ਰਾਜੌਰੀ- ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਰਾਜੌਰੀ ਦੇ ਦਰਹਾਲ ਖੇਤਰ ਵਿਚ ਸੁਰੱਖਿਆ ਫੋਰਸਾਂ ਨੂੰ ਨਿਯਮਿਤ ਗਸ਼ਤ ਦੌਰਾਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਨਾਂ ਵਾਲਾ ਇਕ ਗੁਬਾਰਾ ਮਿਲਿਆ। ਚਿੱਟੇ ਅਤੇ ਪੀਲੇ ਰੰਗ ਦਾ ਇਹ ਗੁਬਾਰਾ ਹਵਾਈ ਜਹਾਜ਼ ਦੇ ਆਕਾਰ ਦਾ ਸੀ। ਜਾਣਕਾਰੀ ਅਨੁਸਾਰ, ਸੁਰੱਖਿਆ ਫੋਰਸਾਂ ਦੀ ਇਕ ਟੀਮ ਦਰਹਾਲ ਦੇ ਬਾਲੀ ਵਾਲੀ ਢੋਕ ਖੇਤਰ ਵਿਚ ਨਿਯਮਤ ਗਸ਼ਤ ਕਰ ਰਹੀ ਸੀ।
ਇਸੇ ਦੌਰਾਨ ਟੀਮ ਨੂੰ ਇਹ ਗੁਬਾਰਾ ਦਿਖਾਈ ਦਿੱਤਾ। ਸੁਰੱਖਿਆ ਫੋਰਸਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੁਬਾਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹਾਲਾਂਕਿ, ਗੁਬਾਰੇ ਦੇ ਸੋਮੇ ਅਤੇ ਇਸ ਦੇ ਦਰਹਾਲ ਖੇਤਰ ਤੱਕ ਪਹੁੰਚਣ ਦੇ ਕਾਰਨਾਂ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ ਦੇ ਹਿੰਗੋਲੀ ਰੇਲਵੇ ਸਟੇਸ਼ਨ ’ਚ ਯਾਤਰੀਆਂ ਦਾ ਹੰਗਾਮਾ, ਟਰੇਨ ਰੋਕੀ
NEXT STORY