ਬਮਿਆਲ(ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਵਿੱਚ ਰਾਵੀ ਦਰਿਆ ਦਾ ਪਾਣੀ ਘਟਣ ਨਾਲ ਲੋਕਾਂ ਨੂੰ ਕੁਝ ਰਾਹਤ ਤਾਂ ਮਿਲੀ ਹੈ ਪਰ ਤਬਾਹੀ ਦੀਆਂ ਬਹੁਤ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ, ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਪਿੰਡ ਪੰਮਾ ਨੇੜੇ ਰਾਵੀ ਦਰਿਆ ਵਿਚ ਆਏ ਹੜ੍ਹ ਦੌਰਾਨ ਤੇ ਧੁੱਸੀ ਬੰਨ੍ਹ ਟੁੱਟ ਜਾਣ ਕਾਰਨ ਪਾਣੀ ਦਾ ਰੁੱਖ ਅਚਾਨਕ ਪਿੰਡ ਦੇ ਰਿਹਾਇਸ਼ੀ ਇਲਾਕੇ ਵੱਲ ਮੁੜ ਗਿਆ। ਇਸ ਕਾਰਨ ਪਿੰਡ ਦੇ ਜ਼ਿਆਦਾਤਰ ਘਰ ਪਾਣੀ ਵਿੱਚ ਡੁੱਬ ਗਏ ਅਤੇ ਦੀਨਾਨਗਰ–ਨਰੋਟ ਜੈਮਲ ਸਿੰਘ ਜਾਣ ਵਾਲੀ ਸੜਕ ਵੀ ਜਲਮਗਨ ਹੋ ਗਈ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ 31 ਅਗਸਤ ਤੱਕ ਜਾਰੀ ਹੋਏ ਵੱਡੇ ਹੁਕਮ

ਅੱਜ ਜਦੋਂ ਪਾਣੀ ਦਾ ਵਹਾਅ ਕੁਝ ਘਟਿਆ, ਤਾਂ ਪਿੰਡ ਦੇ ਅੰਦਰ ਦੀਆਂ ਬਹੁਤ ਡਰਾਉਣੀਆਂ ਤਸਵੀਰਾਂ ਨਜ਼ਰ ਆਈਆਂ। ਰਾਵੀ ਦਰਿਆ ਨੇ ਇੱਥੇ ਵੱਡੀ ਤਬਾਹੀ ਮਚਾਈ। ਕਈ ਦੁਕਾਨਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਅਤੇ ਘਰਾਂ ਨੂੰ ਵੀ ਬੁਰੇ ਤਰੀਕੇ ਨਾਲ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਸਣੇ ਅਕਾਲੀ ਲੀਡਰਸ਼ਿਪ ਹੋਈ ਨਤਮਸਤਕ

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਲੱਖਾਂ ਰੁਪਏ ਦਾ ਸਮਾਨ ਪਿਆ ਸੀ, ਪਰ ਹੁਣ ਉਸਦਾ ਕੋਈ ਨਾਮੋ ਨਿਸ਼ਾਨ ਨਹੀਂ ਬਚਿਆ। ਤਸਵੀਰਾਂ ਵਿੱਚ ਸਾਫ਼ ਨਜ਼ਰ ਆਇਆ ਕਿ ਕਿਵੇਂ ਰਾਵੀ ਦਾ ਰੁੱਖ ਮੁੜਨ ਨਾਲ ਦੀਨਾਨਗਰ–ਨਰੋਟ ਜੈਮਲ ਸਿੰਘ ਸੜਕ ਦੇ ਕਿਨਾਰੇ ਸਾਰੀਆਂ ਦੁਕਾਨਾਂ ਉਸਦੀ ਲਪੇਟ ਵਿੱਚ ਆ ਗਈਆਂ। ਮਿਲੀ ਜਾਣਕਾਰੀ ਮੁਤਾਬਕ, ਅੱਜ ਪਿੰਡ ਦੇ ਵਸਨੀਕ ਆਪਣੇ ਘਰਾਂ ਵਿੱਚੋਂ ਸਮਾਨ ਕੱਢ ਕੇ ਕਿਤੇ ਹੋਰ ਸੁਰੱਖਿਅਤ ਥਾਵਾਂ ਵੱਲ ਲਿਜਾ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: 46 ਪਿੰਡ ਹੜ੍ਹ ਦੀ ਲਪੇਟ 'ਚ ਆਏ, ਮਾਧੋਪੁਰ ਦਾ ਫਲੱਡ ਗੇਟ ਟੁੱਟਣ ਕਾਰਨ ਵੱਧ ਰਹੀ ਤਬਾਹੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਨਾਲ 538ਵੇਂ ਵਿਆਹ ਪੁਰਬ ਸਮਾਗਮ ਦੀ ਸ਼ੁਰੂਆਤ
NEXT STORY