ਮੁੰਬਈ (ਬਿਊਰੋ) : ਮਲਟੀਸਟਾਰਰ ਫ਼ਿਲਮ 'ਕਲਕੀ 2898 ਏਡੀ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ 'ਚ ਸਾਊਥ ਦੇ ਦਿੱਗਜ ਸਿਤਾਰੇ ਪ੍ਰਭਾਸ, ਕਮਲ ਹਾਸਨ ਅਤੇ ਰਾਣਾ ਡੱਗੂਬਾਤੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ, ਦੀਪਿਕਾ ਪਾਦੂਕੋਣ ਅਤੇ ਦਿਸ਼ਾ ਪਟਾਨੀ ਵੀ ਫ਼ਿਲਮ 'ਚ ਕਮਾਲ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਬਾਰੇ ਕਿਹਾ ਜਾ ਰਿਹਾ ਹੈ ਕਿ 600 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਇਹ ਫ਼ਿਲਮ ਪਹਿਲੇ ਦਿਨ ਹੀ 200 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜਨ ਜਾ ਰਹੀ ਹੈ। ਇਸ ਫ਼ਿਲਮ 'ਚ ਵੱਡੇ-ਵੱਡੇ ਸਿਤਾਰਿਆਂ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਫ਼ਿਲਮ 'ਚ ਕੰਮ ਕਰਨ ਲਈ ਸਾਰੇ ਕਲਾਕਾਰਾਂ ਨੇ ਕਿੰਨੀ ਫੀਸ ਲਈ ਹੈ?
ਪ੍ਰਭਾਸ ਨੇ ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ ਵਿਗਿਆਨ-ਕਥਾ ਡਾਇਸਟੋਪੀਅਨ ਫ਼ਿਲਮ 'ਕਲਕੀ 2898 AD' ਲਈ ਕਿੰਨੀ ਫੀਸ ਲਈ ਸੀ? ਇਹ ਖ਼ੁਲਾਸਾ ਕੀਤਾ ਕਿ ਪ੍ਰਭਾਸ ਆਮ ਤੌਰ 'ਤੇ ਇਕ ਫ਼ਿਲਮ ਲਈ ਲਗਭਗ 150 ਕਰੋੜ ਰੁਪਏ ਚਾਰਜ ਕਰਦੇ ਹਨ। ਹਾਲਾਂਕਿ, ਪ੍ਰਭਾਸ ਨੇ 'ਕਲਕੀ 2898 ਏਡੀ' ਲਈ ਆਪਣੀ ਫੀਸ ਅੱਧੀ ਕਰ ਦਿੱਤੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਭਾਸ ਨੇ 80 ਕਰੋੜ ਰੁਪਏ ਦੀ ਫੀਸ ਲਈ ਹੈ।
ਇਹ ਖ਼ਬਰ ਵੀ ਪੜ੍ਹੋ- ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ
ਫ਼ਿਲਮ 'ਚ ਸਾਊਥ ਦੇ ਪ੍ਰਮੁੱਖ ਸਿਤਾਰਿਆਂ 'ਚੋਂ ਇਕ ਕਮਲ ਹਾਸਨ ਨੈਗੇਟਿਵ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫ਼ਿਲਮ 'ਚ ਉਨ੍ਹਾਂ ਨੇ ਖਲਨਾਇਕ 'ਕਾਲੀ' ਦੀ ਭੂਮਿਕਾ ਨਿਭਾਈ ਹੈ, ਜੋ ਸੁਮਤੀ ਦੇ ਬੱਚੇ ਨੂੰ ਮਾਰਨ ਲਈ ਨਿਕਲਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਲਈ ਉਨ੍ਹਾਂ ਨੂੰ 18-20 ਕਰੋੜ ਰੁਪਏ ਫੀਸ ਦੇ ਤੌਰ 'ਤੇ ਮਿਲੇ ਹਨ।
ਫ਼ਿਲਮ 'ਚ ਦੀਪਿਕਾ ਪਾਦੂਕੋਣ 'ਸੁਮਤੀ' ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਕਿ ਗਰਭਵਤੀ ਹੁੰਦੀ ਹੈ। ਉਹ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੋ ਕਲਕੀ 2898 ਦੀ ਦੁਨੀਆ 'ਚ ਕ੍ਰਾਂਤੀ ਲਿਆਵੇਗੀ। ਦੀਪਿਕਾ ਨੂੰ ਆਪਣੇ ਪਹਿਲੇ ਤੇਲਗੂ ਪ੍ਰੋਜੈਕਟ ਲਈ 20 ਕਰੋੜ ਰੁਪਏ ਫੀਸ ਵਜੋਂ ਮਿਲੇ ਹਨ।
ਇਹ ਖ਼ਬਰ ਵੀ ਪੜ੍ਹੋ- ਲੋਕਾਂ ਦੀ ਖ਼ੁਸ਼ਹਾਲੀ ਲਈ ਉਪ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ, 11 ਦਿਨ ਜ਼ਾਰੀ ਰੱਖਣਗੇ ਇਹ ਕੰਮ
ਅਮਿਤਾਭ ਬੱਚਨ ਨੇ ਫ਼ਿਲਮ 'ਚ ਸ਼ਕਤੀਸ਼ਾਲੀ 'ਅਸ਼ਵਥਾਮਾ' ਦੀ ਭੂਮਿਕਾ ਨਿਭਾਈ ਹੈ। ਫ਼ਿਲਮ 'ਚ ਆਪਣੀ ਐਂਟਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਮਿਤਾਭ ਬੱਚਨ ਨੂੰ ਵੀ ਇਸ ਫ਼ਿਲਮ ਲਈ ਕਾਫੀ ਤਾਰੀਫਾਂ ਮਿਲ ਰਹੀਆਂ ਹਨ। ਇਸ ਫ਼ਿਲਮ ਲਈ ਉਨ੍ਹਾਂ ਨੂੰ ਦੀਪਿਕਾ ਪਾਦੁਕੋਣ ਦੇ ਬਰਾਬਰ 20 ਕਰੋੜ ਰੁਪਏ ਵੀ ਮਿਲੇ ਹਨ।
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਸ਼ਾ ਪਟਾਨੀ ਵੀ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਦੀ ਇਸ ਫ਼ਿਲਮ ਦਾ ਹਿੱਸਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਦਿਸ਼ਾ ਨੇ ਕਲਕੀ ਲਈ ਮੇਕਰਸ ਤੋਂ ਸਿਰਫ 2 ਕਰੋੜ ਰੁਪਏ ਫੀਸ ਲਏ ਹਨ। ਹਾਲਾਂਕਿ ਮੇਕਰਸ ਨੇ ਇਨ੍ਹਾਂ ਖ਼ਬਰਾਂ 'ਤੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਕੀਤੇ ਦਰਸ਼ਨ
NEXT STORY