ਮੁੰਬਈ- ਹੰਗਾਮਾ ਓ.ਟੀ.ਟੀ. ਨੇ ਨਵੀਂ ਓਰਿਜਨਲ ਵੈੱਬ ਸੀਰੀਜ਼ ‘ਸਰਵਿਸ ਗਰਲ’ ਦਾ ਪ੍ਰੀਮੀਅਰ ਕੀਤਾ ਹੈ। ਇਹ ਇਕ ਦਮਦਾਰ ਕ੍ਰਾਈਮ ਥ੍ਰਿਲਰ ਹੈ, ਜੋ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਨਾਲ ਤਿਆਰ ਕੀਤੇ ਗਏ ਡੀਪਫੇਕ ਵੀਡੀਓ ਤੇ ਆਨਲਾਈਨ ਪਛਾਣ ਦੀ ਚੋਰੀ ਵਰਗੇ ਗੰਭੀਰ ਸਾਈਬਰ ਅਪਰਾਧਾਂ ਦੇ ਖ਼ਤਰਨਾਕ ਪ੍ਰਭਾਵਾਂ ਨੂੰ ਸਾਹਮਣੇ ਲਿਆਉਂਦੀ ਹੈ। ਇਹ ਸੀਰੀਜ਼ ਦਿਖਾਉਂਦੀ ਹੈ ਕਿ ਬਣਾਵਟੀ ਬੁੱਧੀ ਦੀ ਦੁਰਵਰਤੋਂ ਕਿਸ ਤਰ੍ਹਾਂ ਕਿਸੇ ਵਿਅਕਤੀ ਦਾ ਜੀਵਨ, ਅਹੁਦਾ/ਮਾਨ-ਸਨਮਾਨ ਤੇ ਰਿਸ਼ਤੇ ਪਲ ਭਰ ਵਿਚ ਬਰਬਾਦ ਕਰ ਸਕਦੀ ਹੈ।
ਸੀਰੀਜ਼ ’ਚ ਅਦਾਕਾਰਾ ਮੱਲੋਬਿਕਾ ਬੈਨਰਜੀ ਨੇ ਕੰਗਨਾ ਦਾ ਕਿਰਦਾਰ ਨਿਭਾਇਆ ਹੈ, ਜੋ ਇਕ ਹਿੰਮਤੀ ਤੇ ਉਤਸ਼ਾਹੀ ਮਾਡਲ ਹੈ ਤੇ ਅਦਾਕਾਰਾ ਬਣਨ ਦਾ ਸੁਪਨਾ ਦੇਖਦੀ ਹੈ। ਇਹ ਸੀਰੀਜ਼ ਲੋਕਾਂ ਨੂੰ ਅਜਿਹੇ ਪੀੜਤਾਂ ਪ੍ਰਤੀ ਸੰਵੇਦਨਸ਼ੀਲ ਤੇ ਜਾਗਰੂਕ ਬਣਾਏਗੀ।
ਮੈਂ ਆਪਣੀ ਮਾਂ ਦੀ ਮਿਹਨਤ ਤੇ ਕੁਰਬਾਨੀ ਸਦਕਾ ਇੱਥੇ ਤੱਕ ਪਹੁੰਚਿਆ ਹਾਂ: ਅਭੈ ਵਰਮਾ
NEXT STORY