Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    5:17:40 PM

  • fbi s most wanted fugitive arrested in jalandhar scam in snap scheme

    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ!...

  • punjab government  s decision on da case

    DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85...

  • punjab s daughter wins gold in shooting at national level

    ਪੰਜਾਬ ਦੀ ਧੀ ਨੇ ਨੈਸ਼ਨਲ ਪੱਧਰ 'ਤੇ ਨਿਸ਼ਾਨੇਬਾਜ਼ੀ 'ਚ...

  • car plunges into phewa lake

    ਨੇਪਾਲ ਦੀ ਫੇਵਾ ਝੀਲ 'ਚ ਡਿੱਗੀ ਕਾਰ ; ਦੋ ਭਾਰਤੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਜਗਬਾਣੀ ਟ੍ਰਿਬਿਊਟ : ਸਲਾਮ ਇਰਫ਼ਾਨ ਖ਼ਾਨ !

ENTERTAINMENT News Punjabi(ਮਨੋਰੰਜਨ)

ਜਗਬਾਣੀ ਟ੍ਰਿਬਿਊਟ : ਸਲਾਮ ਇਰਫ਼ਾਨ ਖ਼ਾਨ !

  • Edited By Rajwinder Kaur,
  • Updated: 29 Apr, 2020 04:00 PM
Mumbai
jagbani tribute saluted irfan khan
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ

ਪਿਕੂ : ਇੱਥੇ ਇਕ ਥੀਏਟਰ ਸੀ... ਹੁਣ ਬਿਲਡਿੰਗ ਬਣ ਗਈ

ਰਾਣਾ : ਹੁੰਮਮਮਮ ਬਦਲਾਵ ਹੁੰਦਾ, ਜਿਵੇਂ ਤੂੰ ਆਪਣਾ ਘਰ ਵੇਚ ਰਹੀ ਏ.... 

ਪਿਕੂ : ਸੋ ਵਟ ਆਈ ਐੱਮ ਜਸਟ ਬੀਇੰਗ ਪ੍ਰੈਕਟੀਕਲ

ਰਾਣਾ : ਨੋ ਨੋ ਆਈ ਐੱਮ ਨੋਟ ਸੇਇੰਗ ਯੂ ਆਰ ਰੋਂਗ ਸ਼ਾਇਦ ਦਿਸ ਇਜ਼ ਦੀ ਵੇ ਫਾਰਵਰਡ, ਇਹਨੂੰ ਹੀ ਲੋਕ ਡਿਵਲਪਮੈਂਟ ਕਹਿੰਦੇ ਨੇ .... ਪਰ ਆਪਣੀ ਰੂਟਸ ....
ਜੇ ਇਹਨੂੰ ਉਖਾੜ ਦਿਓ ਤਾਂ ਕੀ ਬਚੇਗਾ ?


ਇਰਫਾਨ ਖਾਨ ਦੀ ਫਿਲਮ ਪਿੰਕੂ ਦੇ ਸੰਵਾਦ - ਇਕ ਉੱਮਰ ਤੋਂ ਬਾਅਦ ਮਾਪੇ ਜ਼ਿੰਦਾ ਨਹੀਂ ਰਹਿ ਪਾਉਂਦੇ, ਉਨ੍ਹਾਂ ਨੂੰ ਜ਼ਿੰਦਾ ਰੱਖਣਾ ਪੈਂਦਾ ਅਤੇ ਇਹ ਜ਼ਿੰਮੇਵਾਰੀ ਬੱਚਿਆਂ ਦੀ ਹੀ ਹੈ।

ਹਿੰਦੀ ਸਿਨੇਮੇ ਦਾ ਸ਼ਾਹਕਾਰ ਅਦਾਕਾਰ ਹੁਣ ਸਾਡੇ ਵਿਚ ਨਹੀਂ ਹੈ। ਉਹ ਲੰਮੀ ਬੀਮਾਰੀ ਤੋਂ ਬਾਅਦ ਆਪਣੇ ਢਿੱਲੇ ਮੱਠੇ ਸਰੀਰ ਨਾਲ ਆਖਰੀ ਫਿਲਮ ਅੰਗਰੇਜ਼ੀ ਮੀਡੀਅਮ ਨੂੰ ਪੂਰਾ ਕਰ ਕੇ ਤੁਰ ਗਿਆ ਹੈ। ਹਿੰਦੀ ਸਿਨੇਮਾ ਵਿਚ ਇਰਫ਼ਾਨ ਖ਼ਾਨ ਨੂੰ ਜੇ ਸਮਝਣਾ ਹੈ ਤਾਂ ਉਸ ਦਾ ਇਕੋ ਹੀ ਢੰਗ ਹੈ ਕਿ ਉਹਨੂੰ ਕਿਸੇ ਵੀ ਖਾਕੇ ਵਿਚ ਬੰਨ੍ਹ ਕੇ ਨਾ ਵੇਖੋ। ਉਹ ਕਿੱਥੋਂ ਦਾ ਸੀ, ਉਹ ਕਿੱਥੇ ਪੂਰਾ ਹੋਇਆ, ਇਸ ਦਰਮਿਆਨ ਉਸਦੀ ਜ਼ਿੰਦਗੀ ਕਿਹੋ ਜਿਹੀ ਸੀ। ਇਹ ਉਹਦੀ ਜ਼ਿੰਦਗੀ ਦੇ ਸਫ਼ੇ ਹਨ, ਜੋ ਅਸੀਂ ਗੂਗਲ ’ਤੇ ਸਰਚ ਕਰਦਿਆਂ ਬਿਹਤਰ ਜਾਣ ਸਕਦੇ ਹਾਂ।

ਬਤੌਰ ਇਰਫ਼ਾਨ ਖ਼ਾਨ ਇਕ ਅਦਾਕਾਰ ਦੇ ਤੌਰ ’ਤੇ ਜੇ ਉਹਨੂੰ ਅਸੀਂ ਲੱਭਣਾ ਹੈ ਤਾਂ ਉਹ ਉਹਦੀਆਂ ਫ਼ਿਲਮਾਂ ਵਿਚ ਹੈ। ਇਸ ਲੇਖ ਦੇ ਸ਼ੁਰੂ ਵਿਚ ਜਿਹੜੇ ਸੰਵਾਦ ਮੈਂ ਲਿਖੇ ਹਨ, ਇਹ ਸੁਜੀਤ ਸਰਕਾਰ ਦੀ ਫ਼ਿਲਮ ‘ਪਿੱਕੂ’ ਦੇ ਸਨ। ਪੀਕੂ ਉਨ੍ਹਾਂ ਫ਼ਿਲਮਾਂ ਵਿਚੋਂ ਹੈ, ਜੋ ਮੈਂ ਵੇਖੀਆਂ ਅਤੇ ਮੇਰੀ ਨਿੱਜੀ ਕੁਲੈਕਸ਼ਨ ਦੀਆਂ ਮੁੱਢਲੀਆਂ ਦਸ ਫਿਲਮਾਂ ਦਾ ਹਿੱਸਾ ਹੈ।

ਇਰਫਾਨ ਖਾਨ ਦੀ ਅਦਾਕਾਰੀ ਵਿਚ ਪਾਤਰ ਆਪਣੇ ਕਿਰਦਾਰ ਨੂੰ ਜਿਉਂਦੇ ਸਨ। ਹੁੰਦਾ ਇਹ ਹੈ ਕਿ ਅਦਾਕਾਰ ਪਾਤਰ ਕੋਲ ਜਾਂਦਾ ਹੈ ਪਰ ਇਰਫਾਨ ਖਾਨ ਦੇ ਪਾਤਰ ਇਰਫਾਨ ਖਾਨ ਵਿਚ ਜਿਉਂਦੇ ਸਨ। ਤਿਗਮਾਂਸ਼ੂ ਧੂਲੀਆ ਦੀ ਫ਼ਿਲਮ ਹਾਸਲ, ਉਹ ਫ਼ਿਲਮ ਹੈ, ਜਦੋਂ ਮੈਨੂੰ ਸਭ ਤੋਂ ਪਹਿਲਾਂ ਇਹ ਅਦਾਕਾਰ ਪਿਆਰਾ ਲੱਗਾ। 

ਵਿਦਿਆਰਥੀ ਸਿਆਸਤ, ਇਸ਼ਕ, ਈਰਖਾ ਦੀ ਜ਼ਮੀਨ ’ਤੇ ਤਿਆਰ ਇਹ ਫ਼ਿਲਮ ਬਾਲੀਵੁੱਡ ਦੇ ਚਾਲੂ ਫਾਰਮੂਲੇ ਤੋਂ ਹੱਟ ਕੇ ਸੀ। 2003 ਵਿਚ ਆਈ ਇਸ ਫ਼ਿਲਮ ਦੇ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਰਿਸ਼ਿਤਾ ਭੱਟ ਸਨ। ਇਸ ਫਿਲਮ ਦਾ ਦੂਜਾ ਅਹਿਮ ਕਿਰਦਾਰ ਇਰਫਾਨ ਖਾਨ ਦਾ ਨਿਭਾਇਆ ਸੀ। ਉਸ ਦੌਰ ਦੇ ਅੰਦਰ ਇਸ ਤਰ੍ਹਾਂ ਦੀ ਕਹਾਣੀ ਨੇ ਸਭ ਨੂੰ ਹੈਰਾਨ ਕੀਤਾ ਸੀ ਅਤੇ ਹੀਰੋ ਨਾਲੋਂ ਜ਼ਿਆਦਾ ਨੈਗਟਿਵ ਕਿਰਦਾਰ ਚਰਚਾ ਦਾ ਵਿਸ਼ਾ ਬਣਿਆ ਸੀ। 

ਇਰਫਾਨ ਖਾਨ ਦੀ ਕੌਮਾਂਤਰੀ ਪੱਧਰ ’ਤੇ ਸਭ ਤੋਂ ਪਹਿਲੀ ਚਰਚਾ ਆਸਿਫ਼ ਕਪਾਡੀਆ ਦੀ ਫਿਲਮ 'ਦਿ ਵਾਰੀਅਰ' ਨਾਲ ਹੋਈ ਸੀ। ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਐਵਾਰਡ ਵਿਚ ਇਸ ਫਿਲਮ ਨੇ ਖੂਬ ਵਾਹ-ਵਾਹੀ ਇਕੱਠੀ ਕੀਤੀ। ਇਰਫਾਨ ਖ਼ਾਨ ਇਕ ਅਜਿਹਾ ਅਦਾਕਾਰ ਹੈ, ਜੋ ਆਪਣੇ ਰੰਗ ਦੀਆਂ ਫ਼ਿਲਮਾਂ ਕਰਦਾ ਹੋਇਆ ਸਭ ਦੀ ਚਰਚਾ ਵਿਚ ਰਿਹਾ ਪਰ ਅੱਤ ਫਾਰਮੂਲਾ ਫ਼ਿਲਮਾਂ ਵਿਚ ਵੀ ਉਸ ਨੇ ਸਭ ਦਾ ਧਿਆਨ ਖਿੱਚਿਆ। 1986 ਵਿਚ ਆਈ ਮੀਰਾ ਨਾਇਰ ਦੀ ਫ਼ਿਲਮ ‘ਸਲਾਮ ਬੰਬੇ’ ਨਿੱਕੇ-ਨਿੱਕੇ ਕਿਰਦਾਰਾਂ ਨਾਲ, ਨਿੱਕੀਆਂ ਨਿੱਕੀਆਂ ਕਹਾਣੀਆਂ ਨਾਲ ਭਰੀ ਫਿਲਮ ਸੀ। ਇਸ ਫ਼ਿਲਮ ਵਿਚ ਚਿੱਠੀਆਂ ਲਿਖਦਾ ਇਰਫਾਨ ਖਾਨ ਆਪਣੇ ਨਿੱਕੇ ਜਿਹੇ ਕਿਰਦਾਰ ਵਿਚ ਵੀ ਸਭ ਦੀ ਨਜ਼ਰਾਂ ਵਿਚ ਆਇਆ।

PunjabKesari

ਇਰਫ਼ਾਨ ਖ਼ਾਨ ਨਾਲ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨਾ ਪ੍ਰਚਾਰ, ਨਾ ਕਿਸੇ ਤਰ੍ਹਾਂ ਦਾ ਫਿਲਮ ਦੀ ਚਰਚਾ ਪਰ ਫ਼ਿਲਮ ਇਕੱਲੇ ਇਰਫਾਨ ਖਾਨ ਦੇ ਦਮ ’ਤੇ ਚੱਲ ਜਾਵੇ। ਹਾਸਲ ਪਾਨ ਸਿੰਘ ਤੋਮਰ ਦੇ ਲੰਚ ਬਾਕਸ ਇਹ ਸਾਰੀਆਂ ਫਿਲਮਾਂ ਦਾ ਪਹਿਲਾਂ ਸਿਰਨਾਵਾਂ ਉਹ ਆਪ ਸੀ।

ਵਿਸ਼ਾਲ ਭਾਰਦਵਾਜ ਦੀ ਫ਼ਿਲਮ ਮਕਬੂਲ ਜਿੰਨੀ ਹਦਾਇਤਕਾਰ ਦੀ ਫ਼ਿਲਮ ਸੀ, ਉਨੀ ਹੀ ਇਰਫ਼ਾਨ ਖ਼ਾਨ ਤੱਬੂ ਅਤੇ ਪੰਕਜ ਕਪੂਰ ਦੀ ਫ਼ਿਲਮ ਸੀ। ਵਿਲੀਅਮ ਸ਼ੇਕਸਪੀਅਰ ਦੀ ਦੀਵਾਨਗੀ ਭਾਰਤੀ ਸਿਨੇਮਾ ਦੇ ਅੰਦਰ ਹਮੇਸ਼ਾ ਰਹੀ ਹੈ। ਇਸ ਤੋਂ ਪਹਿਲਾਂ ਗੁਲਜ਼ਾਰ ਨੇ ‘ਕਾਮੇਡੀ ਆਫ ਐਰਰ’ ਅਤੇ ‘ਅੰਗੂਰ’ ਫ਼ਿਲਮ ਬਣਾਈ ਸੀ ਅਤੇ ਸ਼ੇਕਸਪੀਅਰ ਦੇ ਰੋਮੀਓ ਐਂਡ ਜੂਲੀਅਟ ’ਤੇ ਆਧਾਰਿਤ ਇਕ ਵਾਰ ਨਹੀਂ ਨਾਂ ਦਾ ਸਵਾਰ ਫ਼ਿਲਮਾਂ ਬਣੀਆਂ ਹਨ। ਪਰ ਜੋ ਪੇਸ਼ਕਾਰੀ ਵਿਲੀਅਮ ਸ਼ੈਕਸਪੀਅਰ ਦੇ ਨਾਟਕਾਂ ਦੀ ਵਿਸ਼ਾਲ ਭਾਰਦਵਾਜ ਨੇ ਕੀਤੀ ਉਹ ਹੁਣ ਤੱਕ ਦੀ ਸਭ ਤੋਂ ਵੱਖਰੀ ਪੇਸ਼ਕਾਰੀ ਸੀ। ਵਿਸ਼ਾਲ ਭਾਰਦਵਾਜ ਦੀ ਫ਼ਿਲਮ ਮਕਬੂਲ ਵਿਚ ਇਰਫ਼ਾਨ ਖ਼ਾਨ ਦਾ ਕਿਰਦਾਰ ਵਾਰ-ਵਾਰ ਵੇਖਣਾ ਜ਼ਰੂਰੀ ਹੈ। 

ਵਿਸ਼ਾਲ ਭਾਰਦਵਾਜ ਨੇ ਜਦੋਂ ਫਿਲਮ ਹੈਦਰ ਬਣਾਈ ਸੀ ਤਾਂ ਉਸ ਵਿਚ ਅਖਤਰ ਮੁਇਨੁਦੀਨ ਦੀ ਨਿੱਕੀ ਕਹਾਣੀ 'ਨਵੀਂ ਬੀਮਾਰੀ' ਨੂੰ ਨਿੱਕੇ ਜਿਹੇ ਦ੍ਰਿਸ਼ ਵਿਚ ਕਹਿ ਦੇਣ ਲਈ ਇਰਫਾਨ ਖਾਨ ਹੀ ਕਮਾਲ ਦਾ ਅਦਾਕਾਰ ਸੀ। ਕਹਾਣੀ ਸੀ ਕਿ ਕਸ਼ਮੀਰ ਦੇ ਘਰਾਂ ਵਿਚ ਫ਼ੌਜ ਕਿਸੇ ਵੀ ਵੇਲੇ ਕਿਸੇ ਵੀ ਸਮੇਂ ਗਸ਼ਤ ਕਰਦੀ ਹੈ ਤਾਂ ਉਹ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਹੈ। 

ਬੁਜ਼ਰਗ ਆਪਣੇ ਹੀ ਘਰ ਦੀ ਦਹਿਲੀਜ਼ ਨੂੰ ਪਾਰ ਕਰ ਅੰਦਰ ਨਹੀਂ ਵੜ ਰਿਹਾ। ਜਦੋਂ ਤੱਕ ਕੋਈ ਉਹਦੀ ਆਈ.ਡੀ.ਚੈੱਕ ਕਰ, ਤਲਾਸ਼ੀ ਲੈ ਉਹਨੂੰ ਸਭ ਠੀਕ ਹੈ ਕਹਿ ਅੰਦਰ ਜਾਣ ਨੂੰ ਨਹੀਂ ਕਹਿ ਰਿਹਾ ....

ਕੋਈ ਪੁੱਛਦਾ ਹੈ ਕਿ ਅਜਿਹਾ ਕਿਉਂ ?

ਜਵਾਬ ਹੈ ਕਿ ਇੱਥੇ ਬੰਦਿਆਂ 'ਚ ਨਵੀਂ ਬੀਮਾਰੀ ਫੈਲੀ ਹੈ !

ਸੋ ਇਹ ਖੋਹਿਆ ਹੈ ਤ੍ਰਾਸਦੀ ਨੇ ਉਨ੍ਹਾਂ ਲੋਕਾਂ ਤੋਂ ....

ਆਪਣੇ ਹੀ ਘਰ ਰੋਜ਼ਾਨਾਂ ਦੀਆਂ ਤਲਾਸ਼ੀਆਂ 'ਚੋਂ ਉਹ ਆਪਣੇ ਹੀ ਘਰ ਲਈ ਅਜਨਬੀ ਹੋ ਗਏ ਹਨ। ਆਪਣੇ ਹੀ ਘਰ ਤੋਂ ਬੇਗਾਨਾ ਹੋਣ ਕਿੱਡਾ ਵੱਡਾ ਸੰਤਾਪ ਹੈ। ਇਹ ਸੰਵੇਦਨਾ ਵਾਲੇ ਮਨ ਲਈ ਤਾਂ ਬੜਾ ਭੈੜਾ ਰੁਦਨ ਹੈ ! ਇਹ ਦ੍ਰਿਸ਼ ਬਸ਼ਰਤ ਪੀਰ ਨੇ ਆਪਣੇ ਕਸ਼ਮੀਰ ਦੇ ਕਹਾਣੀਕਾਰ ਅਖਤਰ ਮੋਹਿਊਦੀਨ ਦੀ ਨਿੱਕੀ ਕਹਾਣੀ 'ਨਵੀਂ ਬੀਮਾਰੀ' ਤੋਂ ਸਿਰਜਿਆ ਸੀ।

ਇਹ ਦ੍ਰਿਸ਼ ਫਿਲਮ ਹੈਦਰ ਦੀ ਆਪਣੇ ਆਪ ਵਿੱਚ ਮੁਕੰਮਲ ਪੇਸ਼ਕਾਰੀ ਹੈ।ਇਸ ਪੇਸ਼ਕਾਰੀ ਨੂੰ ਜਿਊਂਦਾ ਕਰਨ ਵਾਲਾ ਅਦਾਕਾਰ ਇਰਫਾਨ ਖ਼ਾਨ ਹੈ।

PunjabKesari

ਇਰਫਾਨ ਖਾਨ ਅਜਿਹਾ ਹੀ ਅਦਾਕਾਰ ਹੈ, ਜੋ ਨਿੱਕੇ-ਨਿੱਕੇ ਦ੍ਰਿਸ਼, ਨਿੱਕੀਆਂ-ਨਿੱਕੀਆਂ ਕਹਾਣੀਆਂ ਅਤੇ ਉਨ੍ਹਾਂ ਕਹਾਣੀਆਂ ਵਿਚ ਕੀਤੀਆਂ ਹੋਈਆਂ ਅਦਾਕਾਰੀਆਂ ਵਿਚ ਸਾਨੂੰ ਅੱਜ ਯਾਦ ਕਰਨਾ ਚਾਹੀਦਾ ਹੈ।
 
ਫ਼ਿਲਮ ਪਾਨ ਸਿੰਘ ਤੋਮਰ ਨੂੰ ਕੌਣ ਭੁੱਲ ਸਕਦਾ ਹੈ। ਫਿਲਮ ‘ਪਾਨ ਸਿੰਘ ਤੋਮਰ’ ‘ਚ ਪੱਤਰਕਾਰ ਪਾਨ ਸਿੰਘ ਤੋਮਰ ਨੂੰ ਪੁੱਛਦਾ ਹੈ ਕਿ ਤੁਸੀ ਬੰਦੂਕ ਕਦੋਂ ਚੁੱਕੀ ? ਜਵਾਬ ਹੈ ਕਿ ਅਜ਼ਾਦ ਭਾਰਤ ਦੇ ਨਿਰਮਾਣ ਦੇ ਨਾਲੋਂ-ਨਾਲ ਹੀ ਸਾਡੇ ਹੱਥ ‘ਚ ਬੰਦੂਕ ਆ ਗਈ।

ਇਸ ਫਿਲਮ ਦੇ ਸੰਵਾਦਾਂ ਨੇ ਇਸ ਦੌਰ ਦੇ ਸਿਸਟਮ ਦੀਆਂ ਚੋਰ ਮੋਰੀਆਂ ’ਤੇ ਬਹਿਸ ਤੋਰ ਦਿੱਤੀ। 

ਹਿੰਦੀ ਸਿਨੇਮਾ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਬਦਲਦੇ ਹਾਲਾਤਾਂ ਦੇ ਮੁਤਾਬਕ ਹੀ ਆਪਣੇ ਸਿਨੇਮਾ ਦੇ ਕਾਲ ਖੰਡ ਤੈਅ ਕੀਤੇ। ਭਾਰਤ ਦੇ ਅੰਦਰ ਜਦੋਂ ਨਹਿਰੂ ਦੌਰ ਸੀ, ਉਸ ਦੌਰ ਦੀਆਂ ਸਾਰੀਆਂ ਫ਼ਿਲਮਾਂ ਵਿਚ ਨਹਿਰੂ ਸਮਾਜਵਾਦੀ ਵਿਚਾਰਧਾਰਾ ਦਾ ਪ੍ਰਭਾਵ ਵੀ ਆਉਂਦਾ ਰਿਹਾ। ਇਸ ਵਿਚਾਰਧਾਰਾ ਦੀ ਅਸਫਲਤਾ ਨੇ ਐਂਗਰੀ ਯੰਗਮੈਨ ਦਾ ਸਿਨੇਮਾ ਸ਼ੁਰੂ ਕੀਤਾ। ਭਾਰਤ ਦੇ ਅੰਦਰ ਸਰਕਾਰਾਂ ਦੀ ਮੰਦੀ ਕਾਰਗੁਜ਼ਾਰੀ ਨੂੰ ਅਮਿਤਾਭ ਬੱਚਨ ਅਤੇ ਪੈਰੇਲਲ ਸਿਨੇਮਾ ਦੇ ਦੌਰ ਨੇ ਪੇਸ਼ ਕੀਤਾ। ਉਸ ਸਿਨੇਮਾ ਦਾ ਸਾਰ ਤੱਤ ਇਰਫਾਨ ਖ਼ਾਨ ਦੀ ਫ਼ਿਲਮ ਪਾਨ ਸਿੰਘ ਤੋਮਰ ਹੈ। 

ਇਰਫਾਨ ਖਾਨ ਇਕੱਲਾ ਸੰਜੀਦਾ ਫ਼ਿਲਮਾਂ ਦਾ ਕਲਾਕਾਰ ਨਹੀਂ, ਉਹ ਡਾਇਸਪੋਰਾ ਦੇ ਭਾਰਤੀਆਂ ਦਾ ਵੀ ਕਲਾਕਾਰ ਹੈ ਅਤੇ ਮੱਧ ਵਰਗੀ ਪਰਿਵਾਰ ਦਾ ਵੀ ਕਲਾਕਾਰ ਹੈ। ਮੀਰਾ ਨਾਇਰ ਦੀ ਫਿਲਮ ਦੀ ਨੇਮਸੇਕ ਕੋਲਕਾਤਾ ਤੋਂ ਗਏ ਅਮਰੀਕਾ ਗਾਂਗੁਲੀ ਪਰਿਵਾਰ ਦੀ ਆਪਣੀ ਜੜ੍ਹਾਂ ਦੀ ਖਿੱਚੋਤਾਣ ਦੀ ਕਹਾਣੀ ਹੈ। ਲਾਈਫ਼ ਆਫ਼ ਪਾਈ ਵੀ ਆਪਣੇ ਉਸੇ ਵਜੂਦ ਨੂੰ ਲੱਭ ਦੀ ਕਹਾਣੀ ਹੈ।

ਹਿੰਦੀ ਮੀਡੀਅਮ ਮੱਧਵਰਗੀ ਪਰਿਵਾਰ ਦਾ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਫਿਕਰ ਮਨ ਦੀ ਕਹਾਣੀ ਹੈ। ਕਰੀਬ ਕਰੀਬ ਸਿੰਗਲ ਅਤੇ ਫ਼ਿਲਮ ਕਾਰਵਾਂ ਵੀ ਸਮਾਜ ਦੇ ਉਨ੍ਹਾਂ ਕਿਰਦਾਰਾਂ ਦੀ ਕਹਾਣੀ ਹੈ, ਜੋ ਖਿੰਡੇ ਹੋਏ ਹਨ ਅਤੇ ਆਪਣੇ ਸਵਾਲ ਲੱਭ ਰਹੇ ਹਨ ।

ਇਹੋ ਕਹਾਣੀ ਫਿਲਮ ‘ਪੀਕੂ’ ਦੀ ਹੈ, ਇਹੋ ਕਹਾਣੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੀ ਹੈ ਅਤੇ ਇਹੋ ਕਹਾਣੀ ਮੁੰਬਈ ਵਿੱਚ ਆਪਣੇ ਰਿਟਾਇਰਮੈਂਟ ਦੇ ਆਖਰੀ ਸਮੇਂ ਨੂੰ ਗੁਜ਼ਾਰਦੇ ਕਿਰਦਾਰ ਦੀ ਕਹਾਣੀ ਹੈ। ‘ਦੀ ਲੰਚ ਬਾਕਸ’ ਫਿਲਮ ਜਿਸ ਖ਼ੁਸ਼ੀ ਦੀ ਤਲਾਸ਼ ਕਰਦੀ ਕਹਾਣੀ ਹੈ, ਉਸ ਨੂੰ ਬਿਹਤਰ ਅਗਵਾਈ ਇਰਫਾਨ ਖਾਨ ਵਰਗਾ ਵੱਡਾ ਕਲਾਕਾਰ ਹੀ ਦੇ ਸਕਦਾ ਸੀ। 

PunjabKesari

ਇਕ ਕਲਾਕਾਰ ਦੀ ਸਮਰੱਥਾ ਅਸੀਂ ਇਸ ਤੋਂ ਹੀ ਸਮਝ ਸਕਦੇ ਹਾਂ ਇਰਫਾਨ ਖਾਨ ਇਕੋ ਵੇਲੇ ਸਿਸਟਮ ਦੇ ਵੱਖ-ਵੱਖ ਪਹਿਲੂਆਂ ਨੂੰ ਬਤੌਰ ਕਲਾਕਾਰ ਅਦਾਕਾਰੀ ਰਾਹੀਂ ਸਾਡੇ ਤੱਕ ਪੇਸ਼ ਕਰਦਾ ਹੈ। ਉਹ ਪਾਨ ਸਿੰਘ ਤੋਮਰ ਵੀ ਹੈ ਉਹ ਧਾਂਦਲੀ ਦਾ ਸ਼ਿਕਾਰ ਹੋਏ ਪਿਓ ਦੀ ਪੇਸ਼ਕਾਰੀ ਕਰਦਾ ਹੋਇਆ ਫ਼ਿਲਮ ਮਦਾਰੀ ਦਾ ਹਿੱਸਾ ਵੀ ਹੈ ਅਤੇ ਉਹ ਆਰੂਸ਼ੀ ਤਲਵਾੜ ਕੇਸ ਦੀ ਛਾਣਬੀਨ ਕਰਦਾ ਹੋਇਆ ਸਿਸਟਮ ਦੀਆਂ ਘੁੰਡੀਆਂ ਨੂੰ ਉਜਾਗਰ ਕਰਦਾ ਫਿਲਮ ਤਲਵਾਰ ਦਾ ਕਿਰਦਾਰ ਵੀ ਹੈ।

ਅਨੂਪ ਸਿੰਘ ਵਲੋਂ ਨਿਰਦੇਸ਼ਤ ਕੀਤੀ ਫ਼ਿਲਮ ਕਿੱਸਾ ਕੌਣ ਭੁੱਲ ਸਕਦਾ ਹੈ। 1947 ਵੰਡ ਦੀ ਕਹਾਣੀ ਵਿਚੋਂ ਉਪਜੀ ਇਸ ਕਹਾਣੀ ਦਾ ਬਿਆਨ ਹੀ ਵੱਖਰਾ ਹੈ। ਇਹ ਸੰਤਾਲੀ ਦੇ ਉਸ ਦੌਰ ਦੀ ਵੰਡ ਨੂੰ ਕਹਿੰਦੀ ਹੈ ਪਰ ਨਾਲੋ ਨਾਲ ਇਸ ਦੱਸਦੀ ਹੈ ਕਿ ਅਜਿਹੀ ਵੰਡ ਬੰਦੇ ਦੇ ਅੰਦਰ ਵੀ ਚੱਲਦੀ ਹੈ। ਬੰਦਾ ਆਪਣੇ ਸੱਚ ਤੋਂ ਭੱਜਦਾ ਹੈ। ਅਜਿਹੇ ਮਨੋਵਿਗਿਆਨਕ ਕਿਰਦਾਰ ਅੰਬਰ ਸਿੰਘ ਨੂੰ ਨਿਭਾਉਣ ਦਾ ਵੱਲ ਤਾਂ ਇਰਫਾਨ ਖਾਨ ਕੋਲ ਹੀ ਸੀ।

ਇਰਫਾਨ ਖਾਨ ਦੀਆਂ ਜਿੰਨੀਆਂ ਵੀ ਫ਼ਿਲਮਾਂ ਅਸੀਂ ਯਾਦ ਕਰਦੇ ਹਾਂ, ਇਹ ਸਾਡੇ ਸਮਾਜ ਦੇ ਸਾਰੇ ਉਹ ਕਿਰਦਾਰ ਹਨ, ਜੋ ਬਦਲ ਰਹੇ ਸਮੇਂ ਵਿਚ ਪਿੰਡਾਂ ਦੇ ਸ਼ਹਿਰਾਂ ਦੇ ਅਤੇ ਪਿੰਡਾਂ ਸ਼ਹਿਰਾਂ ਦੇ ਵਿਚਕਾਰ ਮੈਟਰੋ ਸਿਟੀਜ਼ ਵਿਚ ਉਲਝਦੇ ਲੋਕ ਹਨ, ਜਿਨ੍ਹਾਂ ਨੂੰ ਇਰਫਾਨ ਖ਼ਾਨ ਨੇ ਸਾਡੇ ਸਾਹਮਣੇ ਬਾਖ਼ੂਬੀ ਪੇਸ਼ ਕਰ ਦਿੱਤਾ। ਇਸ ਕਰਕੇ ਇਰਫਾਨ ਵਿਚ ਸਾਨੂੰ ਆਪਣਾ ਕਲਾਕਾਰ ਨਜ਼ਰ ਆਉਂਦਾ ਹੈ।

ਕਿਸੇ ਵੀ ਕਲਾਕਾਰ ਦੀ ਮਹਾਨਤਾ ਇਸੇ ਵਿਚ ਹੁੰਦੀ ਹੈ ਕਿ ਉਹ ਕਲਾਕਾਰ ਲੋਕਾਂ ਨੂੰ ਆਪਣਾ ਕਲਾਕਾਰ ਮਹਿਸੂਸ ਹੋਵੇ। ਇਰਫਾਨ ਖਾਨ ਅਜਿਹਾ ਹੀ ਅਦਾਕਾਰ ਸੀ।

PunjabKesari

  • saluted Irfan Khan
  • Harpreet Singh Kahlon
  • ਇਰਫ਼ਾਨ ਖ਼ਾਨ
  • ਹਰਪ੍ਰੀਤ ਸਿੰਘ ਕਾਹਲੋਂ

ਪੰਜਾਬੀ ਕਲਾਕਾਰਾਂ 'ਚ ਸੋਗ ਦੀ ਲਹਿਰ, ਇਰਫਾਨ ਖਾਨ ਨੂੰ ਇੰਝ ਦੇ ਰਹੇ ਨੇ ਸ਼ਰਧਾਂਜਲੀ

NEXT STORY

Stories You May Like

  • police raid office of pakistani sikh anchor
    ਪਾਕਿਸਤਾਨ ਦੇ ਸਿੱਖ ਐਂਕਰ ਦੇ ਦਫ਼ਤਰ ’ਤੇ ਪੁਲਸ ਨੇ ਮਾਰਿਆ ਛਾਪਾ, ਇਮਰਾਨ ਖ਼ਾਨ ਦੀ ਖ਼ਬਰ ਚਲਾਉਣ ’ਤੇ ਕਾਰਵਾਈ
  • fbi s most wanted fugitive arrested in jalandhar scam in snap scheme
    ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ! SNAP ਸਕੀਮ 'ਚ ਕੀਤਾ ਕਰੋੜਾਂ...
  • man dies two parties clashed
    ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ...
  • mandir robbery in jalandhar
    ਚੋਰਾਂ ਦੇ ਬੁਲੰਦ ਹੌਂਸਲੇ! ਪਹਿਲਾਂ ਟੇਕਿਆ ਮੱਥਾ, ਫਿਰ ਸ਼ਿਵਲਿੰਗ ਤੋਂ ਨਾਗ ਦੇਵਤਾ...
  • janmashtami jalandhar shri shri radha krishnamandiri skcon
    ਜਲੰਧਰ 'ਚ ਜਨਮ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ, ਸ਼੍ਰੀ ਸ਼੍ਰੀ ਇਸਕਾਨ ਮੰਦਿਰ ਦੀਆਂ...
  • case registered against alleged journalist gurdeep singh alias munna
    ਕਥਿਤ ਪੱਤਰਕਾਰ ਗੁਰਦੀਪ ਸਿੰਘ ਉਰਫ਼ ਮੁੰਨਾ ਖ਼ਿਲਾਫ਼ ਇਕ ਹੋਰ ਕੇਸ ਦਰਜ
  • punjab police in controversy employee slaps boy in jalandhar
    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ,...
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
Trending
Ek Nazar
green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਨੋਰੰਜਨ ਦੀਆਂ ਖਬਰਾਂ
    • mukesh khanna s sharp attack on sharmila tagore after vande mataram controversy
      'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...
    • actress priyanka chopra to present   karl lagerfeld   award at lvmh ceremony
      LVMH ਸਮਾਰੋਹ 'ਚ 'ਕਾਰਲ ਲੈਗਰਫੈਲਡ' ਪੁਰਸਕਾਰ ਪੇਸ਼ ਕਰੇਗੀ ਅਦਾਕਾਰਾ ਪ੍ਰਿਯੰਕਾ...
    • singer and youtuber ankit balyan case
      ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...
    • famous bollywood actor rents out office
      ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...
    • disney star passed away
      ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ
    • english version of yash s  toxic  in select cinemas from september 4
      ਯਸ਼ ਦੀ 'ਟੌਕਸਿਕ' ਦਾ ਇੰਗਲਿਸ਼ ਵਰਜ਼ਨ 4 ਸਤੰਬਰ ਤੋਂ ਚੋਣਵੇਂ ਸਿਨੇਮਾਘਰਾਂ 'ਚ...
    • hanuman ansh   to release worldwide on september 11
      "ਹਨੂਮਾਨ ਅੰਸ਼" 11 ਸਤੰਬਰ ਨੂੰ ਦੁਨੀਆ ਭਰ 'ਚ ਹੋਵੇਗੀ ਰਿਲੀਜ਼
    • protest started against swara bhaskar after jauhar statement
      'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...
    • rani padmavati was not called a coward swara bhaskar
      ਰਾਣੀ ਪਦਮਾਵਤੀ ਨੂੰ ਡਰਪੋਕ ਨਹੀਂ ਕਿਹਾ : ਸਵਰਾ ਭਾਸਕਰ
    • peppy track   jhoomo   from   don  t be shy   released
      "ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +