ਮੁੰਬਈ (ਇੰਟ.)- ਮਸ਼ਹੂਰ ਟੀ.ਵੀ. ਸ਼ੋਅ ‘ਕੌਨ ਬਨੇਗਾ ਕਰੋੜਪਤੀ’ (ਕੇ.ਬੀ.ਸੀ.) ਦੀ 15ਵੀਂ ਸੀਜ਼ਨ ’ਚ ਭਾਗ ਲੈਣ ਵਾਲੇ ਅਵਿਨਾਸ਼ ਭਾਰਤੀ ਨੇ ਜਲੰਧਰ ਦੇ ਮਸ਼ਹੂਰ ਸ਼ਾਸਤਰੀ ਸੰਗੀਤ ਸਮਾਰੋਹ ‘ਹਰਿਵੱਲਭ ਸੰਗੀਤ ਸੰਮੇਲਨ’ ਸਬੰਧੀ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦੇ ਕੇ 1 ਕਰੋੜ ਰੁਪਏ ਜਿੱਤ ਲਏ ਹਨ।
ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'
ਅਵਿਨਾਸ਼ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ 1875 ’ਚ ਹਰਿਵੱਲਭ ਸੰਗੀਤ ਸੰਮੇਲਨ ਦੀ ਸ਼ੁਰੂਆਤ ਕਿਸ ਸ਼ਹਿਰ ਤੋਂ ਹੋਈ ਸੀ। ਜਵਾਬ ਲਈ 4 ਸ਼ਹਿਰਾਂ ਜਲੰਧਰ, ਪਟਨਾ, ਦਿੱਲੀ ਅਤੇ ਹੈਦਰਾਬਾਦ ਦਾ ਬਦਲ ਦਿੱਤਾ ਗਿਆ ਸੀ। ਅਵਿਨਾਸ਼ ਨੇ ਸਹੀ ਜਵਾਬ ‘ਜਲੰਧਰ’ ਦਿੱਤਾ। ਅਵਿਨਾਸ਼ 15 ’ਚੋਂ 14 ਸਵਾਲਾਂ ਦੇ ਸਹੀ ਜਵਾਬ ਦੇਣ ’ਚ ਸਫਲ ਰਿਹਾ।
ਸ਼ੁੱਕਰਵਾਰ 29 ਦਸੰਬਰ ਨੂੰ ਰਾਤ 9 ਵਜੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਦੇ ਪ੍ਰੋਮੋ ਵੀਡੀਓ ’ਚ ਅਮਿਤਾਭ ਅਵਿਨਾਸ਼ ਤੋਂ ਇਕ ਕਰੋੜ ਰੁਪਏ ਦਾ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ, ਜਿਸ ਦਾ ਅਵਿਨਾਸ਼ ਨੇ ਸਹੀ ਜਵਾਬ ਦਿੱਤਾ ਹੈ। ਜਿੱਤ ਦੀ ਖੁਸ਼ੀ ’ਚ ਅਵਿਨਾਸ਼ ਨੇ ਗੋਡਿਆਂ ਭਾਰ ਬੈਠ ਕੇ ਅਮਿਤਾਭ ਨੂੰ ਪ੍ਰਣਾਮ ਕੀਤਾ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਕੁਝ ਦੇਰ ਬਾਅਦ, ਅਮਿਤਾਭ ਅਵਿਨਾਸ਼ ਨੂੰ ਚੁੱਕਦੇ ਹਨ, ਉਸ ਨੂੰ ਪੀਣ ਲਈ ਪਾਣੀ ਦਿੰਦੇ ਹਨ ਅਤੇ ਉਸ ਦੇ ਹੰਝੂ ਪੂੰਝਣ ਲਈ ਨਾ ਸਿਰਫ ਉਸ ਨੂੰ ਟਿਸ਼ੂ ਪੇਪਰ ਦਿੰਦੇ ਹਨ ਬਲਕਿ ਉਸ ਦੇ ਹੰਝੂ ਪੂੰਝ ਕੇ ਉਸ ਦਾ ਸਮਰਥਨ ਵੀ ਕਰਦੇ ਹਨ। ਪੂਰੀ ਘਟਨਾ ਤੋਂ ਲੱਗਦਾ ਹੈ ਕਿ ਅਵਿਨਾਸ਼ ਨੇ ਇਕ ਕਰੋੜ ਰੁਪਏ ਜਿੱਤ ਲਏ ਹਨ ਪਰ ਇਹ ਜਿੱਤ ਅਸਲ ’ਚ ਐਪੀਸੋਡ ਦੇ ਰਿਲੀਜ਼ ਹੋਣ ਤੋਂ ਬਾਅਦ ਦਿਖਾਈ ਦੇਵੇਗੀ।
ਅਵਿਨਾਸ਼, ਜੋ ਇਸ ਸਮੇਂ ਕੇਂਦਰੀ ਸਿਵਲ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ, ਨੇ ਅਮਿਤਾਭ ਬੱਚਨ ਨੂੰ ਆਪਣੇ ਗਿਆਨ ਨਾਲ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੇ ਅਵਿਨਾਸ਼ ਦੀ ਖੇਡ ਯੋਜਨਾ ਦੀ ਸ਼ਲਾਘਾ ਕੀਤੀ। ਅਵਿਨਾਸ਼ ਨੇ ਪ੍ਰੋਮੋ ’ਚ ਕਿਹਾ, "ਮੈਂ ਆਪਣੀ ਮਾਂ ਨਾਲ ਵਾਅਦਾ ਕੀਤਾ ਹੈ ਕਿ ਮੈਂ 'ਕੌਨ ਬਨੇਗਾ ਕਰੋੜਪਤੀ 2023’ ਵਿਚ ਕੁਝ ਚੰਗਾ ਕਰਾਂਗਾ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ ਯਾਦ ਕਰਾਉਂਦੈ 'ਹੌਸਲੇ ਬੁਲੰਦ', ਨੀਰੂ ਬਾਜਵਾ ਮਿਊਜ਼ਿਕ ਕੰਪਨੀ ਨੇ ਕੀਤਾ ਰਿਲੀਜ਼
NEXT STORY