ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਜੋੜੀ’ ਇਸ ਸ਼ੁੱਕਰਵਾਰ ਯਾਨੀ ਕਿ 5 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਟਰੇਲਰ ਤੋਂ ਲੈ ਕੇ ਗੀਤਾਂ ਨੇ ਇਸ ਨੂੰ ਚਰਚਾ ’ਚ ਬਣਾ ਕੇ ਰੱਖਿਆ ਹੈ। ਉਥੇ ਫ਼ਿਲਮ ਦਾ ਇਕ ਹੋਰ ਗੀਤ ਰਿਲੀਜ਼ ਹੋਇਆ ਹੈ, ਜੋ ਦਿਲਜੀਤ ਜਾਂ ਨਿਮਰਤ ਦੀ ਨਹੀਂ, ਸਗੋਂ ਅਮਰਿੰਦਰ ਗਿੱਲ ਦੀ ਆਵਾਜ਼ ’ਚ ਰਿਲੀਜ਼ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ
ਇਸ ਗੀਤ ਦਾ ਨਾਂ ‘ਜਿੰਦੇ’ ਹੈ। ‘ਜੋੜੀ’ ਫ਼ਿਲਮ ਦਾ ਇਹ ਗੀਤ ਦਿਲਜੀਤ ਦੋਸਾਂਝ ਦੇ ਕਿਰਦਾਰ ਦੇ ਬਚਪਨ ਨੂੰ ਦਰਸਾਉਂਦਾ ਹੈ। ਕਿਵੇਂ ਉਸ ਨੂੰ ਸੰਗੀਤ ਨਾਲ ਲਗਾਅ ਹੋਇਆ ਤੇ ਕਿਸ ਤਰ੍ਹਾਂ ਉਸ ਨੇ ਬਚਪਨ ’ਚ ਇਸ ਦੀ ਸਿੱਖਿਆ ਲੈ ਕੇ ਤੇ ਮਿਹਨਤ ਕਰਕੇ ਖ਼ੁਦ ਨੂੰ ਤਿਆਰ ਕੀਤਾ, ਇਹ ਸਭ ਕੁਝ ਗੀਤ ’ਚ ਦੇਖਣ ਨੂੰ ਮਿਲਦਾ ਹੈ।
ਗੀਤ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।
ਦੱਸ ਦੇਈਏ ਕਿ ਫ਼ਿਲਮ ’ਚ ਦਿਲਜੀਤ ਤੇ ਨਿਮਰਤ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਨੋਟ– ‘ਜਿੰਦੇ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪੇਸ਼ਾਵਰ ’ਚ ਅਦਾਕਾਰ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਮੰਗਣ ਦੀ ਪਟੀਸ਼ਨ ਖਾਰਿਜ
NEXT STORY