ਮੁੰਬਈ—ਬਾਲੀਵੁੱਡ ਦੇ ਅਦਾਕਾਰ ਫਿਲਮ 'ਪੀਕੂ' ਅਤੇ 'ਤਲਵਾਰ' 'ਚ ਬੇਹਤਰੀਨ ਐਕਟਿੰਗ ਤੋਂ ਬਾਅਦ ਇਰਫਾਨ ਖਾਨ ਨੂੰ ਇੱਕ ਵਾਰ ਫਿਰ ਆਪਣੀ ਐਕਟਿੰਗ ਦੀ ਤਾਕਤ ਨਾਲ ਦਰਸ਼ਕਾ ਨੂੰ ਹੈਰਾਨ ਕਰਦੇ ਦੇਖਿਆ ਜਾਵੇਗਾ। ਪਿਤਾ ਅਤੇ ਬੇਟੇ ਦੇ ਰਿਸ਼ਤੇ ਨੂੰ ਦਰਸ਼ਾਉਂਦੀ ਇਹ ਫਿਲਮ 15 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਦਾ ਮੰਨਣਾ ਹੈ ਕਿ ਫਿਲਮ ਦੀ ਕਹਾਣੀ ਆਪਣੇ ਆਪ 'ਚ ਕਾਫੀ ਮਜ਼ਬੂਤ ਹੈ। ਇਸ ਤੋਂ ਪਹਿਲਾਂ ਇਹ ਫਿਲਮ 10 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਇਸ ਦੀ ਤਾਰੀਖ ਵਧਾ ਕੇ 15 ਜੁਲਾਈ ਕਰ ਦਿੱਤੀ ਗਈ ਹੈ। ਇਸ ਫਿਲਮ ਦੇ ਨਿਰਦੇਸ਼ਕ ਨਿਸ਼ਿਕਾਂਤ ਕਾਮਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਨਿਰਦੇਸ਼ਕ ਹੋਣ ਦੇ ਨਾਤੇ ਫਿਲਮ ਦੀ ਥੀਮ ਦੇ ਨਾਲ ਇਨਸਾਫ ਕਰਨਾ ਮੇਰਾ ਕਰਤੱਵ ਹੈ। ਨਿਰਮਾਤਾ ਵਲੋਂ ਇਸ ਦੀ ਤਾਰੀਕ ਵਧਾਏ ਜਾਣ ਦੇ ਫੈਸਲੇ 'ਤੇ ਮੈਂ ਪੂਰੀ ਤਰ੍ਹਾਂ ਸਤੁੰਸ਼ਟ ਹਾਂ।
ਜ਼ਿਕਰਯੋਗ ਹੈ ਕਿ ਫਿਲਮ 'ਮਦਾਰੀ' ਦਾ ਟ੍ਰੇਲਰ 10 ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਜਿਸ ਨੂੰ ਹੁਣ ਤੱਕ ਯੂ-ਟਿਊਬ ਅਤੇ ਫੇਸਬੁੱਕ 'ਤੇ 62.5 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਉਣਗੇ ਕਰਨ-ਬਿਪਾਸ਼ਾ
NEXT STORY