ਹੈਦਰਾਬਾਦ (ਏਜੰਸੀ)- ਤੇਲਗੂ ਅਦਾਕਾਰਾ ਲਕਸ਼ਮੀ ਮਾਂਚੂ ਬੁੱਧਵਾਰ ਨੂੰ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਅਤੇ ਜੂਏ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਹਮਣੇ ਪੇਸ਼ ਹੋਈ। ਲਕਸ਼ਮੀ ਇੱਥੇ ਏਜੰਸੀ ਦੇ ਖੇਤਰੀ ਦਫ਼ਤਰ ਵਿੱਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਈ। ਪਿਛਲੇ ਮਹੀਨੇ, ਸੰਘੀ ਏਜੰਸੀ ਨੇ 4 ਅਭਿਨੇਤਾਵਾਂ ਪ੍ਰਕਾਸ਼ ਰਾਜ, ਵਿਜੇ ਦੇਵਰਕੋਂਡਾ, ਰਾਣਾ ਦੱਗੂਬਾਤੀ ਅਤੇ ਲਕਸ਼ਮੀ ਮਾਂਚੂ ਨੂੰ ਸੰਮਨ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਏਜੰਸੀ ਦੇ ਖੇਤਰੀ ਦਫ਼ਤਰ ਵਿੱਚ ਵੱਖ-ਵੱਖ ਤਰੀਕਾਂ 'ਤੇ ਪੇਸ਼ ਹੋਣ ਲਈ ਕਿਹਾ ਸੀ। ਰਾਜ, ਦੇਵਰਕੋਂਡਾ ਅਤੇ ਦੱਗੂਬਾਤੀ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਅਧਿਕਾਰਤ ਸੂਤਰਾਂ ਅਨੁਸਾਰ, ਇਨ੍ਹਾਂ ਅਭਿਨੇਤਾਵਾਂ ਨੇ "ਗੈਰ-ਕਾਨੂੰਨੀ" ਫੰਡ ਇਕੱਠਾ ਕਰਨ ਵਿੱਚ ਕਥਿਤ ਤੌਰ 'ਤੇ ਸ਼ਾਮਲ ਔਨਲਾਈਨ ਸੱਟੇਬਾਜ਼ੀ ਐਪਸ ਦੇ ਸਮਰਥਨ ਵਿੱਚ "ਪ੍ਰਚਾਰ" ਕੀਤਾ ਸੀ।
ਏਜੰਸੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀਆਂ ਧਾਰਾਵਾਂ ਤਹਿਤ 3 ਅਭਿਨੇਤਾਵਾਂ ਦੇ ਬਿਆਨ ਦਰਜ ਕੀਤੇ ਹਨ। ED ਨੇ ਇਨ੍ਹਾਂ ਅਭਿਨੇਤਾਵਾਂ, ਕਈ ਹੋਰ ਮਸ਼ਹੂਰ ਹਸਤੀਆਂ ਅਤੇ ਸੋਸ਼ਲ ਮੀਡੀਆ 'ਇੰਨਫਲੂਐਂਸਰਾਂ' ਵਿਰੁੱਧ ਕੇਸ ਦਰਜ ਕਰਨ ਲਈ ਰਾਜ ਪੁਲਸ ਦੁਆਰਾ ਦਰਜ ਕੀਤੀਆਂ ਗਈਆਂ 5 FIRs ਦਾ ਨੋਟਿਸ ਲਿਆ ਸੀ। ਈਡੀ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ 'ਤੇ 'ਸੇਲਿਬ੍ਰਿਟੀ' ਜਾਂ ਇਸ਼ਤਿਹਾਰਬਾਜ਼ੀ ਫੀਸ ਦੇ ਬਦਲੇ ਔਨਲਾਈਨ ਸੱਟੇਬਾਜ਼ੀ ਐਪਸ ਦੇ ਸਮਰਥਨ ਵਿੱਚ "ਪ੍ਰਚਾਰ" ਕਰਨ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ 'ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਰਾਹੀਂ ਕਰੋੜਾਂ ਰੁਪਏ ਦੇ "ਗੈਰ-ਕਾਨੂੰਨੀ" ਪੈਸੇ ਕਮਾਉਣ ਦਾ ਦੋਸ਼ ਹੈ। ਦੇਵਰਕੋਂਡਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਇੱਕ 'ਗੇਮਿੰਗ ਐਪ' ਦਾ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ 'ਗੇਮਿੰਗ ਐਪਸ' ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ।
ਫਿਲਮ 'ਮਨੂੰ ਕੀ ਕਰੇਗਾ' ਦਾ ਗੀਤ 'ਸਾਈਆਂ' ਹੋਇਆ ਰਿਲੀਜ਼
NEXT STORY