ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਮਿਲੀ' ਦੀ ਹਾਲਤ ਬਾਕਸ ਆਫ਼ਿਸ ’ਤੇ ਖ਼ਰਾਬ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਮਿਲੀ ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ ਪਰ ਫ਼ਿਲਮ 6 ਕਰੋੜ ਵੀ ਨਹੀਂ ਕਮਾ ਸਕੀ ਹੈ। ਮਿਲੀ ਦੀ ਨਵੀਂ ਕਲੈਕਸ਼ਨ ਨੂੰ ਦੇਖਦੇ ਹੋਏ ਅਜਿਹਾ ਲਗਦਾ ਹੈ ਕਿ ਫ਼ਿਲਮ ਜਲਦੀ ਹੀ ਸਿਨੇਮਾਘਰਾਂ ਤੋਂ ਉੱਤਰ ਸਕਦੀ ਹੈ।
ਇਹ ਵੀ ਪੜ੍ਹੋ- ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼, ਦੇਖੋ ਵੀਡੀਓ
ਦੇਸ਼ ਭਰ ’ਚ ਹੁਣ ਤੱਕ ‘ਮਿਲੀ’ ਦੇ ਬਾਕਸ ਆਫ਼ਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਸਿਨੇਮਾਘਰਾਂ ’ਚ 50 ਲੱਖ ਦੀ ਕਮਾਈ ਨਾਲ ਸ਼ੁਰੂਆਤ ਕੀਤੀ ਹੈ। ਦੂਜੇ ਦਿਨ ਮਿਲੀ ਨੇ 60 ਲੱਖ ਦਾ ਕਾਰੋਬਾਰ ਕੀਤਾ। ਉਥੇ ਹੀ ਵੀਕੈਂਡ ’ਤੇ ਅੱਗੇ ਵਧਦੇ ਹੋਏ ਫ਼ਿਲਮ ਨੇ 65 ਲੱਖ ਦਾ ਕਲੈਕਸ਼ਨ ਕਰ ਲਿਆ ਹੈ। ‘ਮਿਲੀ’ ਨੇ ਚੌਥੇ ਦਿਨ 30 ਲੱਖ ਅਤੇ ਪੰਜਵੇਂ ਦਿਨ 35 ਲੱਖ ਦੀ ਕਮਾਈ ਕੀਤੀ।
ਇਸ ਦੇ ਨਾਲ ਹੀ ਛੇਵੇਂ ਦਿਨ ਫ਼ਿਲਮ ਦੇ ਕਲੈਕਸ਼ਨ ’ਚ ਇਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ ਮਿਲੀ ਨੇ ਬੁੱਧਵਾਰ ਨੂੰ ਸਿਰਫ਼ 25 ਲੱਖ ਦਾ ਕਾਰੋਬਾਰ ਕੀਤਾ। ਇਸ ਨਾਲ ਹੁਣ ਤੱਕ ਕੁੱਲ ਕਮਾਈ 2.65 ਕਰੋੜ ਹੋਈ ਹੈ।
ਇਹ ਵੀ ਪੜ੍ਹੋ- 'ਸਾਥ ਨਿਭਾਨਾ ਸਾਥੀਆ' ਦੀ ‘ਰਾਸ਼ੀ’ ਦੂਜੀ ਵਾਰ ਮਾਂ ਬਣੀ, ਤਸਵੀਰ ਸਾਂਝੀ ਕਰਕੇ ਪੁੱਤਰ ਦੀ ਦਿਖਾਈ ਝਲਕ
ਦੱਸ ਦੇਈਏ ਸਾਲ 2018 ’ਚ ਜਾਹਨਵੀ ਕਪੂਰ ਨੇ ਫ਼ਿਲਮ ‘ਧੜਕ’ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਅਦਾਕਾਰਾ ਨੇ ਕਈ ਫ਼ਿਲਮਾਂ ਕੀਤੀਆਂ ਹਨ। ਜਾਹਨਵੀ ਦੀਆਂ ਫ਼ਿਲਮਾਂ ਨੂੰ ਜ਼ਿਆਦਾਤਰ ਲੋਕਾਂ ਤੋਂ ਪ੍ਰਸ਼ੰਸਾ ਮਿਲੀ, ਪਰ ਕਲੈਕਸ਼ਨ ਦੇ ਹਿਸਾਬ ਨਾਲ ਫ਼ਿਲਮਾਂ ਜ਼ਿਆਦਾ ਕਮਾਲ ਨਹੀਂ ਕਰ ਸਕੀਆਂ। ਜਾਹਨਵੀ ਦੀਆਂ ਫ਼ਿਲਮਾਂ ’ਚ ਮਿਲੀ ਇਹ ਪੰਜਵੀਂ ਫ਼ਿਲਮ ਹੈ। ਜੋ ਬਾਕਸ ਆਫ਼ਿਸ ’ਤੇ ਫ਼ਲੌਪ ਹੁੰਦੀ ਨਜ਼ਰ ਆ ਰਹੀ ਹੈ।
ਸਿੱਧੂ ਮੂਸੇ ਵਾਲਾ ਦੇ ‘ਵਾਰ’ ਗੀਤ ’ਚੋਂ ਹਟਾਈ ਗਈ ਵਿਵਾਦਿਤ ਲਾਈਨ
NEXT STORY