ਜਲੰਧਰ (ਬਿਊਰੋ) : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ 'ਬਰਥ ਐਨਵਰਸਰੀ' ਸੀ, ਇਸ ਮੌਕੇ ਕਈ ਆਮ ਲੋਕਾਂ ਤੋਂ ਲੈ ਕੇ ਖ਼ਾਸ ਹਸਤੀਆਂ ਨੇ ਮੂਸੇਵਾਲਾ ਦੀ ਹਵੇਲੀ ਪਹੁੰਚ ਕੇ ਮਾਂ ਚਰਨ ਕੌਰ ਤੇ ਬਲਕੌਰ ਸਿੰਘ ਸਿੱਧੂ ਨੂੰ ਹੌਸਲਾ ਦਿੱਤਾ।

ਸਿੱਧੂ ਦੇ ਜਨਮਦਿਨ ਮੌਕੇ ਬ੍ਰਿਟਿਸ਼ ਰੈਪਰ Stefflon Don ਵੀ ਪੰਜਾਬ ਪਹੁੰਚੀ ਅਤੇ ਉਸ ਨੇ ਮਾਨਸਾ ਦੇ ਪਿੰਡ ਮੂਸਾ ਪਹੁੰਚ ਕੇ ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਵੀ ਕੀਤੀ।

ਇਸ ਤੋਂ ਇਲਾਵਾ ਸਟੈੱਫਲੋਨ ਨੇ ਪੰਜਾਬ ਆ ਕੇ ਇਕ ਨੇਕ ਕੰਮ ਵੀ ਕੀਤਾ। ਦਰਅਸਲ, ਸਿੱਧੂ ਦੇ ਘਰ ਪਹੁੰਚੀ ਸਟੈੱਫਲੋਨ ਨੇ ਲੋੜਵੰਦ ਤੇ ਗਰੀਬ ਲੋਕਾਂ ਦੀ ਆਰਥਿਕ ਮਦਦ ਵੀ ਕੀਤੀ।

ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ Stefflon ਲੋਕਾਂ ਦੀ ਮਾਲੀ ਸਹਾਇਤਾ ਕਰਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਇਸ ਦੌਰਾਨ Stefflon Don ਨੇ ਪੰਜਾਬੀ ਕਾਲੇ ਰੰਗ ਦਾ ਸੂਟ ਪਾਇਆ ਸੀ, ਜਿਸ ਨੇ ਲੋਕਾਂ ਨੂੰ ਸਭ ਤੋਂ ਵਧ ਅਕਰਸ਼ਿਤ ਕੀਤਾ।

ਇਸ ਲੁੱਕ 'ਚ Stefflon Don ਨੂੰ ਵੇਖ ਕੇ ਲੋਕ ਕਾਫ਼ੀ ਖ਼ੁਸ ਹੋਏ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਚਰਨ ਕੌਰ ਤੇ ਬਲਕੌਰ ਸਿੰਘ ਨੂੰ ਮਿਲਣ ਮੂਸਾ ਪਿੰਡ ਪਹੁੰਚ ਰਹੀਆਂ ਹਨ।





ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸੰਨੀ ਦਿਓਲ ਦੇ ਪੁੱਤ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ, ਇਸ ਦਿਨ ਲੈਣਗੇ ਲਾਵਾਂ
NEXT STORY