ਐਂਟਰਟੇਨਮੈਂਟ ਡੈਸਕ- ਕਾਮੇਡੀਅਨ ਕਪਿਲ ਸ਼ਰਮਾ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹਨ। ਉਹ ਆਪਣੀ ਕਾਮੇਡੀ ਨਾਲ ਪ੍ਰਸ਼ੰਸਕਾਂ ਦੇ ਢਿੱਡੀ ਪੀੜਾਂ ਪਾਉਂਦੇ ਨਜ਼ਰ ਆਉਂਦੇ ਹਨ। ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਨਵਾਂ ਕੈਫੇ ਖੋਲ੍ਹਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੈਨੇਡਾ ਵਿੱਚ ਸਥਿਤ ਹੈ। ਉਹ ਮਨੋਰੰਜਨ ਦੇ ਨਾਲ-ਨਾਲ ਫੂਡ ਬਿਜ਼ਨਸ ਵਿੱਚ ਵੀ ਕਦਮ ਰੱਖ ਚੁੱਕੇ ਹਨ। ਕੈਫੇ ਦਾ ਅੰਦਰੂਨੀ ਇੰਟੀਰੀਅਰ ਪਿੰਕ ਰੰਗ ਦਾ ਹੈ।

ਸੋਫੇ ਤੋਂ ਲੈ ਕੇ ਕਟਲਰੀ ਅਤੇ ਵਾਲ ਡਾਇਨਿੰਗ ਤੱਕ ਹਰ ਚੀਜ਼ ਪਿੰਕ ਰੰਗ ਦੀ ਹੈ। ਇਸ ਦੀ ਤਸਵੀਰ ਗਿੰਨੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਡਿਜ਼ਾਇਨ ਅਤੇ ਥੀਮ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ।

ਪ੍ਰਸ਼ੰਸਕਾਂ ਨੂੰ ਕਪਿਲ ਦਾ ਇਹ ਨਵਾਂ ਕੈਫੇ ਕਾਫੀ ਪਸੰਦ ਆ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਕਪਿਲ ਇਕੱਲੇ ਨਹੀਂ ਹਨ ਸਗੋਂ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਆਲੀਸ਼ਾਨ ਰੈਸਤਰਾਂ ਦੇ ਮਾਲਕ ਹਨ ਅਤੇ ਫੂਡ ਇੰਡਸਟਰੀ 'ਚ ਆਪਣਾ ਨਾਂ ਕਮਾ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਛਾਈ ਪਾਕਿਸਤਾਨੀ ਕੁੜੀ, ਖ਼ੂਬਸੂਰਤ ਅਦਾਵਾਂ ਦੇਖ ਤੁਸੀਂ ਹੋ ਜਾਓਗੇ ਦੀਵਾਨੇ
NEXT STORY