ਬਾਲੀਵੁੱਡ ਡੈਸਕ- ਪੰਜ ਸਾਲ ਦੀ ਉਡੀਕ ਦੇ ਬਾਅਦ ਟੀ.ਵੀ ’ਤੇ ‘ਝਲਕ ਦਿਖਲਾ ਜਾ 10’ ਵਾਪਸੀ ਕਰ ਰਿਹਾ ਹੈ। ਇਸ ਟੀ.ਵੀ ਸ਼ੋਅ ’ਚ ਕਈ ਵੱਡੇ ਕਲਾਕਾਰ ਹਿੱਸਾ ਲੈਂਦੇ ਨਜ਼ਰ ਆਉਂਦੇ ਹਨ। ਮਾਧੁਰੀ ਦੀਸ਼ਿਤ, ਕਰਣ ਜੌਹਰ ਅਤੇ ਨੋਰਾ ਫਤੇਹੀ ਸ਼ੋਅ ਨੂੰ ਜੱਜ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਫ਼ਿਲਮ ‘ਬ੍ਰਹਮਾਸਤਰ’ ਲਈ ਹੋ ਰਹੀ ਐਡਵਾਂਸ ਬੁਕਿੰਗ, ਬਾਈਕਾਟ ਟ੍ਰੈਂਡ ਦੇ ਬਾਵਜੂਦ ਅੰਨ੍ਹੇਵਾਹ ਵਿੱਕ ਰਹੀਆਂ ਟਿਕਟਾਂ
‘ਝਲਕ ਦਿਖਾਲਾ ਜਾ 10’ ਟੈਲੀਵਿਜ਼ਨ ਦਾ ਇਕ ਮਸ਼ਹੂਰ ਰਿਐਲਿਟੀ ਸ਼ੋਅ ਹੈ ਜੋ ਕਿ 3 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰੋਮੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਟੀ.ਵੀ ਦੇ ਦਿੱਗਜ ਕਲਾਕਾਰ ਸ਼ੋਅ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਸ਼ੋਅ ਦੇ ਹੋਸਟ ਮਨੀਸ਼ ਪਾਲ ਹਨ, ਜੋ ਸ਼ੋਅ ’ਚ ਆਪਣੇ ਮਜ਼ਾਕੀਆ ਅੰਦਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।
ਦੱਸ ਦੇਈਏ ਇਸ ਵਾਰ ਇਸ ਸ਼ੋਅ ’ਚ ਨਿਆ ਸ਼ਰਮਾ, ਰੁਬੀਨਾ ਦਿਲਾਇਕ, ਗਸ਼ਮੀਰ ਮਹਾਜਨੀ, ਸ਼ਿਲਪਾ ਸ਼ਿੰਦੇ, ਅਲੀ ਅਸਗਰ, ਫ਼ੈਜ਼ਲ ਸ਼ੇਖ, ਨੀਤੀ ਟੇਲਰ, ਧੀਰਜ ਧੂਪਰ, ਪਾਰਸ ਕਾਲਨਾਵਤ, ਸ਼ੈੱਫ ਜ਼ੋਰਾਵਰ ਕਾਲੜਾ ਅਤੇ ਅੰਮ੍ਰਿਤਾ ਖ਼ਾਨਵਿਲਕਰ ਵੱਰਗੇ ਕਲਾਕਾਰ ਆਪਣੇ ਡਾਂਸ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਫ਼ਿਲਮ ‘ਗੁੱਡਬਾਏ’ ਦਾ ਪਹਿਲਾ ਪੋਸਟਰ ਆਇਆ ਸਾਹਮਣੇ, ਅਮਿਤਾਭ-ਰਸ਼ਮਿਕਾ ਪਤੰਗ ਉਡਾਉਂਦੇ ਆ ਰਹੇ ਨਜ਼ਰ
‘ਝਲਕ ਦਿਖਾਲਾ ਜਾ 10’ ਸ਼ੋਅ ’ਚ ਕੋਰੀਓਗ੍ਰਾਫ਼ਰ ਅਤੇ ਸੈਲੀਬ੍ਰਿਟੀ ਦੀ ਜੋੜੀ ਬਣਾਈ ਜਾਂਦੀ ਹੈ। ਇਹ ਸ਼ੋਅ ਹਰ ਸ਼ਨੀਵਾਰ-ਐਤਵਾਰ ਰਾਤ 8 ਵਜੇ ਕਲਰਜ਼ ਚੈਨਲ ’ਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਹ ਸ਼ੋਅ ਵੂਟ ਐੱਪ ਅਤੇ ਜੀਓ ਟੀ.ਵੀ ’ਤੇ ਵੀ ਦੇਖਿਆ ਜਾ ਸਕਦਾ ਹੈ।
PA ਸੁਧੀਰ ਸਾਂਗਵਾਨ ਨੇ ਕਬੂਲਿਆ ਜੁਰਮ, ਸਾਜ਼ਿਸ਼ ਰਚ ਕੇ ਕੀਤਾ ਸੀ ਕਤਲ
NEXT STORY