‘ਓ ਮਾਈ ਗੌਡ 2’ ਅਤੇ ‘ਫੁਕਰੇ 3’ ਤੋਂ ਬਾਅਦ ਪੰਕਜ ਤ੍ਰਿਪਾਠੀ ‘ਕੜਕ ਸਿੰਘ’ ਦੇ ਰੂਪ ਵਿਚ ਦਰਸ਼ਕਾਂ ਦੇ ਸਾਹਮਣੇ ਹਾਜ਼ਿਰ ਹਨ। ਇਸ ਕ੍ਰਾਈਮ ਥ੍ਰਿਲਰ ਫਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਡਾਇਰੈਕਟਰ ਅਨਿਰੁਧ ਰਾਏ ਚੌਧਰੀ ਨੇ ਕੀਤਾ ਹੈ। ਪੰਕਜ ਤ੍ਰਿਪਾਠੀ ਤੋਂ ਇਲਾਵਾ ਫਿਲਮ ਵਿਚ ਸੰਜਨਾ ਸਾਂਘੀ, ਜਯਾ ਅਹਿਸਨ, ਪਾਰਵਤੀ ਧਿਰੂਵੋਥੂ, ਦਿਲੀਪ ਸ਼ੰਕਰ ਅਤੇ ਪਰੇਸ਼ ਪਾਹੂਜਾ ਵਰਗੇ ਬਿਹਤਰੀਨ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ‘ਕੜਕ ਸਿੰਘ’ 8 ਦਸੰਬਰ ਮਤਲਬ ਅੱਜ ਤੋਂ ਓ.ਟੀ.ਟੀ. ਪਲੇਟਫਾਰਮ ਜੀ5 ’ਤੇ ਸਟ੍ਰੀਮ ਕਰ ਰਹੀ ਹੈ। ਜਿਸ ਵਿਚ ਰਹੱਸ ਦੀਆਂ ਕਈ ਪਰਤਾਂ ਹੌਲੀ-ਹੌਲੀ ਉਜਾਗਰ ਹੋਣਗੀਆਂ। ਡਾਇਰੈਕਟਰ ਅਤੇ ਸਟਾਰਕਾਸਟ ਨੇ ਫਿਲਮ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਪੰਕਜ ਤ੍ਰਿਪਾਠੀ
ਇਹ ਕਿਰਦਾਰ ਤੁਹਾਡੇ ਲਈ ਕਿੰਨਾ ਚੈਲੇਂਜਿੰਗ ਰਿਹਾ?
ਮੇਰੇ ਲਈ ਇਹ ਕਿਰਦਾਰ ਇਸ ਲਈ ਚੈਲੇਂਜਿੰਗ ਰਿਹਾ ਕਿਉਂਕਿ ਮੇਰਾ ਸਭ ਤੋਂ ਬੈਸਟ ਸੇਲਿੰਗ ਮਾਲ ਅਤੇ ਜੋ ਮੈਂ ਆਸਾਨੀ ਨਾਲ ਕਰ ਲੈਂਦਾ ਹਾਂ, ਉਹ ਇਸ ਵਿਚ ਨਹੀਂ ਸੀ। ਇਸ ਰੋਲ ਲਈ ਮੈਨੂੰ ਥੋੜ੍ਹਾ ਸੀਮਤ ਰਹਿਣਾ ਸੀ ਅਤੇ ਜਿਸ ਚੀਜ਼ ਦਾ ਮੈਂ ਸੌਦਾਗਰ ਹਾਂ, ਉਹ ਮੈਨੂੰ ਇਸ ਵਿਚ ਨਹੀਂ ਕਰਨੀ ਸੀ। ਬਤੌਰ ਐਕਟਰ ਕਈ ਵਾਰ ਅਸੀਂ ਕਈ ਵਾਰ ਆਪਣੇ ਕਿਰਦਾਰ ਵਿਚ ਆਪਣੇ ਅਨੁਸਾਰ ਚੀਜ਼ਾਂ ਢਾਲ ਲੈਂਦੇ ਹਾਂ ਪਰ ਇਸ ਵਿਚ ਅਜਿਹਾ ਨਹੀਂ ਸੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਪ੍ਰਫਾਮੈਂਸ ਵਿਚ ਐਕਟਰ ਦੀ ਵੱਧ ਲੋੜ ਸੀ। ਕਈ ਵਾਰ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਦੇ ਕਈ ਦ੍ਰਿਸ਼ਾਂ ਨੂੰ ਸਮਝਣ ਲਈ ਦੁਬਾਰਾ-ਦੁਬਾਰਾ ਦੇਖਣੇ ਹੋਣਗੇ। ਤੁਸੀਂ ਕੁਝ ਹੋਰ ਕੰਮ ਕਰਦੇ ਹੋਏ ਫਿਲਮ ਨੂੰ ਨਹੀਂ ਦੇਖ ਸਕਦੇ ਹੋ। ਇਹ ਫਿਲਮ ਬੋਲਦੀ ਹੈ ਕਿ ਸਿਰਫ਼ ਮੈਨੂੰ ਦੇਖੋ, ਹੋਰ ਕੁਝ ਨਾ ਦੇਖੋ।
ਕੜਕ ਸਿੰਘ ਦੇ ਰੋਲ ਲਈ ਤੁਸੀਂ ਕਿਵੇਂ ਤਿਆਰੀ ਕੀਤੀ?
ਅਸੀਂ 10 ਦਿਨਾਂ ਦੀ ਇਕ ਵਰਕਸ਼ਾਪ ਕੀਤੀ, ਜਿਸ ਵਿਚ ਵਧੇਰੇ ਐਕਟਰਜ਼ ਸ਼ਾਮਿਲ ਹੋਏ। ਇਹ ਇਕ ਮਾਸਟਰ ਕਲਾਸ ਵਾਂਗ ਹੁੰਦੀ ਸੀ। ਇਸ ਵਿਚ ਅਸੀਂ ਸਾਰੇ ਆਪਣੇ ਕਿਰਦਾਰ ਅਨੁਸਾਰ ਚੀਜ਼ਾਂ ਸਿੱਖਦੇ ਸੀ। ਸਾਰਿਆਂ ਦੀ ਪ੍ਰਫਾਰਮੈਂਸ ਹੁੰਦੀ ਸੀ। ਮੈਂ ਸੱਚ ਕਹਾਂ ਤਾਂ ਸਾਡੀ ਟੀਮ ਵਿਚ ਕੁਲ 12-14 ਲੋਕ ਰਾਸ਼ਟਰੀ ਪੁਰਸਕਾਰ ਜੇਤੂ ਹਨ।
ਇਹ ਮੰਨਿਆ ਜਾਂਦਾ ਹੈ ਕਿ ਕਿ ਜਿਸ ਫਿਲਮ ਵਿਚ ਪੰਕਜ ਹਨ, ਉਹ ਸੱਚ ਵਿਚ ਚੰਗੀ ਹੋਵੇਗੀ। ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ?
ਇਸ ਸਾਰੇ ਕ੍ਰੈਡਿਟ ਵਿਚ ਆਪਣੀ ਸਕ੍ਰਿਪਟ ਨੂੰ ਦੇਣਾ ਚਾਹਾਂਗਾ ਕਿਉਂਕਿ ਪਹਿਲਾਂ ਮੇਰੀ ਇਹ ਸਥਿਤੀ ਨਹੀਂ ਸੀ ਕਿ ਮੈਂ ਸਕ੍ਰਿਪਟ ਚੁਣ ਸਕਾਂ। ਮੇਰੇ ਰਾਹ ਵਿਚ ਜੋ ਸਕ੍ਰਿਪਟ ਈਸ਼ਵਰ ਨੇ ਭੇਜੀ, ਉਹ ਸਾਰੀਆਂ ਵਧੀਆ ਕਹਾਣੀਆਂ ਸਨ। ਸਮਝ ਆ ਗਿਆ ਕਿ ਚੰਗੀ ਹੈ ਤਾਂ ਮੈਂ ਉਸ ਨੂੰ ਧਰਮ, ਸਮਾਂ ਅਤੇ ਪੈਸਿਆਂ ਵਰਗੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ। ਮੈਂ ਆਪਣੀ ਟੀਮ ਨੂੰ ਕਿਹਾ ਕਿ ਮੈਂ ਇਹ ਕਰਨਾ ਹੈ, ਹੁਣ ਜਿਵੇਂ ਵੀ ਹੋਵੇ ਉਸ ਨੂੰ ਮੈਨੇਜ ਕਰੋ। ਇਹ ਸੰਯੋਗ ਸੀ ਕਿ ਮੈਨੂੰ 'ਓ ਮਾਈ ਗੌਡ 2', 'ਮਿਮੀ', 'ਫੁਕਰੇ 3' ਮਿਲੀਆਂ। ਮੈਂ ਕਰੀਅਰ ਦੀ ਕੋਈ ਪਲਾਨਿੰਗ ਨਹੀਂ ਕੀਤੀ ਹੈ ਕਿ ਮੈਂ ਇਸ ਤਰ੍ਹਾਂ ਕਰਾਂਗਾ, ਉਸ ਤਰ੍ਹਾਂ ਕਰਾਂਗਾ। ਮੈਂ ਸਿਰਫ ਐਕਟਿੰਗ ਸਿੱਖੀ ਹੈ, ਉਸ ਬਾਰੇ ਸੋਚਦਾ ਹਾਂ।
ਫਿਲਮੀ ਕਰੀਅਰ ਦੌਰਾਨ ਤੁਸੀਂ ਕੁਝ ਗਲਤੀਆਂ ਵੀ ਕੀਤੀਆਂ ਹੋਣਗੀਆਂ, ਤੁਸੀਂ ਕੀ ਕਹਿਣਾ ਚਾਹੋਗੇ?
ਜੀ ਹਾਂ, ਬਿਲਕੁਲ ਹੋਈਆਂ ਹਨ ਪਰ ਅਸੀਂ ਉਨ੍ਹਾਂ ਬਾਰੇ ਜਿ਼ਆਦਾ ਗੱਲ ਨਹੀਂ ਕਰਦੇ ਹਾਂ ਕਿਉਂਕਿ ਉਹ ਬੋਲਣ ਦੀ ਗੱਲ ਨਹੀਂ ਹੈ। ਜ਼ਿੰਦਗੀ ਵਿਚ ਗਲਤੀਆਂ ਦਾ ਹੋਣਾ ਸੁਭਾਵਿਕ ਹੈ। ਇਹ ਸੰਭਵ ਨਹੀਂ ਹੈ ਕਿ ਤੁਸੀਂ ਕੋਈ ਗਲਤੀ ਨਾ ਕਰੋ ਪਰ ਮੈਂ ਸੋਚਦਾ ਹਾਂ ਕਿ ਹੁਣ ਉਸ ਬਾਰੇ ਗੱਲ ਕਰਨ ਦਾ ਕੀ ਫਾਇਦਾ, ਵਰਤਮਾਨ ਸਮੇਂ ਵਿਚ ਤਾਂ ਉਹ ਨਹੀਂ ਹੈ ਨਾ। ਮੈਨੂੰ ਚਿੰਤਾ ਹੁੰਦੀ ਹੈ ਕਿ ਲੋਕਾਂ ਨੂੰ ਇਹ ਨਾ ਲੱਗੇ ਇਹ ਹਮਦਰਦੀ ਲੈਣਾ ਚਾਹੁੰਦੇ ਹਨ ਇਸ ਲਈ ਆਪਣੇ ਸਟ੍ਰਗਲ ਦੇ ਕਿੱਸੇ ਸੁਣਾ ਰਹੇ ਹਨ। ਅੱਠ ਸਾਲ 2004 ਤੋਂ 2012 ਤੱਕ ਬਿਨ੍ਹਾਂ ਕੰਮ ਕੀਤੇ ਜਾਂ ਬਿਨ੍ਹਾਂ ਕੈਮਰਾ ਦੇਖੇ ਮੁੰਬਈ ਸ਼ਹਿਰ ਵਿਚ ਰਹਿਣਾ। ਉਸ ਦੌਰਾਨ ਬਹੁਤ ਕੁਝ ਹੋਇਆ ਹੋਵੇਗਾ।
ਜਦੋਂ ਤੁਹਾਨੂੰ ਕੰਮ ਦੇ ਆਫਰ ਨਹੀਂ ਮਿਲ ਰਹੇ ਹਨ ਪਰ ਫਿਰ ਵੀ ਅਸੀਂ ਹੌਂਸਲਾ ਨਹੀਂ ਹਾਰੇ ਅਤੇ ਨਾ ਹੀ ਡਿਪਰੈਸ਼ਨ ਵਿਚ ਗਏ। ਇਸ ਦੇ ਨਾਲ ਹੀ ਕੰਮ ਮਿਲਣ ਤੋਂ ਬਾਅਦ ਮੇਰੇ ਅੰਦਰ ਅਜਿਹੀ ਕੜਵਾਹਟ ਵੀ ਨਹੀਂ ਆਈ ਕਿ ਹੁਣ ਉਨ੍ਹਾਂ ਅੱਠ ਸਾਲਾਂ ਵਿਚ ਜਿਨ੍ਹਾਂ ਲੋਕਾਂ ਨੇ ਮੈਂਨੂੰ ਕੰਮ ਨਹੀਂ ਦਿੱਤਾ ਸੀ, ਮੈਂ ਉਨ੍ਹਾਂ ਨਾਲ ਬੇਰੁਖੀ ਕਰਾਂਗਾ। ਮੇਰਾ ਮੰਨਣਾ ਹੈ ਜੋ ਤਜਰਬਾ ਹੋਇਆ, ਉਸ ਤੋਂ ਸਿੱਖੋ।
ਅਨਿਰੁਧ ਰਾਏ ਚੌਧਰੀ
ਫਿਲਮ ਦਾ ਟ੍ਰੇਲਰ ਦੇਖ ਕੇ ਸੱਚ ਵਿਚ ਸਮਝ ਨਹੀਂ ਆ ਰਿਹਾ ਕਿ ਕੌਣ ਸੱਚ ਬੋਲ ਰਿਹਾ ਹੈਅ ਤੇ ਕੌਣ ਝੂਠ?
ਇਹ ਸਭ ਮੇਰੀ ਕਾਸਟ ਕਾਰਣ ਹੈ। ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਐਨੇ ਬਿਹਤਰੀਨ ਢੰਗ ਨਾਲ ਨਿਭਾਇਆ ਹੈ ਕਿ ਤੁਸੀਂ ਸਮਝ ਹੀਂ ਨਹੀਂ ਸਕੋਗੇ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ? ਇਸ ਫਿਲਮ ਵਿਚ ਜ਼ਿੰਦਗੀ ਦੇ ਜਿੰਨੇ ਵੀ ਰਸ ਹਨ ਉਹ ਸਾਰੇ ਸ਼ਾਮਿਲ ਹਨ। ਉਨ੍ਹਾਂ ਸਭ ਦਾ ਮਜ਼ਾ ਅਸੀਂ ਫਿਲਮ ਬਣਾਉਂਦੇ ਸਮੇਂ ਵੀ ਲਿਆ। ਮੈਨੂੰ ਬੇਹੱਦ ਖੁਸ਼ੀ ਹੈ ਕਿ ਜਦੋਂ ਫਿਲਮ ਖਤਮ ਹੋਈ ਤਾਂ ਸਾਰੇ ਬਹੁਤ ਖੁਸ਼ ਸਨ।
ਫਿਲਮ ਨੂੰ ਬਣਾਉਣ ਦੀ ਕਸੌਟੀ ਸੀ?
‘ਕੜਕ ਸਿੰਘ’ ਬਣਾਉਣ ਦੀ ਕਸੌਟੀ ਸਿਰਫ ਇਹ ਸੀ ਕਿ ਅਸੀਂ ਇਕ ਈਮਾਨਦਾਰ ਫਿਲਮ ਬਣਾਉਣੀ ਹੈ। ਹਰ ਚੀਜ਼ ਇੰਟੇਸ਼ਨ ਸੀ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ? ਕਿਉਂ ਕਰਨਾ ਚਾਹੁੰਦੇ ਹਾਂ? ਇਹ ਸਭ ਕਲੀਅਰ ਸੀ। ਮੇਰੀ ਜਾਬ ਫਿਲਮ ਲਈ ਧੁਨ ਜਾਂ ਰਾਗ ਕ੍ਰੀਏਟ ਕਰਨਾ ਸੀ ਅਤੇ ਉਸ ਨੂੰ ਸਭ ਨੂੰ ਦੇ ਦੇਣਾ। ਸ਼੍ਰੇਆ ਘੋਸ਼ਾਲ, ਰਿਤੇਸ਼ ਸ਼ਾਹ ਵਰਗੇ ਕਲਾਕਾਰ ਅਲੱਗ-ਅਲੱਗ ਵਿਭਾਗ ਵਿਚ ਇਸ ਫਿਲਮ ਲਈ ਸਾਡੇ ਨਾਲ ਜੁੜੇ ਹਨ। ਅਸੀਂ ਸਾਰਿਆਂ ਨੇ ਮਿਲ ਕੇ ਫਿਲਮ ਲਈ ਇਕੱਠਿਆਂ ਕੋਸ਼ਿਸ਼ ਕੀਤੀ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਜੋ ਸੋਚਿਆ ਸੀ ਉਹ ਕਰ ਦਿਖਾਇਆ ਹੈ। ਖਾਸ ਗੱਲ ਇਹ ਹੈ ਕਿ ਫਿਲਮ ਵਿਚ ਇਕ ਵੀ ਮੋਮੇਂਟ ਨਹੀਂ ਹੈ ਜੋ ਰੀਅਲ ਨਾ ਹੋਵੇ। ਸਭ ਮੇਰਾ ਪਰਸਨਲ ਤਜਰਬਾ ਹੈ। ਜਿਸ ਤਰ੍ਹਾਂ ਸਾਡੀ ਜ਼ਿੰਦਗੀ ’ਚ ਵੱਖ-ਵੱਖ ਸ਼ੇਡਜ਼ ਹੁੰਦੇ ਹਨ, ਉਸੇ ਤਰ੍ਹਾਂ ਇਸ ਫਿ਼ਲਮ ਵਿਚ ਵੀ ਹਨ। ਕ੍ਰਾਈਮ, ਪਲਾਟ, ਰਿਲੇਸ਼ਨਸ਼ਿਪ, ਸਭ ਕੁਝ ਰੀਅਲ ਹੈ। ਮੇਰੀ ਹਰ ਫਿਲਮ ਮੇਰੀ ਜ਼ਿੰਦਗੀ ਹੁੰਦੀ ਹੈ, ਇਹ ਮੇਰੀ 7ਵੀਂ ਫਿਲਮ ਹੈ, ਜੋ ਮੇਰੀ ਸੱਤਵੀਂ ਜਿ਼ੰਦਗੀ ਹੈ।
ਸੰਜਨਾ ਸਾਂਘੀ:
ਇਸ ਫ਼ਿਲਮ ਲਈ ਤੁਸੀਂ ਕੀ ਕੀ ਸਿੱਖਿਆ?
‘ਕੜਕ ਸਿੰਘ’ ਇਕ ਅਜਿਹੀ ਕਹਾਣੀ ਹੈ, ਜਿਸ ਵਿਚ ਬਾਹਰ ਤੌਰ ’ਤੇ ਮੈਨੂੰ ਇਸ ਦੇ ਲਈ ਵੱਧ ਕੁੱਝ ਸਿੱਖਣ ਦੀ ਲੋੜ ਨਹੀਂ ਸੀ, ਪਰ ਅੰਦਰੂਨੀ ਤੌਰ ’ਤੇ ਤੁਹਾਨੂੰ ਇਸ ਵਿਚ ਆਪਣਾ ਬਹੁਤ ਕੁੱਝ ਦੇਣਾ ਸੀ, ਜਿਸ ਵਿਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਮੈਂ ਪੜ੍ਹਾਕੂ ਕਿਸਮ ਦੀ ਹਾਂ, ਤਾਂ ਤੁਸੀਂ ਮੈਨੂੰ ਇਕ ਮੋਟੀ ਜਿਹੀ ਸਕ੍ਰਿਪਟ ਦੇ ਦੇਵੋ, ਜਿਸ ਵਿਚ ਮੇਰੇ ਲਈ ਸਿੱਖਣ ਲਈ ਬਹੁਤ ਕੁੱਝ ਹੋਵੇ। ਫ਼ਿਲਮ ਵਿਚ ਮੇਰੇ ਕਿਰਦਾਰ ਦਾ ਨਾਮ ਸਾਕਸ਼ੀ ਹੈ। ਜਿਸ ’ਤੇ ਅਾਪੇ ਪਰਿਵਾਰ ਦੀ ਜ਼ਿੰਮੇਵਾਰੀ ਹੈ, ਅਜਿਹੇ ਵਿਚ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਵੱਡੀ ਹੋ ਗਈ ਹੈ। ਫ਼ਿਲਮ ਵਿਚ ਪਿਤਾ-ਬੇਟੀ ਤੇ ਭਰਾ-ਭੈਣ ਜਿਹੇ ਕਈ ਰਿਸ਼ਤੇ ਦਿਸਣਗੇ।
ਤੁਸੀਂ ਜਦ ਫ਼ਿਲਮ ਦੀ ਸਟਾਰਕਾਸਟ ਸੁਣੀ ਤਾਂ ਆਪਣੇ ਆਪ ਵਿਚ ਕੋਈ ਡਰ ਜਾਂ ਪ੍ਰੈਸ਼ਰ ਫ਼ੀਲ ਕੀਤਾ?
ਮੇਰਾ ਮੰਨਣਾ ਹੈ ਕਿ ਜਦ ਤੁਹਾਡੇ ਨਾਲ ਚੰਗੇ ਕਲਾਕਾਰ ਕੰਮ ਕਰਦੇ ਹਨ ਤਾਂ ਤੁਹਾਡੀ ਪਰਫਾਰਮੈਂਸ ਪਹਿਲਾਂ ਤੋਂ ਹੋਰ ਵੱਧ ਚੰਗੀ ਹੋ ਜਾਂਦੀ ਹੈ ਕਿਉਂਕਿ ਜਦ ਤੱਕ ਮੈਨੂੰ ਸਾਹਮਣੇ ਤੋਂ ਕੁੱਝ ਮਿਲਦਾ ਨਹੀਂ, ਉਦੋਂ ਤੱਕ ਮੇਰੇ ਤੋਂ ਟੈਕਟਿੰਗ ਹੁੰਦੀ ਹੀ ਨਹੀਂ। ਅਜਿਹੇ ਵਿਚ ਫ਼ਿਲਮ ਦੀ ਸ਼ੂਟਿੰਗ ਦਾ ਸਮਾਂ ਮੇਰੇ ਲਈ ਬਹੁਤ ਯਾਦਗਾਰ ਰਿਹਾ, ਜਿਸ ਵਿਚ ਮੈਂ ਬਹੁਤ ਕੁੱਝ ਸਿੱਖਿਆ। ਮੇਰੀ ਆਦਤ ਹੈ ਕਿ ਮੈਂ ਆਪਣੇ ਨਾਲ ਇਕ ਡਾਇਰੀ ਲੈ ਕੇ ਘੁੰਮਦੀ ਹਾਂ ਤੇ ਉਹ ਚਾਰ–ਪੰਜ ਮਹੀਨੇ ਜਿੰਨਾ ਸਮਾਂ ਮੈਂ ਪੰਕਜ ਸਰ ਦੇ ਨਾਲ ਬਿਤਾਇਆ, ਉਸ ਵਿਚ ਰੋਜ਼ਾਨਾ ਬਹੁਤ ਜ਼ਿਆਦਾ ਲਿਖਣ ਲੱਗੀ ਸੀ। ਵਰਕਸ਼ਾਪ ਦਾ ਸਮਾਂ ਮੇਰੇ ਲਈ ਐਕਟਿੰਗ ਤੇ ਲਾਈਫ਼ ਦੀ ਤਰ੍ਹਾਂ ਰਿਹਾ। ਉਸ ਦੌਰਾਨ ਮੈਂ ਬਹੁਤ ਕੁੱਝ ਸਿੱਖਿਆ, ਜੋ ਸ਼ਬਦਾਂ ਵਿਚ ਦੱਸਣਾ ਮੁਸ਼ਕਿਲ ਹੈ।
ਮਰਹੂਮ ਜੂਨੀਅਰ ਮਹਿਮੂਦ ਨੇ 4 ਦਹਾਕਿਆਂ ਦੇ ਕਰੀਅਰ 'ਚ 7 ਭਾਸ਼ਾਵਾਂ 'ਚ 250 ਤੋਂ ਵੱਧ ਫ਼ਿਲਮਾਂ 'ਚ ਕੀਤਾ ਸੀ ਕੰਮ
NEXT STORY