ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਦੀ ਫਿਲਮ 'ਹਾਊਸਫੁੱਲ 2' ਅਤੇ 'ਰਾਕੇਟ ਸਿੰਘ: ਸੇਲਜ਼ਮੈਨ ਆਫ ਦਿ ਈਅਰ' ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਾਜ਼ਾਨ ਪਦਮਸੀ ਨੇ ਕਾਰੋਬਾਰੀ ਆਸ਼ੀਸ਼ ਕਨਕੀਆ ਨਾਲ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾ ਲਿਆ ਹੈ। ਪਦਮਸੀ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਅਦਾਕਾਰਾ (37) ਨੇ 'ਆਫ-ਵਾਈਟ' ਕਢਾਈ ਵਾਲਾ ਲਹਿੰਗਾ ਪਾਇਆ ਸੀ, ਜਿਸ ਨੂੰ ਵੇਲ-ਬੂਟੀਆਂ ਦੀ ਕਢਾਈ ਨਾਲ ਸ਼ਾਨਦਾਰ ਲੁੱਕ ਦਿੱਤਾ ਗਿਆ ਸੀ।
ਕਨਕੀਆ ਨੇ ਪਦਮਸੀ ਦੇ ਲਹਿੰਗਾ ਦੇ ਰੰਗ ਵਰਗੀ ਸ਼ੇਰਵਾਨੀ ਪਹਿਨੀ ਸੀ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਲਿਖਿਆ, "ਇਹ ਦਿਨ। ਇਹ ਅਹਿਸਾਸ। ਹਮੇਸ਼ਾ ਲਈ ਸਾਡਾ।" ਕਨਕੀਆ ਨੇ ਵੀ ਇਸਨੂੰ ਸਾਂਝਾ ਕੀਤਾ। ਦੋਵਾਂ ਨੇ 20 ਜਨਵਰੀ ਨੂੰ ਮੰਗਣੀ ਕਰਾਈ ਸੀ ਅਤੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਇਸਦਾ ਐਲਾਨ ਕੀਤਾ, ਜਿਸ ਵਿੱਚ ਲਿਖਿਆ ਸੀ, "ਨਵੀਂ ਸ਼ੁਰੂਆਤ 20 ਜਨਵਰੀ 2025।" ਪਦਮਸੀ ਨੂੰ ਹਾਲ ਹੀ ਵਿੱਚ "ਹੈ ਜੂਨੂਨ!" ਵਿੱਚ ਦੇਖਿਆ ਗਿਆ ਸੀ। ਇਹ ਸੀਰੀਜ਼ ਮਈ ਵਿੱਚ OTT ਪਲੇਟਫਾਰਮ Jio Hotstar 'ਤੇ ਪ੍ਰੀਮੀਅਰ ਹੋਈ ਸੀ।

ਅਲੂ ਅਰਜੁਨ ਨਾਲ ਸਕਰੀਨ ਸਾਂਝੀ ਕਰੇਗੀ ਦੀਪਿਕਾ ਪਾਦੁਕੋਣ
NEXT STORY