ਮੁੰਬਈ (ਬਿਊਰੋ) : ਅਦਾਕਾਰਾ ਜ਼ੀਆ ਖ਼ਾਨ ਖ਼ੁਦਕੁਸ਼ੀ ਮਾਮਲੇ ’ਚ ਮੁੰਬਈ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦਾ ਫ਼ੈਸਲਾ ਆ ਚੁੱਕਿਆ ਹੈ। ਅਦਾਕਾਰ ਸੂਰਜ ਪੰਚੋਲੀ ਨੂੰ ਜ਼ੀਆ ਖ਼ੁਦਕੁਸ਼ੀ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ।
ਅਦਾਕਾਰ ਸੂਰਜ ਪੰਚੋਲੀ ’ਤੇ ਜ਼ੀਆ ਖ਼ਾਨ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਜ਼ੀਆ ਖ਼ਾਨ ਨੇ ਆਪਣੇ ਜੁਹੂ ਸਥਿਤ ਘਰ ’ਚ ਖ਼ੁਦਕੁਸ਼ੀ ਕੀਤੀ ਸੀ। ਸੀ. ਬੀ. ਆਈ. ਨੇ ਦਾਅਵਾ ਕੀਤਾ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਜ਼ੀਆ ਖ਼ਾਨ ਨੇ ਸੁਸਾਇਡ ਨੋਟ ’ਚ ਸੂਰਜ ’ਤੇ ਸਰੀਰਕ ਸ਼ੋਸ਼ਣ, ਮਾਨਸਿਕ ਤੇ ਸਰੀਰਕ ਤਸੀਹੇ ਦੇਣ ਦੇ ਦੋਸ਼ ਲਾਏ ਸਨ।
ਦੱਸ ਦਈਏ ਕਿ ਸੀ. ਬੀ. ਆਈ. ਅਦਾਲਤ ਦੇ ਜੱਜ ਏ. ਐੱਸ. ਸਈਅਦ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਿਛਲੇ ਹਫ਼ਤੇ ਮਾਮਲੇ ’ਚ ਆਪਣਾ ਫ਼ੈਸਲਾ 28 ਅਪ੍ਰੈਲ ਲਈ ਸੁਰੱਖਿਅਤ ਰੱਖ ਲਿਆ ਸੀ।
ਜ਼ੀਆ ਦੀ ਮਾਂ ਰਾਬੀਆ ਖ਼ਾਨ ਨੇ ਅਦਾਲਤ ਨੂੰ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਨਹੀਂ ਸਗੋਂ ਹੱਤਿਆ ਦਾ ਮਾਮਲਾ ਹੈ। ਬੰਬੇ ਹਾਈ ਕੋਰਟ ਨੇ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਦੀ ਮੰਗ ਵਾਲੀ ਉਨ੍ਹਾਂ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।
ਗਵਾਹੀ ਦੌਰਾਨ ਰਾਬੀਆ ਖ਼ਾਨ ਨੇ ਸੀ. ਬੀ. ਆਈ. ਅਦਾਲਤ ਨੂੰ ਦੱਸਿਆ ਸੀ ਕਿ ਸੂਰਜ ਪੰਚੋਲੀ ਜ਼ੀਆ ਖ਼ਾਨ ਨਾਲ ਸਰੀਰਕ ਤੇ ਜ਼ੁਬਾਨੀ ਦੁਰਵਿਹਾਰ ਕਰਦਾ ਸੀ। ਪੰਚੋਲੀ ਨੇ ਅਦਾਲਤ ਸਾਹਮਣੇ ਦਾਇਰ ਆਪਣੇ ਬਿਆਨ ’ਚ ਦਾਅਵਾ ਕੀਤਾ ਸੀ ਕਿ ਦੋਸ਼ ਝੂਠੇ ਹਨ।
ਗਾਇਕ ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ
NEXT STORY