ਮੁੰਬਈ (ਬਿਊਰੋ) - ਇਨ੍ਹੀਂ ਦਿਨੀਂ ਕੰਗਨਾ ਰਣੌਤ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਚਰਚਾ 'ਚ ਹੈ। ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਸੀ. ਬੀ. ਐੱਫ. ਸੀ. ਤੋਂ ਰਿਲੀਜ਼ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਇਸ ਤੋਂ ਕੰਗਨਾ ਥੋੜ੍ਹੀ ਨਾਰਾਜ਼ ਹੈ। ਫ਼ਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਦਾ ਭਾਰੀ ਵਿਰੋਧ ਹੋ ਰਿਹਾ ਹੈ। ਵਿਰੋਧ ਦੇ ਵਿਚਕਾਰ ਕੰਗਨਾ ਫ਼ਿਲਮ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਵੱਖ-ਵੱਖ ਥਾਵਾਂ ‘ਤੇ ਇੰਟਰਵਿਊ ਦੇ ਰਹੀ ਹੈ। ਇੱਕ ਨਵੇਂ ਇੰਟਰਵਿਊ 'ਚ ਕੰਗਨਾ ਨੇ ਰਣਬੀਰ ਕਪੂਰ ਬਾਰੇ ਆਪਣੀਆਂ ਵਿਵਾਦਿਤ ਟਿੱਪਣੀਆਂ ਬਾਰੇ ਗੱਲ ਕੀਤੀ ਹੈ।
ਦਰਅਸਲ ਕੰਗਨਾ ਰਣੌਤ ਨੇ ਕਈ ਸਾਲ ਪਹਿਲਾਂ ਐਕਸ 'ਤੇ ਇਕ ਪੋਸਟ 'ਚ ਰਣਬੀਰ ਨੂੰ 'ਸੀਰੀਅਲ ਸਕਰਟ ਚੇਜ਼ਰ' ਕਿਹਾ ਸੀ। ਇਸ ਕੁਮੈਂਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੰਗਨਾ ਨੇ ਇਕ ਨਵੇਂ ਇੰਟਰਵਿਊ 'ਚ ਇਸ ਗੱਲ ਨੂੰ ਸਪੱਸ਼ਟ ਕੀਤਾ ਅਤੇ ਸਵਾਮੀ ਵਿਵੇਕਾਨੰਦ ਦਾ ਨਾਂ ਵੀ ਲਿਆ। 'ਆਪ ਕੀ ਅਦਾਲਤ' ਦਾ ਇੱਕ ਪ੍ਰੋਮੋ ਵੀਡੀਓ ਆਇਆ ਹੈ, ਜਿਸ 'ਚ ਉਹ ਸੈਲੇਬਸ 'ਤੇ ਕੀਤੀਆਂ ਗਈਆਂ ਵਿਵਾਦਿਤ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
ਵੀਡੀਓ 'ਚ ਹੋਸਟ ਪੁੱਛਦੇ ਹਨ, 'ਬਾਲੀਵੁੱਡ ਲੋਕ ਪ੍ਰੋਟੀਨ ਖਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ।' ਇਸ ਦੇ ਜਵਾਬ 'ਚ ਉਹ ਕਹਿੰਦੀ ਹੈ, ''ਮੈਂ ਬਿਲਕੁਲ ਕਿਹਾ। ਮੈਂ ਇਸ 'ਤੇ ਪੱਕੀ ਹਾਂ।'' ਇਸ ਤੋਂ ਬਾਅਦ ਹੋਸਟ ਨੇ ਪੁੱਛਿਆ, ''ਤੁਸੀਂ ਕਰਨ ਜੌਹਰ ਨੂੰ ਚਾਚਾ ਚੌਧਰੀ ਕਹਿੰਦੇ ਹੋ।'' ਇਸ 'ਤੇ ਕੰਗਨਾ ਨੇ ਕਿਹਾ, ''ਜੇਕਰ ਇਹ ਲੋਕ ਮੈਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਣਗੇ ਤਾਂ ਮੈਂ ਉਨ੍ਹਾਂ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਵਾਂਗੀ।''
ਹੋਸਟ ਨੇ ਫਿਰ ਕੰਗਨਾ ਰਣੌਤ ਨੂੰ ਪੁੱਛਿਆ, ''ਤੁਸੀਂ ਰਣਬੀਰ ਕਪੂਰ ਨੂੰ ਸੀਰੀਅਲ ਸਕਰਟ ਚੇਜ਼ਰ ਕਿਹਾ ਸੀ।'' ਇਸ 'ਤੇ ਕੰਗਨਾ ਰਣੌਤ ਨੇ ਕਿਹਾ, ਤੁਸੀਂ ਇਸ ਤਰ੍ਹਾਂ ਬੋਲ ਰਹੇ ਹੋ ਜਿਵੇਂ ਉਹ ਸਵਾਮੀ ਵਿਵੇਕਾਨੰਦ ਹਨ। ਆਯੁਸ਼ਮਾਨ ਖੁਰਾਨਾ ਨੂੰ ਸ਼ਰਾਰਤੀ ਕਹਿਣ ਦੇ ਸਵਾਲ 'ਤੇ ਕੰਗਨਾ ਰਣੌਤ ਨੇ ਕਿਹਾ, ''ਜੇਕਰ ਕੋਈ ਸਟਾਰ ਸਿੱਧਾ ਬੋਲਦਾ ਹੈ ਤਾਂ ਉਹ ਸਭ ਤੋਂ ਬੁਰਾ ਲੱਗਦਾ ਹੈ।'' ਕੰਗਨਾ ਨੇ ਸਟਾਰ ਕਿੱਡਸ ਨੂੰ ਉਸ ਦੇ ਉਬਲੇ ਹੋਏ ਆਂਡੇ ਕਹਿਣ 'ਤੇ ਵੀ ਪ੍ਰਤੀਕਿਰਿਆ ਦਿੱਤੀ।
ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ
ਦੱਸ ਦੇਈਏ ਕਿ ਅਗਸਤ 2020 'ਚ ਕੰਗਨਾ ਰਣੌਤ ਨੇ ਐਕਸ 'ਤੇ ਪੋਸਟ ਕੀਤਾ ਸੀ, ਜਿਸ 'ਚ ਲਿਖਿਆ ਸੀ, ''ਰਣਬੀਰ ਕਪੂਰ ਇੱਕ ਸੀਰੀਅਲ ਸਕਰਟ ਚੇਜ਼ਰ ਹੈ ਪਰ ਕੋਈ ਉਸ ਨੂੰ ਰੇਪਿਸਟ ਕਹਿਣ ਦੀ ਹਿੰਮਤ ਨਹੀਂ ਕਰਦਾ, ਦੀਪਿਕਾ ਇੱਕ ਸਵੈ-ਘੋਸ਼ਿਤ ਮਾਨਸਿਕ ਰੋਗ ਦੀ ਮਰੀਜ਼ ਹੈ ਪਰ ਨਹੀਂ। ਕੋਈ ਉਨ੍ਹਾਂ ਨੂੰ ਸਾਈਕੋ ਜਾਂ ਡੈਣ ਕਹਿੰਦਾ ਹੈ, ਇਹ ਨਾਮ ਸਿਰਫ ਬਾਹਰਲੇ ਲੋਕਾਂ ਲਈ ਰਿਜ਼ਰਵ ਹਨ, ਜੋ ਛੋਟੇ ਸ਼ਹਿਰਾਂ ਅਤੇ ਨਿਮਰ ਪਰਿਵਾਰਾਂ ਤੋਂ ਆਉਂਦੇ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੋਲਕਾਤਾ ਰੇਪ ਕੇਸ ਕਾਰਨ ਇਸ ਗਾਇਕਾ ਨੇ ਸ਼ੋਅ ਕੀਤਾ ਰੱਦ
NEXT STORY