ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਦਿੱਤੀ ਹੈ। ਇੰਸਟਾਗ੍ਰਾਮ ’ਤੇ ਲਿਖੇ ਇਕ ਸੰਦੇਸ਼ ’ਚ ਕੰਗਨਾ ਨੇ ਲਿਖਿਆ ਕਿ ਉਹ ਇਸ ਬਾਰੇ ’ਚ ਬਹੁਤ ਕੁਝ ਸਾਂਝਾ ਕਰਨਾ ਚਾਹੁੰਦੀ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਇਸ ਵਾਇਰਸ ਨੂੰ ਮਾਤ ਦਿੱਤਾ ਪਰ ਜੇਕਰ ਉਹ ਦੱਸ ਦਿੰਦੀ ਹੈ ਤਾਂ ਬਹੁਤ ਸਾਰੇ ਲੋਕ ਨਾਰਾਜ਼ ਹੋ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਆਪਣੇ ਘਰ ’ਚ ਹੀ ਇਕਾਂਤਵਾਸ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਹੈਲਥ ਅਪਡੇਟਸ ਦੇ ਰਹੀ ਸੀ।
ਅੱਜ ਇੰਸਟਾਗ੍ਰਾਮ ’ਤੇ ਸਟੋਰੀ ’ਤੇ ਅਦਾਕਾਰਾ ਨੇ ਲਿਖਿਆ ਹੈਲੋ ਐਵਰੀਵਨ, ਮੇਰੀ ਕੋੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਹਾਂ ਕਿ ਕਿੰਝ ਮੈਂ ਵਾਇਰਸ ਨੂੰ ਹਰਾਇਆ ਪਰ ਮੈਨੂੰ ਕਿਹਾ ਗਿਆ ਕਿ ਮੈਂ ਇਸ ਵਾਇਰਸ ਦੇ ਫੈਨ ਕਲੱਬ ਨੂੰ ਨਾਰਾਜ਼ ਨਾ ਕਰਾਂ। ਹਾਂ ਇਹ ਸੱਚ ਹੈ ਕਿ ਜੇਕਰ ਕੋਰੋਨਾ ਲਈ ਕੁਝ ਕਿਹਾ ਜਾਵੇ ਤਾਂ ਬਹੁਤ ਸਾਰੇ ਲੋਕ ਨਾਰਾਜ਼ ਹੋ ਜਾਂਦੇ ਹਨ। ਸਾਰੇ ਚਾਹੁਣ ਵਾਲਿਆਂ ਅਤੇ ਸ਼ੁੱਭਚਿੰਤਕਾਂ ਲਈ ਧੰਨਵਾਦ ਅਤੇ ਪਿਆਰ’।
ਤੁਹਾਨੂੰ ਦੱਸ ਦੇਈਏ ਕਿ ਕੁਝ ਹੀ ਦਿਨ ਪਹਿਲੇ ਇਤਰਾਜ਼ਯੋਗ ਟਵੀਟ ਨੂੰ ਲੈ ਕੇ ਕੰਗਨਾ ਦਾ ਟਵਿਟਰ ਅਕਾਊਂਟ ਸਸਪੈਂਡ ਹੋਇਆ ਸੀ ਜਿਸ ਤੋਂ ਬਾਅਦ ਉਹ ਇੰਸਟਾਗ੍ਰਾਮ ’ਤੇ ਸਰਗਰਮ ਹੋ ਗਈ। ਇਸ ਤੋਂ ਬਾਅਦ ਕੰਗਨਾ ਨੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤੀ ਸੀ।
ਇਸ ਪੋਸਟ ਨੂੰ ਕਿਸੇ ਖ਼ਾਸ ਕਾਰਨਾਂ ਕਾਰਨ ਇੰਸਟਾਗ੍ਰਾਮ ਨੇ ਕੰਗਨਾ ਦੀ ਪ੍ਰੋਫਾਈਲ ਤੋਂ ਡਿਲੀਟ ਕਰ ਦਿੱਤਾ। ਇਹ ਕਾਰਨ ਹੈ ਕਿ ਕੰਗਨਾ ਨੇ ਹੁਣ ਕਿਹਾ ਕਿ ਜੇਕਰ ਉਹ ਕੁਝ ਕਹੇਗੀ ਤਾਂ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਫ਼ਿਲਮਾਂ ’ਚ ਕੰਮ ਕਰਨ ਦੀ ਗੱਲ ਕਰੀਏ ਤਾਂ ਕੰਗਨਾ ‘ਥਲਾਇਵੀ’ ’ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦੇ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ।
'ਤੌਕਤੇ' ਤੂਫ਼ਾਨ ਨਾਲ ਅਮਿਤਾਭ ਬੱਚਨ ਨੂੰ ਭਾਰੀ ਨੁਕਸਾਨ
NEXT STORY