ਮੁੰਬਈ : ਬਾਲੀਵੁੱਡ ਫਿਲਮ 'ਕੀ ਔਰ ਕਾ' 'ਚ ਅਦਾਕਾਰ ਅਰਜੁਨ ਕਪੂਰ ਨੇ ਸ਼ੂਟਿੰਗ ਦੌਰਾਨ ਨਾ ਸਿਰਫ ਲੈਬਨੀਜ਼ ਪਕਵਾਨ ਬਣਾਉਣ 'ਚ ਆਪਣਾ ਹੱਥ ਅਜ਼ਮਾਇਆ, ਸਗੋਂ ਇਸ ਫਿਲਮ ਦੇ ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਆਪਣੇ ਬਣਾਏ ਹੋਏ ਪਕਵਾਨ ਦਾ ਲੁਤਫ ਉਠਾਉਣ ਦਾ ਮੌਕਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਲੈਬਨੀਜ਼ ਪਕਵਾਨ ਦੇ ਬੇਹੱਦ ਸ਼ੌਕੀਨ ਹਨ ਅਤੇ ਜਦੋਂ ਉਨ੍ਹਾਂ ਨੂੰ ਇਸ ਫਿਲਮ ਦੇ ਇਕ ਦ੍ਰਿਸ਼ ਲਈ ਇਕ ਪਕਵਾਨ ਬਣਾਉਣ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਨੇ ਆਪਣੇ ਮਨਪਸੰਦ ਲੈਬਨੀਜ਼ ਹੋਟਲ ਤੋਂ ਸ਼ੈਫ ਨੂੰ ਸੈੱਟ 'ਤੇ ਸੱਦ ਕੇ ਉਨ੍ਹਾਂ ਤੋਂ ਇਸ ਪਕਵਾਨ ਨੂੰ ਬਣਾਉਣ ਦੀ ਵਿਧੀ ਸਿੱਖੀ।
ਜਾਣਕਾਰੀ ਅਨੁਸਾਰ ਅਰਜੁਨ ਨੇ ਆਪਣੇ ਹੱਥਾਂ ਨਾਲ 'ਸੇਵਨ ਸਪਾਈਸੀ ਅਰੇਬਿਕ ਚਿਕਨ' ਬਣਾਇਆ। ਇਸ ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਅਰਜੁਨ ਨੂੰ ਪਕਵਾਨ ਬਣਾਉਂਦੇ ਫਿਲਮਾਇਆ ਗਿਆ, ਜਿਸ ਤੋਂ ਬਾਅਦ ਫਿਲਮ ਨਾਲ ਜੁੜੇ ਸਾਰੇ ਲੋਕਾਂ ਨੇ ਇਸ ਪਕਵਾਨ ਦਾ ਅਨੰਦ ਲਿਆ, ਜੋ ਕਿ ਸਾਰਿਆ ਨੂੰ ਬੇਹੱਦ ਪਸੰਦ ਆਇਆ।
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਅਰਜੁਨ ਨਾਲ ਅਦਾਕਾਰਾ ਕਰੀਨਾ ਕਪੂਰ ਖਾਨ ਇਕ ਵਰਕਿੰਗ ਔਰਤ ਦੇ ਕਿਰਦਾਰ 'ਚ ਨਜ਼ਰ ਆਵੇਗੀ ਅਤੇ ਇਹ ਫਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਅਤੇ ਇਸ ਫਿਲਮ 'ਚ ਮਹਾਨਾਇਕ ਅਮਿਤਾਭ ਬੱਚਨ ਅਤੇ ਪਤਨੀ ਜਯਾ ਬੱਚਨ ਮਹਿਮਾਨ ਕਲਾਕਾਰ ਦੇ ਰੂਪ 'ਚ ਨਜ਼ਰ ਆਉਣਗੇ।
ਇਕ ਮਹੀਨੇ ਤੋਂ ਨਹੀਂ ਹੋ ਰਹੀ ਵਿਰਾਟ ਅਤੇ ਅਨੁਸ਼ਕਾ ਦੀ ਗੱਲਬਾਤ, ਜਾਣੋ ਕਿਉਂ?
NEXT STORY