ਨਵੀਂ ਦਿੱਲੀ (ਬਿਊਰੋ) : ਕੇ. ਆਰ. ਕੇ. ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ ਛਾਏ ਰਹਿੰਦੇ ਹਨ। ਸਲਮਾਨ ਖ਼ਾਨ ਤੇ ਮੀਕਾ ਸਿੰਘ ਨਾਲ ਪੰਗਾ ਲੈਣ ਤੋਂ ਬਾਅਦ ਹੁਣ ਕੇ. ਆਰ. ਕੇ. (ਕਮਾਲ ਆਰ ਖ਼ਾਨ) ਨੇ ਇਕ ਆਡੀਓ ਟਵੀਟ ਸਾਂਝਾ ਕੀਤਾ ਹੈ। ਇਸ 'ਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਕੇ. ਆਰ. ਕੇ. ਦੁਆਰਾ ਮੀਕਾ ਸਿੰਘ 'ਤੇ ਬਣਾਈ ਗਈ ਵੀਡੀਓ 'ਤੇ ਹੱਸਦੀ ਹੋਈ ਸੁਣ ਰਹੀ ਹੈ। ਉਸ ਦਾ ਇਹ ਆਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਅਦਾਕਾਰ ਤੇ ਫ਼ਿਲਮ ਆਲੋਚਕ ਕਮਾਲ ਰਾਸ਼ੀਦ ਖ਼ਾਨ ਕੇ. ਆਰ. ਕੇ. ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ। ਕਮਾਲ ਆਰ ਖ਼ਾਨ ਤੇ ਮੀਕਾ ਸਿੰਘ ਦੇ ਵਿਚਕਾਰ ਇਨ੍ਹੀਂ ਦਿਨੀਂ ਕਾਫ਼ੀ ਵਿਵਾਦ ਚੱਲ ਰਿਹਾ ਹੈ।
ਮੀਕਾ ਸਿੰਘ ਨੇ ਕਮਾਲ ਆਰ ਖ਼ਾਨ ਨੂੰ 'ਕੁੱਤਾ' ਕਹਿ ਕੇ ਸੰਬੋਧਿਤ ਕੀਤਾ ਸੀ। ਇਸ ਤੋਂ ਇਲਾਵਾ ਮੀਕਾ ਸਿੰਘ ਨੇ ਕੇ. ਆਰ. ਕੇ. ਨੇ ਇਕ ਗੀਤ ਵੀ ਬਣਾਇਆ ਸੀ, ਜਿਸ ਦੇ ਜਵਾਬ 'ਚ ਕਮਾਲ ਆਰ ਖ਼ਾਨ ਨੇ ਵੀ ਇਕ ਵੀਡੀਓ ਬਣਾਈ ਸੀ। ਰਾਖੀ ਸਾਵੰਤ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੀਕਾ ਸਿੰਘ ਦਾ ਮਜ਼ਾਕ ਉਡਾਇਆ ਹੈ। ਇਸ ਆਡੀਓ 'ਚ ਰਾਖੀ ਸਾਵੰਤ ਹੱਸਦੇ ਹੋਏ ਕਹਿ ਰਹੀ ਹੈ, ਕੇ. ਆਰ. ਕੇ. ਭਾਈ ਇਹ ਕੀ ਕਰ ਰਹੇ ਹੋ ਤੁਸੀਂ। ਕੇ. ਆਰ. ਕੇ. ਨੇ ਲਿਖਿਆ ਹੈ, 'ਰਾਖੀ ਸਾਵੰਤ ਦਾ ਇਹ ਮਜ਼ੇਦਾਰ ਰਿਐਕਸ਼ਨ ਮੀਕਾ ਸਿੰਘ 'ਤੇ ਬਣੇ ਵੀਡੀਓ ਨੂੰ ਦੇਖਣ ਤੋਂ ਬਾਅਦ ਆਇਆ।'
ਦੱਸਣਯੋਗ ਹੈ ਕਿ ਫ਼ਿਲਮੀ ਅਦਾਕਾਰ ਕੇ.ਆਰ.ਕੇ (ਕਮਾਲ ਆਰ ਖ਼ਾਨ) ਦਾ ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਨਾਲ ਕਾਫ਼ੀ ਵਿਵਾਦ ਚੱਲ ਰਿਹਾ ਹੈ। ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ਨੂੰ ਲੈ ਕੇ ਸ਼ੁਰੂ ਹੋਏ ਇਸ ਵਿਵਾਦ ’ਚ ਹੁਣ ਇਹ ਦੋਵੇਂ ਇਕ-ਦੂਜੇ ’ਤੇ ਨਿੱਜੀ ਦੋਸ਼ ਲੱਗਾ ਰਹੇ ਹਨ। ਬੀਤੇ ਦਿਨੀ ਮੀਕਾ ਸਿੰਘ ਨੇ ਕੇ.ਆਰ.ਕੇ ਦੇ ਉਪਰ ਗਾਣਾ ਬਣਾਇਆ, ਜਿਸ ਦਾ ਨਾਂ 'ਕੇ.ਆਰ.ਕੇ ਕੁੱਤਾ’ ਹੈ।
‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਉਤਾਰੀ ਕੰਗਨਾ ਰਣੌਤ ਦੀ ਜ਼ਬਰਦਸਤ ਨਕਲ, ਪ੍ਰਸ਼ੰਸਕ ਵੀ ਹੋਏ ਖੁਸ਼
NEXT STORY