ਨਵੀਂ ਦਿੱਲੀ : ਗਾਇਕ ਮੀਕਾ ਸਿੰਘ ਅੱਜ ਇੰਡਸਟਰੀ 'ਚ ਜਾਣਿਆ-ਪਛਾਣਿਆ ਨਾਂ ਹੈ। ਉਸ ਨੇ ਆਪਣੀ ਗਾਇਕੀ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਹਾਲਾਂਕਿ, ਗਾਇਕ ਆਪਣੀ ਪੇਸ਼ੇਵਰ ਜ਼ਿੰਦਗੀ ਨਾਲੋਂ ਆਪਣੀ ਨਿੱਜੀ ਜ਼ਿੰਦਗੀ ਲਈ ਵਧੇਰੇ ਲਾਈਮਲਾਈਟ 'ਚ ਰਹਿੰਦਾ ਹੈ।
ਰਾਖੀ ਸਾਵੰਤ ਨਾਲ ਕਿੱਸ ਵਿਵਾਦ
ਮੀਕਾ ਸਿੰਘ ਅਤੇ ਵਿਵਾਦ ਨੂੰ ਇੱਕ ਸਿੱਕੇ ਦੇ ਦੋ ਪਹਿਲੂ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਉਸ ਨਾਲ ਜੁੜੇ ਕਈ ਵਿਵਾਦ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਫਿਰ ਚਾਹੇ ਉਹ ਰਾਖੀ ਸਾਵੰਤ ਨੂੰ ਕਿੱਸ ਕਰਨਾ ਹੋਵੇ ਜਾਂ ਈਵੈਂਟ 'ਚ ਡਾਕਟਰ ਨੂੰ ਥੱਪੜ ਮਾਰਨਾ ਹੋਵੇ। ਸਾਲ 2006 'ਚ ਮੀਕਾ ਨੇ ਆਪਣੀ ਜਨਮਦਿਨ ਪਾਰਟੀ ਦਾ ਆਯੋਜਨ ਕੀਤਾ ਸੀ, ਜਿੱਥੇ ਉਨ੍ਹਾਂ ਨੇ ਰਾਖੀ ਨੂੰ ਕਿੱਸ ਕੀਤਾ ਸੀ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ, ਹਾਲਾਂਕਿ ਬਾਅਦ 'ਚ ਮਾਮਲਾ ਸੁਲਝਾ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : B'Day Spl : ਜਾਣੋ ਸੁਪਰਸਟਾਰ ਅਫ਼ਸਾਨਾ ਖ਼ਾਨ ਦਾ ਇਤਿਹਾਸ, ਇੰਝ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ
ਕਨਿਕਾ ਕਪੂਰ ਨੂੰ ਬਣਾਇਆ ਆਪਣੀ ਪਤਨੀ
ਮੀਕਾ ਸਿੰਘ ਗਾਇਕਾ ਕਨਿਕਾ ਕਪੂਰ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ ਹਨ। ਇੱਕ ਵਾਰ ਉਹ ਕ੍ਰਿਕਟਰ ਕ੍ਰਿਸ ਗੇਲ ਅਤੇ ਕਨਿਕਾ ਨਾਲ ਕਪਿਲ ਦੇ ਸ਼ੋਅ 'ਚ ਆਏ ਸਨ। ਉਸ ਦੌਰਾਨ ਉਸ ਨੇ ਕ੍ਰਿਕਟਰ ਨੂੰ ਕਿਹਾ ਬੋਲੋ 'ਭਾਬੀ ਜੀ ਨਮਸਤੇ'। ਇਸ 'ਤੇ ਉਨ੍ਹਾਂ ਨੇ ਮੀਕਾ ਵੱਲੋਂ ਕਹੇ ਗਏ ਸ਼ਬਦਾਂ ਨੂੰ ਵੀ ਦੁਹਰਾਇਆ। ਮੀਕਾ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਜੋ ਕਿਹਾ ਉਸ ਦਾ ਕੀ ਮਤਬਲ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਕਨਿਕਾ ਨੂੰ ਆਪਣੀ ਭਾਬੀ ਕਿਹਾ ਹੈ, ਯਾਨੀ ਉਹ ਮੇਰੀ ਪਤਨੀ ਹੈ ਅਤੇ ਤੁਸੀਂ ਉਸ ਨੂੰ ਹੈਲੋ ਕਹਿ ਰਹੇ ਹੋ। ਮੀਕਾ ਦੀ ਗੱਲ ਸੁਣ ਕੇ ਕਨਿਕਾ ਨੇ ਤੁਰੰਤ ਪੁੱਛਿਆ ਕਿ ਤੁਸੀਂ ਕੀ ਕਹਿ ਰਹੇ ਹੋ? ਇਸ ਤੋਂ ਬਾਅਦ ਮੀਕਾ ਨੇ ਕਨਿਕਾ ਨੂੰ ਗਲੇ ਲਗਾਇਆ ਅਤੇ ਹੱਸਦੇ ਹੋਏ ਕਿਹਾ ਕਿ ਮੈਂ ਸਿਰਫ ਪੰਜਾਬੀ ਪੜ੍ਹਾ ਸਿੱਖ ਰਿਹਾ ਹਾਂ।
ਇਹ ਖ਼ਬਰ ਵੀ ਪੜ੍ਹੋ : ਕਤਲ ਕੇਸ 'ਚ ਕੰਨੜ ਅਦਾਕਾਰ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਕੰਗਨਾ ਰਣੌਤ ਦੇ ਥੱਪੜ ਵਿਵਾਦ 'ਤੇ ਮੀਕਾ ਸਿੰਘ ਦੇ ਬੋਲ
ਮੀਕਾ ਸਿੰਘ ਨੇ ਹਾਲ ਹੀ ‘ਚ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਵਿਵਾਦ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਸ ਨੇ ਇੱਕ ਕੋਲਾਜ ਸਾਂਝਾ ਕੀਤਾ ਸੀ, ਜਿਸ 'ਚ ਇੱਕ ਪਾਸੇ CISF ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਹੈ ਅਤੇ ਦੂਜੇ ਪਾਸੇ ਕੰਗਨਾ ਰਣੌਤ ਹੈ। ਮੀਕਾ ਸਿੰਘ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਪੰਜਾਬੀ ਅਤੇ ਸਿੱਖ ਭਾਈਚਾਰੇ ਵਜੋਂ, ਅਸੀਂ ਆਪਣੀ ਸੇਵਾ ਅਤੇ ਰੱਖਿਆ ਰਾਹੀਂ ਦੁਨੀਆ ਭਰ 'ਚ ਆਪਣਾ ਨਾਮ ਕਮਾਇਆ ਹੈ। ਏਅਰਪੋਰਟ 'ਤੇ ਕੰਗਨਾ ਰਣੌਤ ਨਾਲ ਜੋ ਹੋਇਆ ਇਹ ਸੁਣ ਕੇ ਬਹੁਤ ਦੁੱਖ ਹੋਇਆ। CISF ਕਾਂਸਟੇਬਲ ਹਵਾਈ ਅੱਡੇ 'ਤੇ ਡਿਊਟੀ 'ਤੇ ਸੀ ਅਤੇ ਉਸ ਦੀ ਡਿਊਟੀ ਸੀ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਇਹ ਦੁੱਖ ਦੀ ਗੱਲ ਹੈ ਕਿ ਉਸ ਨੇ ਕਿਸੇ ਹੋਰ ਸਥਿਤੀ ਨੂੰ ਲੈ ਕੇ ਆਪਣੇ ਨਿੱਜੀ ਗੁੱਸੇ ਕਾਰਨ ਇੱਕ ਯਾਤਰੀ 'ਤੇ ਹਮਲਾ ਕਰਨਾ ਜਾਇਜ਼ ਸਮਝਿਆ। ਉਸ ਨੂੰ ਸਿਵਲ ਡਰੈੱਸ 'ਚ ਏਅਰਪੋਰਟ ਦੇ ਬਾਹਰ ਆਪਣਾ ਗੁੱਸਾ ਦਿਖਾਉਣਾ ਚਾਹੀਦਾ ਸੀ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ। ਉਸ ਦੀ ਇਸ ਕਾਰਵਾਈ ਦਾ ਹੋਰ ਪੰਜਾਬੀ ਔਰਤਾਂ 'ਤੇ ਅਸਰ ਪਵੇਗਾ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਵੇਗਾ ਕਿਉਂਕਿ ਇਕ ਵਿਅਕਤੀ ਨੇ ਗ਼ਲਤੀ ਕੀਤੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ
NEXT STORY