ਅੰਮ੍ਰਿਤਸਰ (ਬਿਊਰੋ) - ਕਾਮੇਡੀ ਕਿੰਗ ਕਪਿਲ ਸ਼ਰਮਾ ਬੀਤੇ ਦਿਨੀਂ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕਪਿਲ ਆਪਣੀ ਪਤਨੀ ਗਿੰਨੀ ਤੇ ਦੋਵੇਂ ਬੱਚਿਆਂ ਨਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬੀ ਗਾਇਕ ਜਸਬੀਰ ਜੱਸੀ ਵੀ ਮੌਜ਼ੂਦ ਸਨ।
ਕਪਿਲ ਸ਼ਰਮਾ ਨੇ ਆਖਿਆ ਕਿ ਅਸੀਂ ਅੱਗੇ ਵੀ ਆਉਂਦੇ ਹਾਂ ਪਰ ਰਾਤ ਨੂੰ ਹੀ ਮੱਥਾ ਟੇਕ ਕੇ ਚਲੇ ਜਾਂਦੇ ਹਾਂ ਪਰ ਅਸੀਂ ਬੱਚਿਆਂ ਨੂੰ ਮੱਥਾ ਟਕਾਉਣਾ ਸੀ ਇਸ ਲਈ ਅਸੀਂ ਦਿਨ ਦੇ ਸਮੇਂ ਆਏ ਹਾਂ।
ਉਨ੍ਹਾਂ ਕਿਹਾ ਕਿ ਬਹੁਤ ਵਧੀਆ ਦਰਸ਼ਨ ਹੋਏ, ਮੈਂ ਇਸ ਲਈ ਸਭ ਦਾ ਧੰਨਵਾਦ ਕਰਦਾ ਹਾਂ। ਉਥੇ ਦੀ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਨਵੇਂ ਵਰ੍ਹੇ 'ਤੇ ਗੁਰੂ ਘਰ ਆ ਕੇ ਆਖਿਆ ਕਿ ਇੱਥੇ ਆ ਕੇ ਰੂਹ ਨੂੰ ਹਮੇਸ਼ਾ ਹੀ ਸਕੂਨ ਮਿਲਦਾ ਹੈ।
ਸਾਨੂੰ ਪ੍ਰੇਮ ਕਰਨ ਦਾ ਮੈਸੇਜ ਵੰਡਣਾ ਚਾਹੀਦਾ ਹੈ ਅਤੇ ਰਲ ਮਿਲ ਕੇ ਦੁਨੀਆ 'ਚ ਵਿਚਰਨਾ ਚਾਹੀਦਾ ਹੈ।
ਕਪਿਲ ਸ਼ਰਮਾ ਤੇ ਜਸਬੀਰ ਜੱਸੀ ਨੇ ਕਿਹਾ ਕਿ ਨਵਾਂ ਸਾਲ 2023 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਮਾਤਮਾ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ। ਇਹ ਨਵਾਂ ਸਾਲ ਹਰ ਇਕ ਲਈ ਖੁਸ਼ੀਆਂ ਭਰਿਆ ਹੋਵੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
‘ਐੱਨ. ਟੀ. ਆਰ. 30’ ਪੂਰੀ ਦੁਨੀਆ ’ਚ 5 ਅਪ੍ਰੈਲ ਨੂੰ ਹੋਵੇਗੀ ਰਿਲੀਜ਼
NEXT STORY