ਮੁੰਬਈ: ਕਾਮੇਡੀ ਸਟਾਰ ਤੋਂ ਹੀਰੋ ਬਣੇ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਫਿਲਮ 'ਕਿਸ ਕਿਸਕੋ ਪਿਆਰ ਕਰੂੰ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਇਸ ਫਿਲਮ ਰਾਹੀਂ ਕਪਿਲ ਬਾਲੀਵੁੱਡ 'ਚ ਡੈਬਿਊ ਕਰ ਰਹੇ ਹਨ। ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਫਿਲਮ ਦੇ ਸੈੱਟ ਤੋਂ ਕਪਿਲ ਸ਼ਰਮਾ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਕੋ-ਸਟਾਰ ਸਿਮਰਨ ਕੌਰ ਮੁੰਡੀ ਨਾਲ ਬਹੁਤ ਹੀ ਫਨੀ ਲੁਕ 'ਚ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਕਿਸੇ ਗੀਤ ਦਾ ਸ਼ੂਟ ਹੈ। ਜਿਵੇਂ ਕਿ ਕਪਿਲ ਇਸ ਫਿਲਮ 'ਚ ਚਾਰ ਕੁੜੀਆਂ ਨਾਲ ਰੋਮਾਂਸ ਕਰਨ ਵਾਲੇ ਹਨ ਅਤੇ ਤਸਵੀਰ 'ਚ ਉਨ੍ਹਾਂ ਦੇ ਲੁਕ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਮੁਸੀਬਤ ਦੇ ਮਾਰੇ ਹਨ। ਹਮੇਸ਼ਾ ਸਭ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਜਦੋਂ ਚੁੱਪ ਹੋ ਜਾਂਦੇ ਹਨ ਤਾਂ ਹੋਰ ਵੀ ਜ਼ਿਆਦਾ ਫਨੀ ਲੱਗਦੇ ਹਨ। ਕਪਿਲ ਦੀ ਇਹ ਫਿਲਮ 25 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਹਨੀ ਸਿੰਘ ਦੀ ਧਮਾਕੇਦਾਰ ਵਾਪਸੀ, ਰਿਲੀਜ਼ ਹੁੰਦਿਆਂ ਹੀ ਹਿੱਟ ਹੋਇਆ 'ਧੀਰੇ-ਧੀਰੇ' (ਵੀਡੀਓ)
NEXT STORY