ਪੁਤਿਨ ਦਾ ਹੱਥ ਹਿਲਾਉਣਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਭਾਵੇਂ ਕੁਝ ਸਕਿੰਟ ਹੀ ਚੱਲਿਆ ਪਰ ਬ੍ਰਿਕਸ ਸੰਮੇਲਨ ’ਚ ਸਾਰਿਆਂ ਦਾ ਧਿਆਨ ਖਿੱਚਣ ਲਈ ਇਹ ਕਾਫ਼ੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਮਸਕਾਰ ਕਰਨ ਤੇ ਗਲੇ ਲਾਉਣ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਚਾਨਕ ਰੁਕ ਗਏ। ਉਹ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੱਲ ਮੁੜੇ ਤੇ ਉਨ੍ਹਾਂ ਵੱਲ ਹੱਥ ਹਿਲਾਇਆ। ਡੋਭਾਲ ਮੁਸਕੁਰਾਏ ਤੇ ਉਨ੍ਹਾਂ ਵੀ ਹੱਥ ਹਿਲਾਇਆ।
ਭਾਰਤ ਮੰਡਪਮ ਵਿਖੇ ਇਹ ਛੋਟਾ ਜਿਹਾ ਇਸ਼ਾਰਾ ਜਲਦੀ ਹੀ ਉਨ੍ਹਾਂ ਕੁਝ ਕੂਟਨੀਤਕ ਪਲਾਂ ’ਚੋਂ ਇਕ ਬਣ ਗਿਆ ਜੋ ਸਿਰਫ਼ ਰਸਮੀ ਹੱਥ ਮਿਲਾਉਣ ਤੋਂ ਪਰੇ ਸੀ। ਡੋਭਾਲ ਵੱਲ ਪੁਤਿਨ ਦਾ ਗਰਮਜੋਸ਼ੀ ਵਾਲਾ ਇਸ਼ਾਰਾ ਉਨ੍ਹਾਂ ਲੋਕਾਂ ਲਈ ਹੈਰਾਨੀ ਵਾਲੀ ਗੱਲ ਨਹੀਂ ਸੀ ਜੋ ਉਨ੍ਹਾਂ ਦੇ ਸਬੰਧਾਂ ਤੋਂ ਜਾਣੂ ਹਨ।
ਦੋਵਾਂ ਦੀਆਂ ਖੁਫੀਆ ਤੇ ਰਾਸ਼ਟਰੀ ਸੁਰੱਖਿਆ ਦੀ ਦੁਨੀਆ ’ਚ ਡੂੰਘੀਆਂ ਜੜ੍ਹਾਂ ਹਨ। ਪੁਤਿਨ ਨੇ ਸੋਵੀਅਤ ਸੰਘ ਦੀ ਕੇ. ਜੀ. ਬੀ. ’ਚ 16 ਸਾਲ ਬਿਤਾਏ। ਅੰਤ ’ਚ ਇਕ ਲੈਫਟੀਨੈਂਟ ਕਰਨਲ ਵਜੋਂ ਸੇਵਾਮੁਕਤ ਹੋਏ। ਇਸ ਦੌਰਾਨ ਡੋਭਾਲ ਨੇ ਭਾਰਤ ਦੇ ਇੰਟੈਲੀਜੈਂਸ ਬਿਊਰੋ ’ਚ 33 ਸਾਲ ਸੇਵਾ ਨਿਭਾਈ। ਇਸ ਦੌਰਾਨ ਨਾਜ਼ੁਕ ਕਾਰਜਾਂ ਨੂੰ ਸੰਭਾਲਣ ਦਾ ਲੰਮਾ ਕਾਰਜਕਾਲ ਸ਼ਾਮਲ ਸੀ। ਫਿਰ ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣ ਗਏ। ਉਨ੍ਹਾਂ ਦੇ ਸਬੰਧ ਪ੍ਰੋਟੋਕੋਲ ਤੋਂ ਪਰੇ ਹਨ।
ਡੋਭਾਲ ਮਾਸਕੋ ਨਾਲ ਭਾਰਤ ਦੇ ਮੁੱਖ ਵਾਰਤਾਕਾਰਾਂ ’ਚੋਂ ਇਕ ਵਜੋਂ ਉੱਭਰੇ ਹਨ। ਉਨ੍ਹਾਂ ਪੁਤਿਨ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ 2023, 2024 ਤੇ ਫਿਰ 2025 ’ਚ ਰੂਸੀ ਰਾਸ਼ਟਰਪਤੀ ਨਾਲ ਸਿੱਧੀ ਗੱਲਬਾਤ ਕਰਨ ਲਈ ਰੂਸ ਦਾ ਦੌਰਾ ਕੀਤਾ ਸੀ। ਸ਼ਾਇਦ ਇਹ ਪਿਛੋਕੜ ਦੋਵਾਂ ਦਰਮਿਆਨ ਸੌਖੀ ਕੈਮਿਸਟਰੀ ਦੀ ਵਿਆਖਿਆ ਕਰਦਾ ਹੈ।
ਪੁਤਿਨ ਜੋ ਖੁਦ ਇਕ ਸਾਬਕਾ ਖੁਫੀਆ ਅਧਿਕਾਰੀ ਹਨ, ਨੂੰ ਡੋਭਾਲ ਦੀ ਰਣਨੀਤਕ ਸਮਝ ਤੇ ਤਜਰਬੇ ਤੋਂ ਪ੍ਰਭਾਵਿਤ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਮੋਦੀ-ਪੁਤਿਨ ਕੂਟਨੀਤੀ ਸੁਰਖੀਆਂ ’ਚ ਸੀ ਤਾਂ ਉਦੋਂ ਹੀ ਪੁਤਿਨ ਨੇ ਅਚਾਨਕ ਡੋਭਾਲ ਵੱਲ ਹੱਥ ਹਿਲਾਇਆ ਜਿਸ ਨੇ ਸਿਖਰ ਸੰਮੇਲਨ ਨੂੰ ਥੋੜ੍ਹਾ ਹੋਰ ਦਿਲਚਸਪ ਬਣਾ ਦਿੱਤਾ। ਇੰਟੈਲੀਜੈਂਸ ਦੀ ਭੇਦਭਰੀ ਦੁਨੀਆ ਦੇ 2 ਤਜਰਬੇਕਾਰ ਵਿਅਕਤੀਆਂ ਦਰਮਿਆਨ ਅਣਲਿਖਿਆ ਪਲ ਹੁਣ ਕੂਟਨੀਤੀ ਦੀ ਪੂਰੀ ਚਮਕ ’ਚ ਕੰਮ ਕਰਦਾ ਹੈ।
ਸਕੂਲੀ ਵਿਦਿਆਰਥੀਆਂ ਨੂੰ ਖਾਣੇ 'ਚ ਮਿਲੇਗੀ ਚਿਕਨ ਬਿਰਿਆਨੀ; ਵਿਜੇ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ
NEXT STORY