ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਸ਼੍ਰੀਲੰਕਾ ’ਚ ਚੱਲ ਰਹੇ ਆਰਥਿਕ ਸੰਕਟ ’ਤੇ ਚਿੰਤਾ ਪ੍ਰਗਟਾਈ ਹੈ ਤੇ ਉਮੀਦ ਕੀਤੀ ਹੈ ਕਿ ਸੰਕਟ ਦਾ ਹੱਲ ਜਲਦ ਹੋ ਜਾਵੇਗਾ।
ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਸ਼੍ਰੀਲੰਕਾਈ ਹੋਣ ਦੇ ਨਾਤੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਮੇਰੇ ਦੇਸ਼ ਵਾਸੀ ਇਹ ਕੀ ਕਰ ਰਹੇ ਹਨ। ਮੈਂ ਦੇਸ਼ ਵਾਸੀਆਂ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਫਿਕਰਮੰਦ ਹਾਂ, ਇਸ ਦੇ ਨਾਲ ਹੀ ਸੰਕਟਕਾਲ ਨੂੰ ਲੈ ਕੇ ਮੇਰੇ ਦਿਮਾਗ ’ਚ ਬਹੁਤ ਸਾਰੇ ਵਿਚਾਰ ਚੱਲ ਰਹੇ ਹਨ।’’
ਇਹ ਖ਼ਬਰ ਵੀ ਪੜ੍ਹੋ : ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ’ਤੇ ਸਿੱਧੂ ਮੂਸੇ ਵਾਲਾ ਦਾ ਬਿਆਨ, ਕਿਹਾ- ‘ਆਪੇ ਮਰ ਜਾਂਦੇ ਜਿਹੜੇ...’
ਜੈਕਲੀਨ ਨੇ ਅੱਗੇ ਕਿਹਾ, ‘‘ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਜੋ ਦਿਖਾਇਆ ਜਾ ਰਿਹਾ ਹੈ, ਉਸ ’ਤੇ ਯਕੀਨ ਨਾ ਕਰੋ, ਫ਼ੈਸਲਾ ਲੈਣ ’ਚ ਜਲਦਬਾਜ਼ੀ ਨਾ ਕਰੋ ਤੇ ਜੋ ਦਿਖਾਇਆ ਗਿਆ ਹੈ, ਉਸ ਦੇ ਆਧਾਰ ’ਤੇ ਕਿਸੇ ਵੀ ਭਾਈਚਾਰੇ ਨੂੰ ਬਦਨਾਮ ਨਾ ਕਰੋ।’’
ਜੈਕਲੀਨ ਨੇ ਅਖੀਰ ’ਚ ਕਿਹਾ, ‘‘ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨਾਲ ਦੇਸ਼ ਵਾਸੀਆਂ ਨੂੰ ਤਾਕਤ ਮਿਲੇਗੀ ਤੇ ਦੇਸ਼ ਜਲਦ ਹੀ ਇਸ ਸੰਕਟ ਤੋਂ ਉੱਭਰ ਜਾਵੇਗਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੇਮੀ ਆਦਿਲ ਦੇ ਨਾਲ ਦੁਬਈ ਰਵਾਨਾ ਹੋਈ ਰਾਖੀ ਸਾਵੰਤ, ਬਲੈਕ ਐਂਡ ਵ੍ਹਾਈਟ ਡਰੈੱਸ 'ਚ ਆਈ ਨਜ਼ਰ (ਤਸਵੀਰਾਂ)
NEXT STORY