ਮੁੰਬਈ- ਫਿਲਮ 'ਧਾਕੜ' ਦੀ ਅਸਫ਼ਲਤਾ ਤੋਂ ਬਾਅਦ ਕੰਗਨਾ ਰਣੌਤ ਨੇ ਹੁਣ ਆਪਣੀ ਆਉਣ ਵਾਲੀ ਫਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' 'ਤੇ ਫੋਕਸ ਕਰ ਰਹੀ ਹੈ, ਜਿਸ 'ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ ਦੇ ਲੁਕ ਟੈਸਟ ਲਈ ਕੰਗਨਾ ਹਾਲ ਹੀ 'ਚ ਲੰਡਨ ਪਹੁੰਚੀ ਸੀ ਜਿਥੋਂ ਉਹ ਟਰਾਂਸਫਰਮੇਸ਼ਨ ਦੇ ਲਈ ਅਕਾਦਮੀ ਪੁਰਸਕਾਰ ਜੇਤੂ ਡੇਵਿਡ ਮਾਲਿਨੋਵਾਸਕੀ ਦੀ ਮਦਦ ਲੈਂਦੀ ਨਜ਼ਰ ਆਵੇਗੀ। ਕੰਗਨਾ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
ਕਿਹਾ ਜਾ ਰਿਹਾ ਹੈ ਕਿ 'ਐਮਰਜੈਂਸੀ' ਲਈ ਕੰਗਨਾ ਰਣੌਤ ਪ੍ਰੋਸਥੈਟਿਕਸ ਦੀ ਵਰਤੋਂ ਕਰਨ ਵਾਲੀ ਹੈ। ਮਾਲਿਨੋਵਸਕੀ ਦੇ ਨਾਲ ਤਸਵੀਰ ਸਾਂਝੀਆਂ ਕਰਕੇ ਕੰਗਨਾ ਨੇ ਆਪਣੀ ਟੀਮ 'ਚ ਉਨ੍ਹਾਂ ਦਾ ਸਵਾਗਤ ਕੀਤਾ।
ਅਦਾਕਾਰਾ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬਾਲੀਵੁੱਡ ਕਵੀਨ ਕੰਗਨਾ ਰਣੌਤ ਡੇਵਿਡ ਦੇ ਨਾਲ ਮਿਲ ਕੇ ਆਪਣੀ ਲੁਕ 'ਤੇ ਕੰਮ ਕਰ ਰਹੀ ਹੈ।
ਇਸ ਦੌਰਾਨ ਉਹ ਵ੍ਹਾਈਟ ਟੀ ਸ਼ਰਟ ਦੇ ਨਾਲ ਮੈਚਿੰਗ ਟਰਾਊਜਰ ਅਤੇ ਬਲਿਊ ਸਟਰਿਪਡ ਸ਼ਰਟ 'ਚ ਨਜ਼ਰ ਆ ਰਹੀ ਹੈ। ਉਸ ਦੀ ਇਸ ਲੁਕ ਨੂੰ ਉਨ੍ਹਾਂ ਨੇ ਮੈਮੀ ਹੇਅਰ ਨਾਲ ਪੂਰਾ ਕੀਤਾ ਹੈ।
ਦੱਸ ਦੇਈਏ ਕਿ ਡੇਵਿਡ ਮਾਲਿਨੋਵਸਕੀ ਨੇ 2018 ਬਾਫਟਾ ਅਤੇ 2017 ਦੀ ਫਿਲਮ ਡਾਰਕੇਸ ਓਵਰ 'ਚ ਸਰਵਸ਼੍ਰੇਸ਼ਠ ਮੇਕਅਕ ਅਤੇ ਹੇਅਰਸਟਾਈਲ ਦੇ ਲਈ ਆਸਕਰ ਸਮੇਤ ਕਈ ਪੁਰਸਕਾਰ ਜਿੱਤੇ ਹਨ।
ਉਧਰ ਕੰਗਨਾ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖਿਰੀ ਵਾਰ ਫਿਲਮ 'ਧਾਕੜ' 'ਚ ਦੇਖਿਆ ਗਿਆ, ਪਰ ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਸੁਪਰਫਲਾਟ ਸਾਬਿਤ ਹੋਈ।
KKR ਤੋਂ ਬਾਅਦ ਹੁਣ ਮਹਿਲਾ ਕ੍ਰਿਕੇਟ ਟੀਮ ਦੇ ਮਾਲਕ ਬਣੇ ਸ਼ਾਹਰੁਖ਼ ਖ਼ਾਨ, ਕਿਹਾ- ‘ਇਹ ਸੱਚਮੁੱਚ ਖੁਸ਼ੀ ਦਾ ਪਲ ਹੈ’
NEXT STORY