ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਸਮੇਂ-ਸਮੇਂ ’ਤੇ ਸਰਕਾਰਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ। ਹਾਲ ਹੀ ’ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ, ਜਦੋਂ ਜਸਬੀਰ ਜੱਸੀ ਨੇ ਸਰਕਾਰ ਨੂੰ ਹਥਿਆਰਾਂ ਤੇ ਨਸ਼ਿਆਂ ਵਾਲੇ ਗੀਤਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ।
ਜਸਬੀਰ ਜੱਸੀ ਨੇ ਇਕ ਪੋਸਟ ਟਵਿਟਰ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜਸਬੀਰ ਜੱਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕੀਤਾ ਹੈ।
ਦੋਵਾਂ ਨੂੰ ਟੈਗ ਕਰਦਿਆਂ ਜਸਬੀਰ ਜੱਸੀ ਨੇ ਲਿਖਿਆ, ‘ਨਰਿੰਦਰ ਮੋਦੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦਾ ਕੰਮ ਹੁੰਦਾ ਹੈ ਸੱਭਿਆਚਾਰ ਤੇ ਦੇਸ਼ ਦੀ ਰਾਖੀ ਕਰਨਾ। ਗੀਤਾਂ ’ਚ ਸਾਨੂੰ ਡਰੱਗਸ, ਹਿੰਸਾ ਤੇ ਹਥਿਆਰ ਦੇਖਣ ਨੂੰ ਮਿਲ ਰਹੇ ਹਨ, ਜੋ ਸਾਡੀ ਸੁਸਾਇਟੀ ਨੂੰ ਖ਼ਤਮ ਕਰ ਦੇਣਗੇ।’
ਜਸਬੀਰ ਜੱਸੀ ਨੇ ਸਰਕਾਰ ਨੂੰ ਲਤਾੜਦਿਆਂ ਅੱਗੇ ਲਿਖਿਆ, ‘ਇਸ ਸਭ ’ਤੇ ਰੋਕ ਲਗਾਓ, ਨਹੀਂ ਤਾਂ ਮੈਨੂੰ ਦੱਸੋ ਕਿ ਮੈਂ ਆਪਣੇ ਅਗਲੇ ਗੀਤ ’ਚ ਕਿਹੜੇ ਹਥਿਆਰ ਤੇ ਡਰੱਗਸ ਦੀ ਵਰਤੋਂ ਕਰਾਂ।’ ਇਸ ਦੇ ਨਾਲ ਜਸਬੀਰ ਜੱਸੀ ਨੇ ਮਿਨਿਸਟਰੀ ਆਫ ਕਲਚਰ ਦੇ ਟਵਿਟਰ ਹੈਂਡਲ ਨੂੰ ਵੀ ਟੈਗ ਕੀਤਾ ਹੈ।
ਨੋਟ– ਜਸਬੀਰ ਜੱਸੀ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।
ਸੌਖਾ ਨਹੀਂ ਰਿਹਾ ਇਮਰਾਨ ਖ਼ਾਨ ਤੋਂ ਖ਼ਾਨ ਸਾਬ ਬਣਨ ਦਾ ਸਫਰ, ਝੱਲਣੀਆਂ ਪਈਆਂ ਕਈ ਮੁਸ਼ਕਿਲਾਂ
NEXT STORY