ਨਵੀਂ ਦਿੱਲੀ- ਦੇਸ਼ ਭਗਤੀ ਦਾ ਮਨਮੋਹਕ ਗੀਤ ‘ਹਰ ਘਰ ਤਿਰੰਗਾ’ ਕੁਝ ਹੀ ਘੰਟਿਆਂ ’ਚ ਪੂਰੇ ਦੇਸ਼ ’ਚ ਵਾਇਰਲ ਹੋ ਗਿਆ ਹੈ। ਦੇਵੀ ਸ਼੍ਰੀ ਪ੍ਰਸਾਦ, ਆਸ਼ਾ ਭੌਂਸਲੇ, ਸੋਨੂੰ ਨਿਗਮ ਅਤੇ ਅਮਿਤਾਭ ਬੱਚਨ ਦੁਆਰਾ ਗਾਇਆ ਗਿਆ, ਇਹ ਗੀਤ ਦੇਵੀ ਸ਼੍ਰੀ ਪ੍ਰਸਾਦ ਦੁਆਰਾ ਰਚਿਆ ਗਿਆ ਹੈ। ਦੇਵੀ ਸ੍ਰੀ ਪ੍ਰਸਾਦ ਨੇ ਪਿਆਰ ਨਾਲ ਡੀ.ਐੱਸ.ਪੀ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਕਈ ਭਾਸ਼ਾਵਾਂ ’ਚ ਬੈਕ-ਟੂ-ਬੈਕ ਹਿੱਟ ਗੀਤ ਦਿੱਤੇ ਹਨ। ਇਹ ਗੀਤ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੇ ਸ਼ਾਨਦਾਰ ਮੌਕੇ ’ਤੇ ਭਾਰਤ ਸਰਕਾਰ ਲਈ ਕੈਲਾਸ਼ ਪਿਕਚਰਜ਼ ਦੁਆਰਾ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੀਪਿਕਾ ਪਾਦੁਕੋਣ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬਲੈਕ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ
ਉਸ ਦੇ ਬਾਰੇ ਗੱਲ ਕਰਦੇ ਹੋਏ ਡੀ.ਐੱਸ .ਪੀ ਨੇ ਕਿਹਾ ਕਿ ‘ਮੈਨੂੰ ਇਹ ਅਵਸਰ ਮਿਲਿਆ ਹੈ, ਮੈਂ ਬਹੁਤ ਹੀ ਭਾਗਸ਼ਾਲੀ ਅਤੇ ਸਨਮਾਨਿਤ ਮਹਿਸੂਸ ਕਰਦਾ ਹਾਂ। ਗੀਤ ਮੇਰੇ ਦਿਲ ਲਈ ਬਹੁਤ ਖ਼ਾਸ ਹੈ। ਮੈਂ ਇਨ੍ਹਾਂ ਸ਼ਾਨਦਾਰ ਲੋਕਾਂ ਨਾਲ ਕੰਮ ਕਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਇਕ ਯਕੀਨੀ ਤੌਰ ’ਤੇ ਮੇਰੇ ਵੱਲੋਂ ਕੀਤੀਆਂ ਗਈਆਂ 10 ਚੀਜ਼ਾਂ ’ਚੋਂ ਇਕ ਹੈ ਜੋ ਮੈਂ ਹਮੇਸ਼ਾ ਯਾਦ ਰੱਖਾਂਗਾ।
ਇਹ ਵੀ ਪੜ੍ਹੋ : ਤੇਜ਼ਸਵੀ ਪ੍ਰਕਾਸ਼ ਦਾ ਬੋਲਡ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਤੇ ਸ਼ਾਨਦਾਰ ਪੋਜ਼ (ਦੇਖੋ ਤਸਵੀਰਾਂ)
ਮੇਰੇ ਸਾਰੇ ਸੰਗੀਤ ਸਮਾਰੋਹਾਂ, ਦੁਨੀਆ ਭਰ ’ਚ ਮੈਂ ਹਮੇਸ਼ਾ ਇਕ ਦੇਸ਼ ਭਗਤੀ ਦਾ ਗੀਤ ਗਾਉਂਦਾ ਹਾਂ ਜਿਸ ’ਚ ਇਕ ਵਿਸ਼ਾਲ ਭਾਰਤੀ ਝੰਡਾ ਸਟੇਜ ’ਤੇ ਦਿਖਾਈ ਦਿੰਦਾ ਹੈ ਅਤੇ ਹੁਣ ਮੈਨੂੰ ਆਪਣੇ ਦੇਸ਼ ਲਈ ਆਪਣਾ ਪਿਆਰ ਦਿਖਾਉਣ ਦਾ ਇਹ ਮੌਕਾ ਮਿਲਿਆ ਹੈ, ਮੈਂ ਧੰਨ ਹਾਂ।’
ਡੀ.ਐੱਸ.ਪੀ ਨੇ ਇਕ ਵਾਰ ਫ਼ਿਰ ਦਿਖਾਇਆ ਕਿ ਉਹ ਅਸਲ ’ਚ ਇਕ ਸੰਗੀਤ ਉਸਤਾਦ ਹਨ। ਜਿਸ ਗੀਤ ’ਚ ਦੇਸ਼ ਭਗਤੀ, ਉਤਸ਼ਾਹ ਅਤੇ ਹਰ ਉਮਰ ਦੇ ਲੋਕ ਖ਼ਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲਾ ਹੈ।ਜਿਵੇਂ ਕਿ ਅਸੀਂ ਪੁਸ਼ਪਾ ਦਿ: ਰਾਈਜ਼ ਮੂਵੀ ਐਲਬਮ ਨਾਲ ਦੇਖਿਆ ਹੈ। ਗਾਇਕ-ਸੰਗੀਤਕਾਰ ਇਸ ਸਮੇਂ ਪੁਸ਼ਪਾ 2 ਸਮੇਤ ਕਈ ਭਾਸ਼ਾਵਾਂ ’ਚ ਕਈ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ।
ਦੀਪਿਕਾ ਪਾਦੁਕੋਣ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬਲੈਕ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ
NEXT STORY