ਬਟਾਲਾ: ਅੱਜ ਸਵੇਰੇ ਬਟਾਲਾ ਬੱਸ ਸਟੈਂਡ 'ਤੇ ਇੱਕ ਸਰਕਾਰੀ ਬੱਸ ਆ ਕੇ ਰੁਕੀ। ਇਸ ਬੱਸ 'ਚੋਂ ਉਤਰਦਿਆਂ ਹੀ ਕੁਲਦੀਪ ਕੌਰ ਨਾਮਕ ਔਰਤ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਔਰਤ ਪਿੰਡ ਭੁਜਰਾਜ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।ਮੌਕੇ 'ਤੇ ਮੌਜੂਦ ਗਵਾਹਾਂ ਮੁਤਾਬਕ ਔਰਤ ਅਤੇ ਸਰਕਾਰੀ ਬੱਸ ਦੇ ਕੰਡਕਟਰ ਵਿਚਾਲੇ ਟਿਕਟ ਨੂੰ ਲੈ ਕੇ ਝਗੜਾ ਹੋਇਆ ਸੀ। ਕੰਡਕਟਰ ਅਨੁਸਾਰ, ਔਰਤ ਕੋਲ ਆਧਾਰ ਕਾਰਡ ਦੀ ਸਹੀ ਨਹੀਂ ਸੀ। ਉਸਨੇ ਮੋਬਾਈਲ ਵਿਚ ਡਿਜੀਟਲ ਆਧਾਰ ਦਿਖਾਇਆ, ਜੋ ਕੰਡਕਟਰ ਮੁਤਾਬਕ ਮਾਨਤਾ ਯੋਗ ਨਹੀਂ ਸੀ। ਕੰਡਕਟਰ ਨੇ ਜਦੋਂ ਔਰਤ ਨੂੰ ਟਿਕਟ ਲੈਣ ਲਈ ਕਿਹਾ, ਤਾਂ ਔਰਤ ਨੇ ਗੁੱਸੇ 'ਚ ਆ ਕੇ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਇਸ ਹੰਗਾਮੇ ਦੌਰਾਨ ਔਰਤ ਦੀ ਸਿਹਤ ਵਿਗੜ ਗਈ ਅਤੇ ਉਹ ਅਚਾਨਕ ਬੇਹੋਸ਼ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਔਰਤ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਔਰਤ ਦਾ ਬੀਪੀ ਬਹੁਤ ਵੱਧ ਗਿਆ ਸੀ, ਜਿਸ ਕਰਕੇ ਉਹ ਬੇਹੋਸ਼ ਹੋਈ। ਹਾਲਾਂਕਿ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਉਹ ਹਾਲੇ ਗੱਲ ਕਰਨ ਦੀ ਹਾਲਤ 'ਚ ਨਹੀਂ। ਪੂਰੀ ਘਟਨਾ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ ਡੀ. ਐੱਸ. ਪੀ. ਨਾਲ ਹੋ ਗਿਆ ਵੱਡਾ ਕਾਂਡ, ਹੈਰਾਨ ਕਰਨ ਵਾਲਾ ਹੈ ਮਾਮਲਾ
NEXT STORY