖਿਆ ਕਿ ਉਨ੍ਹਾਂ ਦੀ ਜ਼ਿੰਦਗੀ ਦੀਆਂ "ਖੁਸ਼ੀ ਭਰੀਆਂ ਯਾਦਾਂ" ਕਦੇ ਮਿਟਾਈਆਂ ਨਹੀਂ ਜਾ ਸਕਦੀਆਂ, ਅਤੇ ਉਨ੍ਹਾਂ ਪਲਾਂ ਨੂੰ ਮੁੜ ਜਿਊਣਾ ਹੀ ਉਨ੍ਹਾਂ ਨੂੰ ਬਹੁਤ ਸਕੂਨ ਅਤੇ ਖੁਸ਼ੀ ਦਿੰਦਾ ਹੈ।
ਇਹ ਵੀ ਪੜ੍ਹੋ: 'ਅਸੀਂ ਹਮੇਸ਼ਾ ਇਕੱਠੇ ਹਾਂ ਪਾਪਾ...'; ਧਰਮਿੰਦਰ ਦੇ ਜਨਮਦਿਨ ਮੌਕੇ ਧੀ ਈਸ਼ਾ ਦੀ ਭਾਵੁਕ ਪੋਸਟ
ਉਨ੍ਹਾਂ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਇਕੱਠੇ ਪਿਆਰੇ ਸਾਲ ਦਿੱਤੇ, ਅਤੇ 2 ਖੂਬਸੂਰਤ ਧੀਆਂ (ਈਸ਼ਾ ਅਤੇ ਅਹਾਨਾ) ਦਿੱਤੀਆਂ, ਜੋ ਉਨ੍ਹਾਂ ਦੇ ਇੱਕ ਦੂਜੇ ਪ੍ਰਤੀ ਪਿਆਰ ਦੀ ਪੁਸ਼ਟੀ ਕਰਦੀਆਂ ਹਨ। ਹੇਮਾ ਮਾਲਿਨੀ ਨੇ ਧਰਮਿੰਦਰ ਲਈ ਅਰਦਾਸ ਕੀਤੀ ਕਿ ਪਰਮਾਤਮਾ ਉਨ੍ਹਾਂ ਨੂੰ ਸ਼ਾਂਤੀ ਅਤੇ ਖੁਸ਼ੀ ਦੀ ਦੌਲਤ ਬਖਸ਼ੇ। ਉਨ੍ਹਾਂ ਨੇ ਅੰਤ ਵਿੱਚ ਕਿਹਾ, "Happy birthday dear love"। ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਅਤੇ ਧਰਮਿੰਦਰ ਦਾ ਵਿਆਹ 1980 ਵਿੱਚ ਹੋਇਆ ਸੀ। ਧਰਮਿੰਦਰ ਦੇ ਪਹਿਲੀ ਪਤਨੀ, ਪ੍ਰਕਾਸ਼ ਕੌਰ, ਤੋਂ ਵੀ 4 ਬੱਚੇ ਹਨ, ਜਿਨ੍ਹਾਂ ਵਿੱਚ ਅਦਾਕਾਰ ਸੰਨੀ ਅਤੇ ਬੌਬੀ ਦਿਓਲ ਸ਼ਾਮਲ ਹਨ।
ਇਹ ਵੀ ਪੜ੍ਹੋ: ਇਸ ਮਸ਼ਹੂਰ Singer ਨਾਲ ਇਸ਼ਕ ਲੜਾ ਰਹੇ ਹਨ ਸਾਬਕਾ ਕੈਨੇਡੀਅਨ PM ਟਰੂਡੋ ! ਕੈਟੀ ਪੈਰੀ ਨੇ ਰਿਸ਼ਤਾ ਕੀਤਾ Confirm
ਕੇਰਲ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀ ਸ਼ੁਰੂਆਤ ਫਲਸਤੀਨੀ ਫਿਲਮ ਨਾਲ ਹੋਈ
NEXT STORY