ਮੁੰਬਈ (ਬਿਊਰੋ) - ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣੌਤ ਅਤੇ ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਕਰਮਾਦਿੱਤਿਆ ਗਊ ਮਾਸ ਦੇ ਮੁੱਦੇ ’ਤੇ ਆਹਮੋ-ਸਾਹਮਣੇ ਹੋ ਗਏ ਹਨ। ਵਿਕਰਮਾਦਿੱਤਿਆ ਵੱਲੋਂ ਕੰਗਨਾ ’ਤੇ ਗਊ ਮਾਸ ਖਾਣ ਦੇ ਲਾਏ ਗਏ ਦੋਸ਼ਾਂ ’ਤੇ ਹਿਮਾਚਲ ਦੀ ਸਿਆਸਤ ਵੀ ਗਰਮਾਈ ਹੋਈ ਹੈ ਅਤੇ ਕੰਗਨਾ ਤੇ ਵਿਕਰਮਾਦਿੱਤਿਆ ਦੇ ਸਮਰਥਕ ਇਸ ਮਾਮਲੇ ’ਚ ਇਕ-ਦੂਜੇ ਖਿਲਾਫ ਹਮਲੇ ਬੋਲ ਰਹੇ ਹਨ। ਇਸ ਵਿਚਾਲੇ ਕੰਗਨਾ ਦੀਆਂ ਪੁਰਾਣੀਆਂ ਇੰਟਰਵਿਊਜ਼ ਵੀ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਉਹ ਮਾਸਾਹਾਰੀ ਹੋਣ ਦੀ ਗੱਲ ਕਹਿ ਰਹੀ ਹੈ। ਹਾਲਾਂਕਿ ਵੀਡੀਓਜ਼ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ।
ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ 16' ਦੇ ਜੇਤੂ ਐੱਮ. ਸੀ. ਸਟੇਨ ਦਾ ਵੱਡਾ ਫ਼ੈਸਲਾ, ਰੈਪ ਦੀ ਦੁਨੀਆ ਤੋਂ ਲਿਆ ਸੰਨਿਆਸ
ਵਿਕਰਮਾਦਿੱਤਿਆ ਸਿੰਘ ਨੇ ਬਿਨਾਂ ਨਾਂ ਲਏ ਕੰਗਨਾ ਨੂੰ ਇਸ ਮੁੱਦੇ ’ਤੇ ਘੇਰਦਿਆਂ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਸੀ ਕਿ–‘‘ਹਿਮਾਚਲ ਦੇਵੀ-ਦੇਵਤਿਆਂ ਦਾ ਪਵਿੱਤਰ ਸਥਾਨ ਹੈ, ਦੇਵਭੂਮੀ ਹੈ। ਇੱਥੇ ਗਊ ਮਾਸ ਖਾਣ ਵਾਲੇ ਚੋਣ ਲੜਨ, ਇਹ ਇੱਥੋਂ ਦੀ ਸੰਸਕ੍ਰਿਤੀ ਲਈ ਚਿੰਤਾ ਦਾ ਵਿਸ਼ਾ ਹੈ, ਜਿਸ ਦਾ ਸਿਆਸਤ ਨਾਲ ਕੋਈ ਸਰੋਕਾਰ ਨਹੀਂ।’’ ਵਿਕਰਮਾਦਿੱਤਿਆ ਦੇ ਦੋਸ਼ਾਂ ’ਤੇ ਕੰਗਨਾ ਨੇ ਕਿਹਾ,‘‘ਮੈਂ ਬੀਫ ਜਾਂ ਕਿਸੇ ਹੋਰ ਤਰ੍ਹਾਂ ਦਾ ਰੈੱਡ ਮੀਟ ਨਹੀਂ ਖਾਂਦੀ। ਇਹ ਕਾਫੀ ਨਿੰਦਣਯੋਗ ਹੈ ਕਿ ਮੇਰੇ ਖਿਲਾਫ ਬਿਨਾਂ ਸਿਰ-ਪੈਰ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਕਈ ਸਾਲਾਂ ਤੋਂ ਯੋਗ ਤੇ ਆਯੁਰਵੇਦ ਦਾ ਸਮਰਥਨ ਤੇ ਪ੍ਰਮੋਸ਼ਨ ਕਰ ਰਹੀ ਹਾਂ। ਹੁਣ ਮੇਰੀ ਇਮੇਜ ਖਰਾਬ ਕਰਨ ਲਈ ਅਜਿਹੀ ਰਣਨੀਤੀ ਦਾ ਕੋਈ ਅਸਰ ਨਹੀਂ ਹੋਵੇਗਾ। ਮੇਰੇ ਲੋਕ ਜਾਣਦੇ ਹਨ ਕਿ ਮੈਂ ਇਕ ਪ੍ਰਾਊਡ ਹਿੰਦੂ ਹਾਂ। ਉਨ੍ਹਾਂ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਹੈ। ਜੈ ਸ਼੍ਰੀ ਰਾਮ।’’
ਇਹ ਖ਼ਬਰ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਦਿਖੀ ਕੰਗਨਾ ਰਣੌਤ ਦੀ ਅਮੀਰੀ, ਖ਼ਰੀਦੀ ਨਵੀਂ ਕਾਰ, ਕੀਮਤ ਜਾਣ ਖੁੱਲ੍ਹ ਜਾਣਗੀਆਂ ਅੱਖਾਂ
ਵਰਣਨਯੋਗ ਹੈ ਕਿ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਦੇ ਸਾਹਮਣੇ ਵਿਕਰਮਾਦਿੱਤਿਆ ਨੂੰ ਕਾਂਗਰਸ ਵੱਲੋਂ ਉਤਾਰਿਆ ਜਾ ਰਿਹਾ ਹੈ। ਪ੍ਰਤਿਭਾ ਸਿੰਘ ਨੇ ਇਕ ਨਿਊਜ਼ ਚੈਨਲ ਨਾਲ ਇੰਟਰਵਿਊ ’ਚ ਇਹ ਗੱਲ ਕਹੀ। ਵਿਕਰਮਾਦਿੱਤਿਆ ਪਹਿਲੀ ਵਾਰ ਲੋਕ ਸਭਾ ਚੋਣ ਲੜਨਗੇ। ਮੰਡੀ ਲੋਕ ਸਭਾ ਸੀਟ ’ਤੇ ਵਿਕਰਮਾਦਿੱਤਿਆ ਦੀ ਮਾਤਾ ਪ੍ਰਤਿਭਾ ਸਿੰਘ 2 ਵਾਰ ਸੰਸਦ ਮੈਂਬਰ ਰਹੀ ਹੈ। ਉਹ ਮੌਜੂਦਾ ਸਮੇਂ ’ਚ ਵੀ ਸੰਸਦ ਮੈਂਬਰ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਦਰਦਨਾਕ ਪੋਸਟ, ਦੱਸਿਆ ਕਿਵੇਂ ਵੀਜ਼ਾ ਲੈਣ ਜਾ ਰਹੀ ਕੁੜੀ ਪਹੁੰਚੀ ਮੌਤ ਦੇ ਮੂੰਹ 'ਚ
ਕੰਗਨਾ ਨੇ ਪ੍ਰਚਾਰ ਸ਼ੁਰੂ ਕੀਤਾ, ਕਾਂਗਰਸ ਦੇ ਉਮੀਦਵਾਰ ਦੀ ਉਡੀਕ
ਕੰਗਨਾ ਰਾਣੌਤ ਨੇ ਟਿਕਟ ਮਿਲਣ ਤੋਂ ਬਾਅਦ ਮੰਡੀ ਜ਼ਿਲੇ ’ਚ 6 ਦਿਨ ਤਕ ਪ੍ਰਚਾਰ ਕੀਤਾ ਅਤੇ ਉਸ ਤੋਂ ਬਾਅਦ ਕੁਝ ਦਿਨਾਂ ਲਈ ਮੁੰਬਈ ਗਈ ਹੈ। ਕੰਗਨਾ ਨੇ ਆਪਣੇ ਘਰ ਮੰਡੀ ਦੇ ਭਾਂਬਲਾ ਤੋਂ ਪ੍ਰਚਾਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਮੰਡੀ ਸ਼ਹਿਰ, ਕਰਸੋਗ, ਦਰੰਗ, ਸੁੰਦਰਨਗਰ ਸਮੇਤ ਹੋਰ ਥਾਵਾਂ ’ਤੇ ਪ੍ਰਚਾਰ ਲਈ ਗਈ ਸੀ। ਹੁਣ 5 ਦਿਨਾਂ ਬਾਅਦ ਮੁੜ ਕੰਗਨਾ ਮੁੰਬਈ ਤੋਂ ਮੰਡੀ ਵਾਪਸ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਦਰਦਨਾਕ ਪੋਸਟ, ਦੱਸਿਆ ਕਿਵੇਂ ਵੀਜ਼ਾ ਲੈਣ ਜਾ ਰਹੀ ਕੁੜੀ ਪਹੁੰਚੀ ਮੌਤ ਦੇ ਮੂੰਹ
NEXT STORY