ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ’ਚੋਂ ਇਕ ਹਨ। ਇਕ ਠੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਰਿਤਿਕ ਸਭ ਤੋਂ ਫ਼ਿੱਟ ਆਦਮੀ ਹਨ। ਰਿਤਿਕ ਨੇ ਫ਼ਿਟਨੈੱਸ ਨਾਲ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਅਤੇ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ : ਹਮਸਫ਼ਰ ਤੋਂ ਬਾਅਦ ਅਨੁਸ਼ਕਾ-ਵਿਰਾਟ ਬਣੇ ਬਿਜ਼ਨੈੱਸ ਪਾਰਟਨਰ, ਦੋਵਾਂ ਨੇ ਇਕੱਠੇ ਦਿੱਤੇ ਸ਼ਾਨਦਾਰ ਪੋਜ਼
ਹਾਲ ਹੀ ’ਚ ਉਹ ਆਪਣੀ ਆਉਣ ਵਾਲੀ ਫ਼ਿਲਮ ‘ਫ਼ਾਈਟਰ’ ਦੀ ਤਿਆਰੀ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰਿਤਿਕ ਨੇ ਹਾਲ ਹੀ ’ਚ ਵਿਕਰਮ ਵੇਧਾ ਦੀ ਸ਼ੂਟਿੰਗ ਪੂਰੀ ਕੀਤੀ ਹੈ ਅਤੇ ਹੁਣ ਉਹ ਆਪਣੀ ਆਉਣ ਵਾਲੀ ਫ਼ਿਲਮ ‘ਫ਼ਾਈਟਰ’ ਨਾਲ ਜੁੜ ਗਏ ਹਨ।
ਹਾਲ ਹੀ ’ਚ ਰਿਤਿਕ ਰੋਸ਼ਨ ਨੇ ਆਪਣੇ ਸੋਸ਼ਲ ਮੀਡੀਆ ’ਤੇ ਆਪਣੀਆਂ ਕੁਝ ਥ੍ਰੋਬੈਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿੱਥੇ ਅਦਾਕਾਰ ਨੂੰ ਆਪਣੇ ਟ੍ਰੇਨਰ ਨਾਲ ਆਪਣੀ ਫ਼ਿਲਮ ਫ਼ਾਈਟਰ ਦੀ ਤਿਆਰੀ ਕਰਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ’ਚ ਰਿਤਿਕ ਸੁਪਰ ਟੋਨਡ ਨਜ਼ਰ ਆ ਰਹੇ ਹਨ ਅਤੇ ਹਰ ਕਿਸੇ ਦੀ ਨਜ਼ਰ ਉਸ ਤੋਂ ਹਟਾਉਣਾ ਮੁਸ਼ਕਿਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ‘krisgethin ਕੀ ਤੁਸੀਂ ਤਿਆਰ ਹੋ, ਮੈਂ ਨਹੀਂ ਹਾਂ, ਫ਼ਾਈਟਰ ਮੋਡ ਵਾਪਿਸ ਲੈਂਣਾ ਹੋਵੇਗਾ।’
ਇਹ ਵੀ ਪੜ੍ਹੋ : ਮਿਊਜ਼ਿਕ ਕੰਪੋਜ਼ਰ ਰੌਕਸਟਾਰ ਦੇਵੀ ਸ੍ਰੀ ਪ੍ਰਸਾਦ ਦਾ ਨਵਾਂ ਗੀਤ ‘ਹਰ ਘਰ ਤਿਰੰਗਾ’ ਹੋਇਆ ਵਾਇਰਲ
ਫ਼ਾਈਟਰ ਤੋਂ ਇਲਾਵਾ ਅਦਾਕਾਰ ਆਪਣੀ ਬਹੁਤ ਉਡੀਕੀ ਗਈ ਰਿਲੀਜ਼ ਵਿਕਰਮ ਵੇਧਾ ਦੀ ਥੀਏਟਰਿਕ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ।
ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨੀਰੂ ਬਾਜਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ
NEXT STORY