ਮੁੰਬਈ (ਏਜੰਸੀ)– ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਨਵੇਂ ਰੈਸਟੋਰੈਂਟ Kap’s Cafe ਉੱਤੇ ਹੋਈ ਗੋਲੀਬਾਰੀ ਦੇ ਇਕ ਦਿਨ ਬਾਅਦ ਕੈਫੇ ਪ੍ਰਬੰਧਨ ਵੱਲੋਂ ਇੰਸਟਾਗ੍ਰਾਮ ਅਕਾਊਂਟ ਰਾਹੀਂ ਇੱਕ ਭਾਵੁਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਕਿ ਉਹ ਇਸ ਸਦਮੇ ਤੋਂ ਉਭਰ ਰਹੇ ਹਨ, ਪਰ ਹਾਰ ਨਹੀਂ ਮੰਨਣਗੇ। ਇਸ ਹਮਲੇ ਦੌਰਾਨ ਕੈਫੇ ‘ਤੇ ਘੱਟੋ-ਘੱਟ 9 ਗੋਲੀਆਂ ਚਲਾਈਆਂ ਗਈਆਂ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਲਈ ਹੈ।
ਇਹ ਵੀ ਪੜ੍ਹੋ: ਕੌਣ ਹੈ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀਆਂ ਚਲਾਉਣ ਵਾਲਾ ਹਰਜੀਤ ਲਾਡੀ? ਅਖਿਰ ਗਿਸ ਗੱਲ ਦੀ ਕੱਢੀ ਦੁਸ਼ਮਣੀ
ਕੈਫੇ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼
ਇੰਸਟਾਗ੍ਰਾਮ ਦੀ ਸਟੋਰੀ 'ਚ "Message from the Heart" ਟਾਈਟਲ ਹੇਠ ਕਿਹਾ ਗਿਆ: “ਅਸੀਂ ਸੁਆਦੀ ਕੌਫੀ ਅਤੇ ਦੋਸਤਾਨਾ ਗੱਲਬਾਤ ਰਾਹੀਂ ਨਿੱਘ, ਭਾਈਚਾਰਾ ਅਤੇ ਖੁਸ਼ੀ ਲਿਆਉਣ ਦੀ ਉਮੀਦ ਨਾਲ Kap's Cafe ਖੋਲ੍ਹਿਆ। ਇਸ ਸੁਪਨੇ ‘ਚ ਹਿੰਸਾ ਦਾ ਦਾਖਲ ਹੋਣਾ ਦਿਲ ਤੋੜ ਦੇਣ ਵਾਲੀ ਗੱਲ ਹੈ। ਅਸੀਂ ਇਸ ਸਦਮੇ ਤੋਂ ਉਭਰ ਰਹੇ ਹਾਂ, ਪਰ ਹਾਰ ਨਹੀਂ ਮੰਨਾਂਗੇ।”
ਇਹ ਵੀ ਪੜ੍ਹੋ: ਪੁਜਾਰੀ ਨੇ ਬਿਊਟੀ Queen ਨਾਲ ਮੰਦਰ ਦੇ ਅੰਦਰ ਕੀਤੀ ਗੰਦੀ ਹਰਕਤ, ਮਾਡਲ ਨੇ ਕਿਹਾ- ਉਸ ਨੇ ਮੇਰੇ...
ਸਮਰਥਨ ਲਈ ਧੰਨਵਾਦ
ਕੈਫੇ ਨੇ ਆਪਣੇ ਗਾਹਕਾਂ ਦੀ ਪ੍ਰਾਰਥਨਾਵਾਂ ਅਤੇ ਸੁਨੇਹਿਆਂ ਲਈ ਧੰਨਵਾਦ ਵੀ ਕੀਤਾ, “ਤੁਹਾਡੇ ਸਮਰਥਨ ਲਈ ਧੰਨਵਾਦ। ਤੁਹਾਡੇ ਪਿਆਰ ਭਰੇ ਸ਼ਬਦ, ਪ੍ਰਾਰਥਨਾਵਾਂ ਅਤੇ DM ਰਾਹੀਂ ਸਾਂਝੀਆਂ ਕੀਤੀਆਂ ਯਾਦਾਂ ਬਹੁਤ ਮਾਇਨੇ ਰੱਖਦੀਆਂ ਹਨ। ਇਹ ਕੈਫੇ ਤੁਹਾਡੇ ਉਸ ਵਿਸ਼ਵਾਸ ਕਰਕੇ ਹੈ, ਜਿਸ ਨੂੰ ਅਸੀਂ ਮਿਲ ਕੇ ਬਣਾ ਰਹੇ ਹਾਂ। ਆਓ ਹਿੰਸਾ ਦੇ ਵਿਰੁੱਧ ਦ੍ਰਿੜਤਾ ਨਾਲ ਖੜ੍ਹੇ ਹੋਈਏ ਅਤੇ ਇਹ ਯਕੀਨੀ ਬਣਾਈਏ ਕਿ Kap's Cafe ਗਰਮਜੋਸ਼ੀ ਅਤੇ ਭਾਈਚਾਰੇ ਦਾ ਇਕ ਸਥਾਨ ਬਣਿਆ ਰਹੇ। Kap's Cafe ਵਿਖੇ ਸਾਡੇ ਸਾਰਿਆਂ ਵੱਲੋਂ, ਤੁਹਾਡਾ ਧੰਨਵਾਦ ਅਤੇ ਜਲਦੀ ਹੀ ਮਿਲਦੇ ਹਾਂ, ਬਿਹਤਰ ਅਸਮਾਨ ਹੇਠ। - ਉਮੀਦ ਅਤੇ ਸ਼ੁਕਰਗੁਜ਼ਾਰੀ ਨਾਲ #supportkapscafecanada।”
ਇਹ ਵੀ ਪੜ੍ਹੋ: ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ
ਸੁਰੱਖਿਆ ਏਜੰਸੀਆਂ ਦਾ ਵਿਸ਼ੇਸ਼ ਧੰਨਵਾਦ
ਕੈਫੇ ਵੱਲੋਂ ਸਰੀ ਪੁਲਸ ਅਤੇ ਡੈਲਟਾ ਪੁਲਸ ਡਿਪਾਰਟਮੈਂਟ ਨੂੰ ਤੁਰੰਤ ਕਾਰਵਾਈ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ: ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ
ਕਪਿਲ ਸ਼ਰਮਾ ਦੀ ਪੇਸ਼ੇਵਰ ਜੀਵਨ
ਕਪਿਲ ਫਿਲਹਾਲ “The Great Indian Kapil Show” ਦੀ ਮੇਜ਼ਬਾਨੀ ਕਰ ਰਹੇ ਹਨ ਜੋ Netflix 'ਤੇ ਚੱਲ ਰਿਹਾ ਹੈ। ਇਨ੍ਹਾਂ ਦੀ ਫਿਲਮ “Kis Kisko Pyaar Karoon 2” ਵੀ ਜਲਦੀ ਰੀਲਿਜ਼ ਹੋਣੀ ਹੈ।
ਇਹ ਵੀ ਪੜ੍ਹੋ: Air India ਜਹਾਜ਼ ਹਾਦਸੇ ਦਾ ਅਸਲ ਕਾਰਨ ਆਇਆ ਸਾਹਮਣੇ, ਪਾਇਲਟ ਨੇ ਚੱਲਦਾ ਇੰਜਣ ਕਰ ਦਿੱਤਾ ਸੀ ਬੰਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਦੇ 37 ਦਿਨਾਂ ਬਾਅਦ ਹਿਨਾ ਖਾਨ ਦੀ ਪਤੀ ਨਾਲ ਹੋਈ ਅਣਬਣ! ਵੀਡੀਓ ਸਾਂਝੀ ਕਰ ਆਖ ਦਿੱਤੀ ਵਡੀ ਗੱਲ
NEXT STORY