ਨਵੀਂ ਦਿੱਲੀ— 'ਦਿ ਕਪਿਲ ਸ਼ਰਮਾ ਸ਼ੋਅ' ਦਾ ਅੱਜ (ਸ਼ਨੀਵਾਰ) ਪਹਿਲਾ ਐਪੀਸੋਡ ਹੈ। ਇਸ ਪਹਿਲੇ ਐਪੀਸੋਡ ਦੀ ਸ਼ੂਟਿੰਗ ਪਹਿਲੇ ਹੀ ਦਿੱਲੀ 'ਚ ਹੋ ਚੁੱਕੀ ਹੈ। ਇਥੇ ਕਪਿਲ ਸ਼ਰਮਾ ਆਪਣੇ ਮਹਿਮਾਨ ਸ਼ਾਹਰੁਖ ਖਾਨ ਨਾਲ ਦਿੱਲੀ ਦੇ ਲੋਕਾਂ ਵਿਚਾਲੇ ਬਹੁਤ ਮੌਜ-ਮਸਤੀ ਅਤੇ ਮਜ਼ਾ ਕਰਦੇ ਹੋਏ ਨਜ਼ਰ ਆਏ ਸਨ। ਇਸੇ ਐਪੀਸੋਡ ਦਾ ਟੈਲੀਕਾਸਟ ਅੱਜ ਰਾਤ ਸੋਨੀ ਟੀ. ਵੀ. 'ਤੇ 9 ਵਜੇ ਦੇਖਣ ਨੂੰ ਮਿਲੇਗਾ। ਕਪਿਲ ਦੇ ਸ਼ੋਅ ਦੇ ਇਸ ਪਹਿਲੇ ਐਪੀਸੋਡ 'ਚ ਕੀ ਹੋਵੇਗਾ ਖਾਸ, ਆਓ ਦੇਖੀਏ।
ਕਪਿਲ ਦੇ ਸ਼ੋਅ 'ਚ ਉਸ ਦੀ ਪੁਰਾਣੀ ਟੀਮ ਦੇਖਣ ਨੂੰ ਮਿਲੇਗੀ ਪਰ ਉਨ੍ਹਾਂ ਸਾਰਿਆਂ ਦੇ ਕਿਰਦਾਰ ਪਹਿਲਾਂ ਨਾਲੋਂ ਬਿਲਕੁਲ ਅਲੱਗ ਹੋਣਗੇ। ਗੁੱਥੀ ਅਤੇ ਪਲਕ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਗਰੋਵਰ ਅਤੇ ਕੀਕੂ ਸ਼ਰਦਾ ਆਪਣੇ ਨਵੇਂ ਰੂਪ 'ਚ ਦਿਖਾਈ ਦੇਣਗੇ। ਉਥੇ ਹੀ ਅਲੀ ਅਜ਼ਹਰ ਦਾਦੀ ਦਾ ਕਿਰਦਾਰ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਪਹਿਲੇ ਐਪੀਸੋਡ 'ਚ ਉਹ ਬੇਗਨ ਦੀ ਭੂਮਿਕਾ 'ਚ ਸ਼ਾਹਰੁਖ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਥੇ ਸ਼ਾਹਰੁਖ ਆਪਣੀ ਫਿਲਮ 'ਫੈਨ' ਦੀ ਪ੍ਰਮੋਸ਼ਨ ਲਈ ਪਹੁੰਚੇ ਹਨ।
ਕਪਿਲ ਸ਼ਰਮਾ ਦੀ ਕਾਮੇਡੀ ਵੈਸੇ ਤਾਂ ਲਾਜਵਾਬ ਹੈ। ਉਸ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਨੇ ਤਿੰਨ ਸਾਲ 'ਚ ਲੋਕਾਂ ਦਾ ਬਹੁਤ ਪਿਆਰ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਕਪਿਲ ਇਸ ਸ਼ੋਅ 'ਚ ਵੀ ਦਰਸ਼ਕਾਂ ਦਾ ਪਹਿਲਾਂ ਵਾਲਾ ਪਿਆਰ ਦੇਖਣ ਲਈ ਉਤਸੁਕ ਹਨ।
ਟੀ.ਵੀ. ਅਦਾਕਾਰਾ ਅੰਗੂਰੀ ਭਾਬੀ ਦੀ ਸੱਚਾਈ,ਪੜ ਕੇ ਹੋ ਜਾਓਗੇ ਹੈਰਾਨ
NEXT STORY