ਮੁੰਬਈ (ਬਿਊਰੋ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਲਈ ਸਮਾਗਮ 'ਚ ਅਦਾਕਾਰਾ ਕੰਗਨਾ ਰਣੌਤ ਸ਼ਾਮਲ ਹੋਈ। ਇਸ ਖ਼ਾਸ ਮੌਕੇ ਕੰਗਨਾ ਰਣੌਤ ਨੇ ਅਜਿਹੀ ਖੂਬਸੂਰਤ ਸਾੜ੍ਹੀ ਪਹਿਨੀ ਸੀ, ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਉਸ 'ਤੇ ਆ ਟਿਕੀਆਂ ਸਨ।

ਸਹੁੰ ਚੁੱਕ ਸਮਾਗਮ 'ਚ ਕੰਗਨਾ ਰਣੌਤ ਭਾਰਤੀ ਪਹਿਰਾਵੇ 'ਚ ਨਜ਼ਰ ਆਈ। ਅਦਾਕਾਰਾ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣ 2024 ਦੀ ਜੇਤੂ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਥੱਪੜ ਕਾਂਡ ਨੂੰ ਲੈ ਕੇ ਸੁਰਖੀਆਂ 'ਚ ਹੈ ਪਰ ਇਸ ਹਾਦਸੇ ਤੋਂ ਬਾਅਦ ਵੀ ਕੰਗਨਾ ਦੇ ਚਿਹਰੇ ਦੀ ਮੁਸਕੁਰਾਹਟ ਪਹਿਲਾਂ ਵਾਂਗ ਹੀ ਕਾਇਮ ਰਹੀ।

ਅਦਾਕਾਰਾ ਲਗਾਤਾਰ ਆਪਣੀਆਂ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਪੂਰਾ ਕਰ ਰਹੀ ਹੈ, ਉਹ ਵੀ ਪੂਰੀ ਹਿੰਮਤ ਅਤੇ ਆਤਮ ਵਿਸ਼ਵਾਸ ਨਾਲ ਰਾਸ਼ਟਰਪਤੀ ਭਵਨ 'ਚ ਪੁੱਜੀ।

ਦੱਸ ਦਈਏ ਕਿ ਅਦਾਕਾਰਾ ਕੰਗਨਾ ਰਣੌਤ ਦੇ ਰਵਾਇਤੀ ਲੁੱਕ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਈਵੈਂਟ 'ਚ ਹਿੱਸਾ ਲੈਣ ਤੋਂ ਪਹਿਲਾਂ ਕੰਗਨਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਲੇਟੈਸਟ ਲੁੱਕ ਦਾ ਵੀਡੀਓ ਸ਼ੇਅਰ ਕੀਤਾ ਸੀ।

ਕੰਗਨਾ ਨੇ ਆਫ ਵ੍ਹਾਈਟ ਸਾੜ੍ਹੀ 'ਚ ਧਮਾਲ ਮਚਾ ਦਿੱਤਾ ਹੈ। ਉਸ ਦੀ ਸਾੜ੍ਹੀ ਜਿੰਨੀ ਸਾਦੀ ਹੈ ਓਨੀ ਹੀ ਸ਼ਾਨਦਾਰ ਅਤੇ ਸਟਾਈਲਿਸ਼ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਨੇ ਇਸ ਖ਼ਾਸ ਮੌਕੇ ਲਈ ਪਰਫੈਕਟ ਪਹਿਰਾਵਾ ਚੁਣਿਆ ਸੀ।

ਕੰਗਨਾ ਰਣੌਤ ਨੇ ਮੈਚਿੰਗ ਗਹਿਣਿਆਂ ਨਾਲ ਲੁੱਕ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਇਸ ਲੁੱਕ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ 'ਚ ਲਿਖਿਆ ਹੈ, 'ਮੇਰਾ ਸਹੁੰ ਦਾ ਦਿਨ ਕਿਹੋ ਜਿਹਾ ਹੈ?' ਹੁਣ ਪ੍ਰਸ਼ੰਸਕ ਇਸ ਸਵਾਲ ਦਾ ਜਵਾਬ ਦੇ ਰਹੇ ਹਨ ਅਤੇ ਉਸ ਦੀ ਤਾਰੀਫ਼ ਕਰ ਰਹੇ ਹਨ।

ਲੋਕਾਂ ਦਾ ਦਾਅਵਾ ਹੈ ਕਿ ਕੰਗਨਾ ਹੁਣ ਤੱਕ ਦੀ ਸਭ ਤੋਂ ਖੂਬਸੂਰਤ ਸੰਸਦ ਮੈਂਬਰ ਹੈ। ਇਸ ਲਈ ਕੁਝ ਲੋਕ ਕੰਗਨਾ ਦੇ ਵਿੰਟੇਜ ਹੇਅਰਸਟਾਈਲ ਤੋਂ ਪ੍ਰਭਾਵਿਤ ਨਜ਼ਰ ਆ ਰਹੇ ਹਨ। ਇਸ ਲਈ ਕਈਆਂ ਨੇ ਕੰਗਨਾ ਨੂੰ ਅਸਲੀ ਰਾਣੀ ਕਿਹਾ ਹੈ।

ਲੋਕਾਂ ਦੀ ਪਸੰਦ 'ਤੇ ਖਰੀ ਉਤਰੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ 2’
NEXT STORY