ਨਵੀਂ ਦਿੱਲੀ- ਸੁਪਰਸਟਾਰ ਰਿਤਿਕ ਰੋਸ਼ਨ ਉਨ੍ਹਾਂ ਸਿਤਾਰਿਆਂ ’ਚ ਆਉਂਦਾ ਹੈ ਜੋ ਹਮੇਸ਼ਾ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਰਹਿੰਦੇ ਹਨ। ਰਿਤਿਕ ਰੋਸ਼ਨ ਆਪਣੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਭਾਵੇਂ ਗੱਲ ਮਾਨਸਿਕ ਤੌਰ ਦੀ ਹੋਵੇ ਜਾਂ ਕਿਰਦਾਰ ਦੀ ਹੋਵੇ ਜਾਂ ਫ਼ਿਰ ਫਿਜ਼ੀਕਲ ਟ੍ਰਾਂਸਫਾਰਮੇਸ਼ਨ ਦੀ ਹੋਵੇ, ਸੁਪਰਸਟਾਰ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
![PunjabKesari](https://static.jagbani.com/multimedia/17_14_483182229urvashi1234567890123456789012345678901234567890123-ll.jpg)
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ 2022: ਧੂਮਧਾਮ ਨਾਲ ‘ਬੱਪਾ’ ਨੂੰ ਘਰ ਲੈ ਆਏ ਰਾਜ ਕੁੰਦਰਾ, ਵਾਕਰ ਦੇ ਸਹਾਰੇ ਸ਼ਿਲਪਾ ਨੇ ਕੀਤੀ ਆਰਤੀ
ਹਾਲ ਹੀ ’ਚ ਰਿਤਿਕ ਰੋਸ਼ਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਫਾਈਟਰ’ ਲਈ ਫਿਜ਼ੀਕਲ ਟ੍ਰਾਂਸਫਾਰਮੇਸ਼ਨ ਬਾਰੇ ਗੱਲ ਕੀਤੀ। ਇਸ ਫ਼ਿਲਮ ’ਚ ਰਿਤਿਕ ਰੋਸ਼ਨ ਐਕਸ਼ਨ ਅਵਤਾਰ ’ਚ ਨਜ਼ਰ ਆਉਣਗੇ।
![PunjabKesari](https://static.jagbani.com/multimedia/17_14_486306864urvashi123456789012345678901234567890123456789012345-ll.jpg)
ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ‘ਮੈਂ ਫਾਈਟਰ ’ਚ ਆਪਣੇ ਰੋਲ ਲਈ ਤਿਆਰੀ ਕਰ ਰਿਹਾ ਹਾਂ, ਜੋ ਕਿ ਮੇਰੀ ਅਗਲੀ ਫ਼ਿਲਮ ਹੈ। ਇਹ ਲਗਭਗ 12 ਹਫ਼ਤਿਆਂ ਦੇ ਟ੍ਰਾਂਸਫਾਰਮੇਸ਼ਨ ਦੀ ਹੈ, ਜਿਸਨੂੰ ਮੈਂ ਹਮੇਸ਼ਾ ਫ਼ੋਲੋ ਕਰਦਾ ਹਾਂ।’
ਇਹ ਵੀ ਪੜ੍ਹੋ : ਧੂਰੀ ਦੇ ਸਰਕਾਰੀ ਸਕੂਲ ’ਚੋਂ ਪੜ੍ਹਾਈ ਕਰਕੇ ਤਰੱਕੀ ਦੇ ਅਸਮਾਨ ’ਚ ਚਮਕੇ ਬਿੰਨੂ ਢਿੱਲੋਂ, ਜਾਣੋ ਦਿਲਚਸਪ ਗੱਲਾਂ
ਰਿਤਿਕ ਨੇ ਹਾਲ ਹੀ ’ਚ ਆਪਣੀ 12-ਹਫ਼ਤੇ ਦੀ ਪਰਿਵਰਤਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਅਤੇ 9 ਨਵੰਬਰ ਨੂੰ ਫ਼ਾਈਟਰ ਦੀ ਲੁੱਕ ਨੂੰ ਪ੍ਰਾਪਤ ਕਰਨ ਲਈ ਆਪਣੇ ਟੀਚੇ ਨੂੰ ਚਿੰਨ੍ਹਿਤ ਕੀਤਾ, ਜਿਸ ’ਚ ਉਹ ਦੀਪਿਕਾ ਪਾਦੂਕੋਣ ਨਾਲ ਜੋੜੀ ਬਣਾਉਂਦੇ ਹੋਏ ਦੇਖਣਗੇ।
ਇਸ ਦੌਰਾਨ ਰਿਤਿਕ ਵਿਕਰਮ ਵੇਧਾ ਨੂੰ ਲੈ ਕੇ ਸੁਰਖੀਆਂ ’ਚ ਹਨ। ਹਾਲ ਹੀ ’ਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ’ਚ ਰਿਤਿਕ, ਸੈਫ਼ ਅਲੀ ਖ਼ਾਨ ਨਾਲ ਪਰਦੇ ’ਤੇ ਨਜ਼ਰ ਆਉਣਗੇ ਅਤੇ ਪ੍ਰਸ਼ੰਸਕ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਗਣੇਸ਼ ਚਤੁਰਥੀ 2022: ਧੂਮਧਾਮ ਨਾਲ ‘ਬੱਪਾ’ ਨੂੰ ਘਰ ਲੈ ਆਏ ਰਾਜ ਕੁੰਦਰਾ, ਵਾਕਰ ਦੇ ਸਹਾਰੇ ਸ਼ਿਲਪਾ ਨੇ ਕੀਤੀ ਆਰਤੀ
NEXT STORY