ਜਲੰਧਰ (ਲਖਨ ਪਾਲ) - ਆਉਂਦੀ 10 ਮਈ ਨੂੰ ਵੱਡੇ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਪ੍ਰਮੋਸ਼ਨ ਜ਼ੋਰਾਂ ’ਤੇ ਹੈ। ਫਿਲਮ ਦੀ ਸਿਰਫ ਪੰਜਾਬ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਕੈਨੇਡਾ ’ਚ ਪਹਿਲੀ ਵਾਰ ਇਸ ਫਿਲਮ ਨੂੰ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਦੀ ਰਿਲੀਜ਼ ਨੂੰ ਲੈ ਕੇ ਜਿੱਥੇ ਗਿੱਪੀ ਗਰੇਵਾਲ, ਹਿਨਾ ਖਾਨ ਤੇ ਸ਼ਿੰਦਾ ਗਰੇਵਾਲ ਉਤਸ਼ਾਹਿਤ ਹਨ, ਉਥੇ ਹੀ ਫਿਲਮ ਦੇ ਡਾਇਰੈਕਟਰ ਅਮਰਪ੍ਰੀਤ ਜੀ. ਐੱਸ. ਛਾਬੜਾ ਵੀ ਫਿਲਮ ਨੂੰ ਲੈ ਕੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਕ ਚੰਗੀ ਫਿਲਮ ਬਣਾਈ ਹੈ ਅਤੇ ਹੁਣ ਫੈਸਲਾ ਦਰਸ਼ਕਾਂ ਦੇ ਹੱਥ ਹੈ, ਇਸ ਫਿਲਮ ਨੂੰ ਕਿੰਨਾਂ ਤੇ ਕਿਵੇਂ ਪ੍ਰਵਾਨ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਸਲਮਾਨ ਖ਼ਾਨ ਦੇ ਘਰ ਫਾਇਰਿੰਗ ਕਰਨ ਵਾਲੇ ਅਨੁਜ ਥਾਪਨ ਦਾ ਮੁੜ ਹੋਵੇਗਾ ਪੋਸਟਮਾਰਟਮ
ਦੱਸ ਦਈਏ ਕੀ ਅਮਰਪ੍ਰੀਤ ਜੀ. ਐੱਸ. ਛਾਬੜਾ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਨਾਲ ਸੁਪਰਹਿੱਟ ਫਿਲਮ ‘ਹਨੀਮੂਨ’ ਬਣਾ ਚੁੱਕੇ ਹਨ ਜੋ 100 ਦਿਨਾਂ ਤੱਕ ਸਿਨੇਮਾਘਰਾਂ ’ਚ ਵੀ ਲੱਗੀ ਰਹੀ। ਪੰਜਾਬੀ ਫਿਲਮ ‘ਹੈਪੀ ਗੋ ਲੱਕੀ’ ਬਣਾਉਣ ਤੋਂ ਇਲਾਵਾ ਅਮਰਪ੍ਰੀਤ ਜੀ. ਐੱਸ. ਛਾਬੜਾ ਨੇ ਮਸ਼ਹੂਰ ਟੀ. ਵੀ. ਸੀਰੀਅਲ ‘ਛੋਟੀ ਸਰਦਾਰਨੀ’ ਤੇ ‘ਮਿਸਟਰ ਵਾਈਟ ਮਿਸਟਰ ਬਲੈਕ’ ਨੂੰ ਵੀ ਡਾਇਰੈਕਟ ਕੀਤਾ ਹੈ।
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਇਕ ਫਿਲਮ ਹਿੱਟ ਹੋ ਜਾਵੇ ਤਾਂ ਡਾਇਰੈਕਟਰ ਉਡੀਕ ਕਰਦਾ ਹੈ ਕਿ ਕਦੋਂ ਕੁਝ ਨਵਾਂ ਅਤੇ ਵੱਖਰਾ ਲੈ ਕੇ ਆਈਏ ਤੇ ਐਕਟਰ ਵੀ ਆਪਣੇ ਅਗਲੇ ਹਿੱਟ ਪ੍ਰਾਜੈਕਟ ਦੀ ਉਡੀਕ ਕਰਦਾ ਹੈ ਤੇ ਹੁਣ ਇਹ ਉਡੀਕ 10 ਮਈ ਨੂੰ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੇ ਜ਼ਰੀਏ ਖ਼ਤਮ ਹੋ ਜਾਵੇਗੀ।
ਹਾਲਾਂਕਿ ਮੇਰੇ ਲਈ ਚੈਲੰਜ ਸੀ ਇਕ ਹਿੱਟ ਤੋਂ ਬਾਅਦ ਇਕ ਹੋਰ ਲੀਕ ਤੋਂ ਹੱਟ ਕੇ ਕਿਹੜੀ ਫਿਲਮ ਬਣਾਈ ਜਾਵੇ ਤਾਂ ਫਿਰ ਗਿੱਪੀ ਗਰੇਵਾਲ ਨੂੰ ਇਹ ਫਿਲਮ ਸੁਣਾਈ ਤਾਂ ਉਨ੍ਹਾਂ ਨੇ ਸ਼ਿੰਦੇ ਲਈ ਅਤੇ ਆਪਣੇ ਲਈ ਹਾਮੀ ਭਰ ਦਿੱਤੀ, ਇਸ ਤੋਂ ਬਾਅਦ ਇਸ ਫਿਲਮ ਸਕ੍ਰਿਪਟ ਹਿਨਾ ਖਾਨ ਨੂੰ ਸੁਣਾਈ ਤਾਂ ਉਨ੍ਹਾਂ ਨੂੰ ਵੀ ਫਿਲਮ ਵਧੀਆ ਲੱਗੀ ਤੇ ਉਸਨੇ ਵੀ ਫਿਲਮ ਲਈ ਹਾਂ ਕਰ ਦਿੱਤੀ। ਅਮਰਪ੍ਰੀਤ ਨੇ ਅੱਗੇ ਦੱਸਿਆ ਕਿ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਇਕ ਖਾਸ ਸੰਦੇਸ਼ ਵੀ ਦੇ ਕੇ ਜਾਵੇਗੀ ਕਿਉਂਕਿ ਮੈਨੂੰ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫਿਲਮ ਬਣਾ ਕੇ ਤਸੱਲੀ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫਿਲਮ ਨਿਰਦੇਸ਼ਕ ਸੰਗੀਤ ਸਿਵਨ ਦਾ ਦਿਹਾਂਤ
NEXT STORY