ਨੈਸ਼ਨਲ ਡੈਸਕ : ਝਾਰਖੰਡ ਦੇ ਧਨਬਾਦ 'ਚ ਇੱਕ ਹੋਰ ਮੁਟਿਆਰ ਦਾਜ ਦਾ ਸ਼ਿਕਾਰ ਹੋ ਗਈ। ਇੱਥੇ ਇੱਕ ਅੱਠ ਮਹੀਨੇ ਦੀ ਗਰਭਵਤੀ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮਾਮਲਾ ਜ਼ਿਲ੍ਹੇ ਦੇ ਸੁਦਾਮਡੀਹ ਥਾਣਾ ਖੇਤਰ ਦੀ ਨੂਨੁਦੀਹ ਬਸਤੀ ਦਾ ਹੈ। ਮ੍ਰਿਤਕ ਦੇ ਮਾਪਿਆਂ ਦਾ ਦੋਸ਼ ਹੈ ਕਿ ਸਹੁਰਿਆਂ ਨੇ ਉਨ੍ਹਾਂ ਦੀ ਧੀ ਦੀ ਹੱਤਿਆ ਕੀਤੀ ਹੈ। ਮ੍ਰਿਤਕ ਦੇ ਭਰਾ ਨੇ ਸੁਦਾਮਡੀਹ ਥਾਣੇ 'ਚ ਪਤੀ, ਸੱਸ ਅਤੇ ਸਾਲੇ 'ਤੇ ਦਾਜ ਲਈ ਕਤਲ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ...ਈਡੀ ਦੀ ਵੱਡੀ ਕਾਰਵਾਈ ! Google ਅਤੇ Meta ਨੂੰ ਭੇਜਿਆ ਨੋਟਿਸ, ਜਾਣੋਂ ਕਾਰਨ
ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਦਾ ਵਿਆਹ 11 ਜੂਨ 2023 ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ 'ਚ ਸਮਰੱਥਾ ਅਨੁਸਾਰ ਸਾਮਾਨ ਦਿੱਤਾ ਗਿਆ ਸੀ। ਕੁਝ ਮਹੀਨਿਆਂ ਤੱਕ ਸਭ ਕੁਝ ਠੀਕ ਰਿਹਾ। ਇਸ ਤੋਂ ਬਾਅਦ ਸਹੁਰੇ ਵਾਲੇ ਉਸਦੀ ਭੈਣ ਤੋਂ 5 ਲੱਖ ਰੁਪਏ ਨਕਦ ਅਤੇ 1 ਬੁਲਟ ਬਾਈਕ ਦੀ ਮੰਗ ਕਰਨ ਲੱਗੇ। ਇਸ ਲਈ ਉਨ੍ਹਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ।
ਇਹ ਵੀ ਪੜ੍ਹੋ...ਹੁਣ LPG ਸਿਲੰਡਰ ਦਾ ਝੰਜਟ ਖ਼ਤਮ ! 38 ਜ਼ਿਲ੍ਹਿਆਂ 'ਚ ਹੋਵੇਗੀ ਗੈਸ ਦੀ ਸਪਲਾਈ
ਮ੍ਰਿਤਕ ਦੇ ਭਰਾ ਨੇ ਅੱਗੇ ਕਿਹਾ ਕਿ 14 ਜੁਲਾਈ ਨੂੰ ਭੈਣ ਨੇ ਫ਼ੋਨ ਕਰਕੇ ਕਿਹਾ ਕਿ ਜੇਕਰ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਸਹੁਰੇ ਵਾਲੇ ਉਸਨੂੰ ਜ਼ਿੰਦਾ ਨਹੀਂ ਛੱਡਣਗੇ। ਇਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਭੈਣ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਕਿਸੇ ਤਰ੍ਹਾਂ ਪੈਸੇ ਦਾ ਪ੍ਰਬੰਧ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੀਲ ਬਣਾਉਣ ਦੇ ਚੱਕਰ 'ਚ ਨੌਜਵਾਨ ਨੇ ਨਦੀ 'ਚ ਮਾਰੀ ਛਾਲ, ਹੜ੍ਹ ਆਉਣ ਕਾਰਨ ਰੁੜ੍ਹਿਆ
NEXT STORY