ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਐਲਬਮ ਦੇ ਗਾਣਿਆਂ ਅਤੇ ਫ਼ਿਲਮਾਂ 'ਚ ਲਗਾਤਾਰ ਰੁੱਝੀ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਦੇ ਨਾਲ ਹੀ ਹਿਮਾਂਸ਼ੀ ਲਗਾਤਾਰ ਐਲਬਮ ਦੇ ਗਾਣਿਆਂ ਅਤੇ ਫ਼ਿਲਮਾਂ 'ਚ ਰੁੱਝੀ ਰਹਿੰਦੀ ਹੈ। ਇਨ੍ਹੀਂ ਦਿਨੀਂ ਹਿਮਾਂਸ਼ੀ ਖੁਰਾਣਾ ਇੱਕ ਸ਼ੂਟ ਲਈ ਮਾਸਕੋ ਪਹੁੰਚੀ ਹੈ, ਜਿੱਥੋਂ ਹਿਮਾਂਸ਼ੀ ਆਪਣੀਆਂ ਤਸਵੀਰਾਂ ਅਤੇ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੀ ਹੈ। ਹੁਣ ਕੁਝ ਪਹਿਲਾਂ ਹੀ ਹਿਮਾਂਸ਼ੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇੱਕ ਰੂਸੀ ਰਵਾਇਤੀ ਪਹਿਰਾਵੇ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹਿਮਾਂਸ਼ੀ ਖੁਰਾਣਾ ਦਾ ਇਹ ਲੁੱਕ ਬਿਲਕੁਲ ਵੱਖਰਾ ਅਤੇ ਖ਼ੂਬਸੂਰਤ ਲੱਗ ਰਿਹਾ ਹੈ। ਇਹ ਫੋਟੋਸ਼ੂਟ ਅਦਾਕਾਰਾ ਨੇ ਬੈਡਰੂਮ 'ਚ ਕਰਵਾਇਆ ਹੈ। ਇਸ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ ਕਿ 'ਤੁਸੀਂ ਆਸ਼ਾਵਾਦੀ ਹੋ।' ਹਿਮਾਂਸ਼ੀ ਦੀ ਪੋਸਟ 'ਤੇ ਫੈਨਜ਼ ਕਾਫ਼ੀ ਕੁਮੈਂਟ ਕਰ ਰਹੇ ਹਨ। ਇਸ ਤੋਂ ਪਹਿਲਾਂ ਹਿਮਾਂਸ਼ੀ ਨੇ ਬਾਥਰੋਬ 'ਚ ਬਗੈਰ ਮੇਕਅਪ ਦੇ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਸੋਸ਼ਲ ਮੀਡੀਆ' 'ਤੇ ਕਾਫ਼ੀ ਵਾਇਰਲ ਹੋਈਆਂ ਸਨ।

ਦੱਸਣਯੋਗ ਹੈ ਕਿ ਹਿਮਾਂਸ਼ੀ ਨੇ ਸਾਲ 2013 'ਚ ਹਾਰਡੀ ਸਿੰਧੂ ਦੁਆਰਾ 'ਸੌਚ' ਗੀਤ ਨਾਲ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ਹਿਮਾਂਸ਼ੀ ਦੇ ਬਹੁਤ ਸਾਰੇ ਪੰਜਾਬੀ ਸੁਪਰਹਿੱਟ ਗੀਤਾਂ 'ਚ ਅਦਾਕਾਰੀ ਕੀਤੀ।

ਹਿਮਾਂਸ਼ੀ ਖੁਰਾਣਾ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ। ਹਿਮਾਂਸ਼ੀ 'ਬਿੱਗ ਬੌਸ 13' 'ਚ ਬਤੌਰ ਮੁਕਾਬਲੇਬਾਜ਼ ਵੀ ਦਿਖਾਈ ਦਿੱਤੀ ਸੀ। ਇਸੇ ਦੌਰਾਨ ਹੀ ਹਿਮਾਂਸ਼ੀ ਅਤੇ ਅਸੀਮ ਰਿਆਜ਼ ਵਿਚਕਾਰ ਨਜ਼ਦੀਕੀਆਂ ਵਧੀਆਂ ਸਨ।

ਗੁਰਪ੍ਰੀਤ ਘੁੱਗੀ ਨੇ ਆਪਣੇ ਮਾਤਾ-ਪਿਤਾ ਦੇ ਵਿਆਹ ਦੀ 55ਵੀਂ ਵਰ੍ਹੇਗੰਢ ’ਤੇ ਸਾਂਝੀ ਕੀਤੀ ਖ਼ਾਸ ਤਸਵੀਰ
NEXT STORY