ਮੁੰਬਈ (ਬਿਊਰੋ) - ਅੱਜ ਦੇ ਦਿਨ ਯਾਨੀਕਿ 30 ਜੂਨ ਨੂੰ ਹਰ ਸਾਲ ਅੰਤਰਰਾਸ਼ਟਰੀ ਐਸਟਰੋਇਡ ਦਿਵਸ ਮਨਾਇਆ ਜਾਦਾਂ ਹੈ। ਇਹ ਦਿਨ UN ਦੁਆਰਾ ਗਲੋਬਲ ਤੌਰ 'ਤੇ 1908 ਵਿਚ ਹੋਈ ਸਾਈਬੇਰੀਅਨ ਤੰਗਸੁਕਾ ਦੁਰਘਟਨਾ ਦੀ ਸਾਲਗਿਰਾਹ ਦੀ ਯਾਦ ਵਿਚ ਮਨਾਇਆ ਜਾਦਾਂ ਹੈ। ਗ੍ਰਹਿ ਪੂਰੇ ਬ੍ਰਹਿਮੰਡ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਤੇ ਇਹ ਭਵਿੱਖ ਦੀਆਂ ਚਾਬੀਆਂ ਹਨ। ਇਨ੍ਹਾਂ ਗ੍ਰਹਿਆਂ ਨੂੰ ਕਈ ਵਿਗਿਆਨੀਆਂ ਅਤੇ ਖੋਜੀਆਂ ਨੇ ਸਾਲਾਂ ਵਿਚ ਖੋਜ ਕੇ ਇਨ੍ਹਾਂ 'ਤੇ ਲੰਮੀਆ ਅਤੇ ਡੂੰਘੀਆਂ ਖੋਜਾਂ ਕੀਤੀਆਂ ਹਨ। ਬ੍ਰਹਿਮੰਡ ਵਿਚਲੇ ਗ੍ਰਹਿਆਂ ਦੀ ਆਲੋਚਨਾਂ ਤੇ ਰਹੱਸਵਾਦ ਅਕਸਰ ਸਾਡੇ ਲਈ ਖਿੱਚ ਦਾ ਕੇਂਦਰ ਬਣਦੇ ਰਹੇ ਹਨ ।
ਇਸ ਸਭ ਦੇ ਨਤੀਜੇ ਵਜੋਂ ਸਾਡੇ ਕੋਲ ਕਈ ਅਜਿਹੀ ਫ਼ਿਲਮਾਂ ਹਨ, ਜਿਨ੍ਹਾਂ ਦਾ ਵਿਸ਼ਾ ਪੁਲਾੜ ਅਤੇ ਗ੍ਰਹਿਆਂ ਨਾਲ ਜੁੜਿਆ ਰਿਹਾ ਹੈ। ਇਨ੍ਹਾਂ ਫ਼ਿਲਮਾਂ ਵਿਚ ਅਕਸਰ ਪਥਰੀਲੀ ਮਿੱਟੀ ਦਿਖਾਈ ਜਾਂਦੀ ਹੈ ਤੇ ਅਕਸਰ ਧਰਤੀ ਨੂੰ ਦੂਜੇ ਗ੍ਰਹਿਆਂ ਤੋਂ ਖ਼ਤਰਾ ਦੱਸਿਆਂ ਜਾਦਾਂ ਹੈ । ਅੰਤਰਰਾਸ਼ਟਰੀ ਐਸਟਰੋਇਡ ਦਿਵਸ 2021 'ਤੇ ਜਦੋਂ ਦੁਨੀਆਂ ਇਹ ਦਿਨ ਮਨਾ ਰਹੀ ਹੈ ਤੇ ਇਸ ਦਿਨ ਨੂੰ ਮਨਾਉਣ ਲਈ ਇਹ ਰਹੀਆਂ ਕੁਝ ਅਜਿਹੀਆਂ ਫ਼ਿਲਮਾਂ, ਜੋ ਗ੍ਰਹਿਆਂ 'ਤੇ ਆਧਾਰਿਤ ਹਨ -
ਇਹ ਖ਼ਬਰ ਵੀ ਪੜ੍ਹੋ - ਮੰਦਿਰਾ ਬੇਦੀ ਨੇ ਪਰਿਵਾਰ ਖ਼ਿਲਾਫ਼ ਜਾ ਕੇ ਕੀਤਾ ਸੀ ਰਾਜ ਕੌਸ਼ਲ ਨਾਲ ਵਿਆਹ, ਦੇਖੋ ਯਾਦਗਰ ਤਸਵੀਰਾਂ
Deep Impact (1998)
ਇਸ ਫਿਲਮ ਦਾ ਪਲਾਟ ਇੱਕ ਸਟਰਾਈਕ (ਹੜਤਾਲ ) ਤੇ ਆਧਾਰਿਤ ਹੈ ਜਿਸ ਕਾਰਨ ਗ੍ਰਹਿਆਂ ਜੀਵਨ ਨੂੰ ਖ਼ਤਰਾ ਦਰਸਾਇਆ ਜਾਦਾਂ ਹੈ । ਇਹ ਫਿਲਮ ਦੱਸਦੀ ਹੈ ਕਿ ਕਿਵੇਂ ਦੁਨੀਆਂ ਖੁਦ ਨੂੰ ਬਚਾਉਣ ਲਈ 11 ਕਿਲੋ. ਕਮੋਟ (comet) ਨੂੰ ਖ਼ਤਮ ਕਰਨ ਤੇ ਲੱਗੀ ਹੋਈ ਹੈ । ਇਸ ਫਿਲਮ ਨੂੰ ਵਿਗਿਆਨੀਆਂ ਨੇ ਗ੍ਰਹਿ ਮੰਡਲ ਲਈ ਜਿਆਦਾ ਵਿਗਿਆਨਿਕ ਮੰਨਿਆ ਸੀ ।
Armageddon (1998)
ਡੀਪ ਇੰਪੈਕਟ ਤੋਂ ਕੁਝ ਸਮੇਂ ਬਾਅਦ ਇੱਕ ਹੋਰ ਫ਼ਿਲਮ ਆਈ, ਜਿਸ ਦਾ ਨਾਂ Armageddon ਸੀ। ਇਹ ਫ਼ਿਲਮ ਲੋਕਾਂ ਵਿਚ ਕਾਫ਼ੀ ਪ੍ਰਸਿੱਧ ਹੋਈ। ਇਸ ਫ਼ਿਲਮ ਵਿਚ ਦਿਖਾਇਆ ਗਿਆ ਸੀ ਕਿ ਕਿਵੇਂ ਧਰਤੀ ਸਪੈਸ਼ ਸਟਲ ਦਾ ਸਾਹਮਣਾ ਕਰਦੇ ਹੋਏ ਕਿਵੇਂ ਅਲੋਪ ਹੋਣ ਦੇ ਕਿਨਾਰੇ ਖੜ੍ਹਾ ਜਾਪਦੀ ਹੈ ।
ਇਹ ਖ਼ਬਰ ਵੀ ਪੜ੍ਹੋ - ਹੈਪੀ ਰਾਏਕੋਟੀ ਦਾ ਗੀਤ 'ਮਾਂ ਦਾ ਦਿਲ' ਰਿਲੀਜ਼, ਬਿਆਨ ਕੀਤਾ ਮਾਪਿਆਂ ਨਾਲ ਹੋ ਰਹੇ ਬਸਲੂਕ ਨੂੰ (ਵੀਡੀਓ)
Asteroid (1997)
ਇਹ ਫ਼ਿਲਮ ਥੌੜੀ ਮੰਨੋਰੰਜਕ ਹੈ, ਜਿਸ ਵਿਚ US Government ਹਿੱਟ ਕਰਨ ਵਾਲੇ ਗ੍ਰਹਿ ਨੂੰ ਪਕੜਨ ਵਿਚ ਲੱਗੀਆਂ ਹੋਈਆਂ ਹਨ। ਇਸ ਫ਼ਿਲਮ ਦਾ ਸਿਰਲੇਖ 'The End of the World is Just Beginning' ਹੈ। ਇਹ ਦੁਨੀਆਂ ਦੇ ਅੰਤ ਦੀ ਸ਼ੁਰੂਆਤ ਹੈ। ਇਸ ਫ਼ਿਲਮ ਨੂੰ ਇਸ ਦੇ ਖ਼ਾਸ ਵੀਜੂਅਲ ਇਫੈਕਟਸ ਲਈ Primetime Emmy Award ਨਾਲ ਨਵਾਜਿਆ ਗਿਆ ਸੀ।
Night of the comet (1984)
ਇਹ ਇੱਕ ਅਮਰੀਕਨ ਹਾਰਰ ਕਾਮੇਡੀ ਫ਼ਿਲਮ ਸੀ, ਜਿਸ ਵਿਚ ਧਰਤੀ ਦੇ ਨੇੜੇ ਧੂਮਕੇਤੂ ਨੂੰ ਦਿਖਾਇਆ ਗਿਆ ਸੀ। ਇਹ ਫ਼ਿਲਮ ਵੀ ਲੋਕਾਂ ਵਿਚ ਰਾਖੀ ਪ੍ਰਵਾਨਿਤ ਹੋਈ ਸੀ। ਇਸ ਤੋਂ ਇਲਾਵਾ ਕੁਝ ਹੋਰ ਫ਼ਿਲਮਾਂ ਵੀ ਹਨ, ਜੋ ਗ੍ਰਹਿਆਂ ਤੇ ਵਿਗਿਆਨ ਦੇ ਆਧਾਰਿਤ ਹਨ।
ਇਹ ਖ਼ਬਰ ਵੀ ਪੜ੍ਹੋ - ਪਤੀ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਈ ਮੰਦਿਰਾ ਬੇਦੀ, ਦੋਸਤਾਂ ਨੇ ਦਿੱਤਾ ਸਹਾਰਾ
ਇੰਟਰਨੈੱਟ ’ਤੇ ਚਰਚਾ ਦਾ ਵਿਸ਼ਾ ਬਣੀ ਸ਼ਨਾਇਆ ਕਪੂਰ, ਤਸਵੀਰਾਂ ਰਾਹੀਂ ਬਿਖੇਰਦੀ ਹੈ ਹੁਸਨ ਦੇ ਜਲਵੇ
NEXT STORY